ਅੰਮ੍ਰਿਤਸਰ: ਸਿੱਖ ਧਰਮ ਦੇ ਲੋਕ ਲਗਾਤਾਰ ਇਸਾਈ ਧਰਮ ਅਪਣਾ ਰਹੇ ਹਨ। ਹੁਣ ਇਸ ਗੰਭੀਰ ਮਾਮਲੇ ਵਿੱਚ ਖੋਜਕਾਰ ਡਾਕਟਰ ਰਣਬੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਖੋਜ ਕੀਤੀ ਅਤੇ ਪਿਛਲੇ ਸਮੇਂ ਵਿੱਚ ਪਾਇਆ ਕਿ ਡੇਢ ਸਾਲ ਦੇ ਅੰਦਰ ਲਗਭਗ 3.5 ਲੱਖ ਸਿੱਖ ਧਰਮ ਬਦਲ ਕੇ ਇਸਾਈ ਧਰਮ ਵਿੱਚ ਸ਼ਾਮਲ ਹੋਏ ਹਨ।
'ਸਾਢੇ 3 ਲੱਖ ਸਿੱਖਾਂ ਨੇ ਇਸਾਈ ਧਰਮ ਅਪਣਾਇਆ'
ਡਾਕਟਰ ਰਣਬੀਰ ਸਿੰਘ ਨੇ ਖੋਜ ਦੌਰਾਨ ਵੇਖਿਆ ਕਿ ਡੇਢ ਸਾਲ ਵਿੱਚ ਸਾਢੇ 3 ਲੱਖ ਸਿੱਖਾਂ ਨੇ ਇਸਾਈ ਧਰਮ ਅਪਣਾ ਲਿਆ ਅਤੇ ਇਹ ਅੰਕੜੇ ਪੂਰੇ ਪੰਜਾਬ ਅਤੇ ਜ਼ਿਆਦਾਤਰ ਸਿੱਖਾਂ ਦੇ ਹਨ। ਖੋਜਕਾਰ ਰਣਬੀਰ ਸਿੰਘ ਮੁਤਾਬਿਕ ਧਰਮ ਪਰਿਰਤਨ ਦਾ ਕੰਮ ਸਭ ਤੋਂ ਜ਼ਿਆਦਾ ਵੱਡੇ ਪੱਧਰ ਉੱਤੇ ਪੰਜਾਬ ਦੇ ਸਰਹੱਦੀ ਸੂਬਿਆਂ ਵਿੱਚ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਗੁਰਦਾਸਪੁਰ ਵਿੱਚ ਧਰਮ ਪਰਿਵਰਤਨ ਸਭ ਤੋਂ ਜ਼ਿਆਦਾ ਹੋਇਆ ਅਤੇ ਦੂਜੇ ਨੰਬਰ ਉੱਤੇ ਜ਼ਿਲ੍ਹਾ ਤਰਨ ਤਾਰਨ ਹੈ। ਇਸ ਤਰ੍ਹਾਂ ਪੰਜਾਬ ਦੇ ਬਾਕੀ ਮਾਝੇ ਵੱਲ ਲੱਗਦੇ ਜ਼ਿਲ੍ਹਿਆਂ ਵਿੱਚ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਖੋਜਕਾਰ ਦਾ ਕਹਿਣਾ ਹੈ ਕਿ ਸਰਕਾਰੀ ਅੰਕੜਿਆਂ ਅਤੇ ਉਨ੍ਹਾਂ ਦੇ ਅੰਕੜਿਆਂ ਵਿੱਚ ਬਹੁਤ ਅੰਤਰ ਹੈ।
ਅੰਕੜੇ ਹਨ ਹੈਰਾਨ ਕਰਨ ਵਾਲੇ
ਖੋਜਕਾਰ ਰਣਬੀਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਇੱਕ ਟੀਮ ਬਣਾਈ ਗਈ ਅਤੇ ਉਸ ਟੀਮ ਨੇ ਪੰਜਾਬ ਦੇ 12000 ਪਿੰਡਾਂ ਵਿੱਚ ਜਾ ਕੇ ਸਰਵੇਖਣ ਕੀਤਾ ਅਤੇ ਜੋ ਅੰਕੜੇ ਸਾਹਮਣੇ ਆਏ ਉਹ ਹੈਰਾਨ ਕਰਨ ਵਾਲੇ ਹਨ। ਅੰਕੜਿਆਂ ਮੁਤਾਬਿਕ 2011 ਵਿੱਚ ਪੰਜਾਬ ਅੰਦਰ ਸਿਰਫ 2 ਫੀਸਦੀ ਇਸਾਈ ਸਨ ਜੋ ਹੁਣ ਤੱਕ ਵੱਧ ਕੇ 15 ਫ਼ੀਸਦੀ ਹੋ ਗਏ ਹਨ। ਧਰਮ ਪਰਿਵਰਤਨ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਗਰੀਬ ਅਤੇ ਪਿਛੜੇ ਵਰਗ ਨਾਲ ਜੁੜੇ ਲੋਕ ਹਨ। ਇਸ ਤੋਂ ਇਲਾਵਾ ਉਨ੍ਹਾਂ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਉੱਤੇ ਵੀ ਸਵਾਲ ਚੁੱਕੇ,ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਸਹੀ ਤਰੀਕੇ ਨਹੀਂ ਨਿਭਾਇਆ, ਇਸ ਲਈ ਅੱਜ ਪੰਜਾਬ ਵਿੱਚ ਸਿੱਖ ਦੂਜੇ ਧਰਮਾਂ ਨੂੰ ਅਪਣਾ ਰਹੇ ਹਨ। ਖਾਸ ਗੱਲ ਇਹ ਹੈ ਕਿ ਕਿਸੇ ਵੀ ਧਰਮ ਪਰਿਵਰਤਨ ਕਰਨ ਵਾਲੇ ਸਿੱਖ ਨੇ ਆਪਣੇ ਨਾ ਤਾਂ ਨਾਮ ਬਦਲਿਆ ਅਤੇ ਨਾ ਹੀ ਪੱਗ ਉਤਾਰੀ ਅਤੇ ਸਿੱਖੀ ਸਰੂਪ ਵਿੱਚ ਹੀ ਕ੍ਰਿਸ਼ਚਨ ਧਰਮ ਨੂੰ ਮੰਨ ਰਹੇ ਹਨ ਜਿਸ ਨਾਲ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ।
- ਧਰਮ ਪਰਿਵਰਤਨ ਅਤੇ ਪਾਖੰਡਵਾਦ ਵਰਗੇ ਗੰਭੀਰ ਮੁੱਦਿਆਂ 'ਤੇ ਚਿੰਤਿਤ ਸੰਤ ਸਮਾਜ, ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ - News from Amritsar
- 80 ਹਿੰਦੂਆਂ ਨੂੰ ਲਾਲਚ ਦੇ ਕੇ ਈਸਾਈ ਬਣਾਉਣ ਦੀ ਤਿਆਰੀ ਕਰਨ ਵਾਲੇ 2 ਗ੍ਰਿਫਤਾਰ, ਦਿੱਤੇ ਗਏ ਇਹ ਲਾਲਚ - Hindu Conversion To Christian
- ਪਾਕਿਸਤਾਨ 'ਚ ਸਿੱਖਾਂ ਨੂੰ ਧਰਮ ਬਦਲਣ ਲਈ ਕੀਤਾ ਜਾ ਰਿਹਾ ਮਜਬੂਰ,ਮਿਲ ਰਹੇ ਧਮਕੀ ਭਰੇ ਪੱਤਰ
ਇਸ ਮਾਮਲੇ ਵਿਚ ਦਿੱਲੀ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਧਰਮ ਪਰਿਵਰਤਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਗਰੀਬ ਬੱਚਿਆਂ ਲਈ ਸਕੂਲ ਅਤੇ ਹਸਪਤਾਲ ਖੋਲ੍ਹਣੇ ਚਾਹੀਦੇ ਹਨ। ਜੇਕਰ ਗਰੀਬਾਂ ਦੀ ਮਦਦ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਵੇਗੀ ਤਾਂ ਹੀ ਉਹ ਆਪਣਾ ਧਰਮ ਬਦਲਣ ਤੋਂ ਪਿੱਛੇ ਹਟਣਗੇ।