ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਮਾਹੌਲ ਅਜੇ ਵੀ ਠੰਢਾ ਨਹੀਂ ਹੋਇਆ। ਕਿਸਾਨ ਲਗਾਤਾਰ ਸਰਹੱਦਾਂ 'ਤੇ ਖੜ੍ਹੇ ਹਨ। ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਕਿਹਾ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਡੱਲੇਵਾਲ ਦੀ ਜਾਨ ਬਚਾਉਣ ਦੀ ਚਿੰਤਾ ਕਰਨ।
ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ, ਸਾਰੇ ਅੰਗ ਪ੍ਰਭਾਵਿਤ ਹੋਣਗੇ। ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਕੋਲ ਸੰਸਦ ਦੇ ਫੈਸਲਿਆਂ ਨੂੰ ਦਰੁਸਤ ਕਰਨ ਦਾ ਅਧਿਕਾਰ ਹੈ, ਡੱਲੇਵਾਲ ਨੂੰ ਪੰਜਾਬ ਦੀ ਚਿੰਤਾ ਹੈ, ਉਹ ਪੰਜਾਬ ਲਈ ਲੜ ਰਹੇ ਹਨ।
ਪੰਜਾਬ ਦਾ ਮਾਹੌਲ ਹੋ ਰਿਹਾ ਖਰਾਬ
ਪੰਜਾਬ 'ਚ ਹੋ ਰਹੇ ਵੱਡੇ ਬੰਬ ਧਮਾਕੇ ਹੋ ਰਹੇ ਹਨ ISI ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਰੁਜ਼ਗਾਰੀ 'ਤੇ ਸਵਾਲ ਉਠਾਉਂਦੇ ਹੋਏ ਜਾਖੜ ਨੇ ਕਿਹਾ ਕਿ ਅੱਜ ਨੌਜਵਾਨ ਬੇਰੁਜ਼ਗਾਰ ਹਨ ਅਤੇ ਬਾਹਰ ਜਾਣ ਦੇ ਲਈ ਕੋਸ਼ਿਸ਼ਾਂ ਚ ਲਗੇ ਹੋਏ ਨੇ ਜਾਂ ਫਿਰ ਦੁਸ਼ਮਣਾਂ ਵੱਲੋਂ ਫੈਲਾਏ ਇਨ੍ਹਾਂ ਅਪਰਾਧਾਂ 'ਚ ਸ਼ਾਮਿਲ ਹੋ ਰਹੇ ਹਨ, ਸਥਿਤੀ ਅਜੇ ਵੀ ਗੁੰਮਰਾਹਕੁੰਨ ਹੈ।
ਡੱਲੇਵਾਲ ਦੀ ਮੌਤ ਦਾ ਇੰਤਜ਼ਾਰ
ਪੰਜਾਬ ਦੀ ਬਿਹਤਰੀ ਲਈ ਜਗਜੀਤ ਡੱਲੇਵਾਲ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਉਨਾ ਦੇ ਸਾਥੀਆਂ ਨੂੰ ਮਰਨ ਵਰਤ ਤੁੜਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਥੇ ਕਈ ਲੋਕ ਹਨ ਜਿੰਨਾ ਦਾ ਮੈਂ ਨਾਮ ਨਹੀਂ ਲੈਂਦਾ ਪਰ ਇਹ ਲੋਕ ਡੱਲੇਵਾਲ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਕਈ ਲੋਕ ਸਪੀਚਾਂ ਲਿਖ ਕੇ ਬੈਠੇ ਹਨ ਜੋ ਉਹਨਾਂ ਵੱਲੋਂ ਡੱਲੇਵਾਲ ਦੀ ਮੌਤ ਨੂੰ ਲੈਕੇ ਬੋਲੀਆਂ ਜਾਣੀਆਂ ਹਨ। ਇਸ ਲਈ ਫੱਲੇਵਾਲ ਅਤੇ ਕਿਸਾਨਾਂ ਨੂੰ ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਵੇਂ ਮੇਰੇ ਵੀ ਵਿਚਾਰ ਫੱਲੇਵਾਲ ਅਤੇ ਕਿਸਾਨਾ ਦੀਆਂ ਮੰਗਾਂ ਤੋਂ ਵੱਖਰੇ ਹੋ ਸਕਦੇ ਹਨ ਪਰ ਬਾਵਜੂਦ ਇਸ ਦੇ ਮੈ ਉਹਨਾਂ ਦੀ ਸਿਹਤ ਲਈ ਫ਼ਿਕਰਮੰਦ ਹਾਂ।
ਮੁੱਖ ਮੰਤਰੀ ਵਿਦੇਸ਼ ਦੌਰੇ 'ਤੇ ਜਾ ਰਹੇ
ਸੁਨੀਲ ਜਾਖੜ ਨੇ ਪੰਜਾਬ ਵਿੱਚ ਹੋ ਰਹੇ ਬੰਬ ਧਮਾਕਿਆਂ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਸੂਬੇ ਵਿੱਚ ਹਰ ਦਿਨ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ ਅਤੇ ਮੁਖ ਮੰਤਰੀ ਮਾਨ ਨੂੰ ਵਿਦੇਸ਼ ਦੌਰੇ ਦੀ ਸੂਝ ਰਹੀ ਹੈ। ਉਹਨਾਂ ਕਿਹਾ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਫਿਰ ਪੰਜਾਬ ਵਿੱਚ ਹੋ ਰਹੇ ਬੰਬ ਧਮਾਕਿਆਂ ਦਾ ਮੁੱਦਾ ਹੋਵੇ, ਭਗਵੰਤ ਮਾਨ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਉਹ ਆਸਟ੍ਰੇਲੀਆ ਜਾ ਰਹੇ ਹਨ। ਕੀ ਇਹਨਾਂ ਹਲਾਤਾਂ ਵਿੱਚ ਉਹਨਾਂ ਨੂੰ ਵਿਦੇਸ਼ ਜਾਣਾਂ ਚਾਹੀਦਾ ਹੈ ? ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਨੂੰ ਆਪਣੀ ਕੁਰਸੀ ਦੀ ਫਿਕਰ ਕਰਨੀ ਚਾਹੀਦੀ ਹੈ।