ਫਰੀਦਕੋਟ : ਪੰਜਾਬੀ ਮੰਨੋਰੰਜਨ ਮੁਹੱਈਆ ਉਦਯੋਗ ਵਿਚ ਨਾਮ ਚਮਕਾਉਣ ਵਾਲੀ ਮਾਡਲ ਅਤੇ ਅਦਾਕਾਰਾ ਸਮਰਿਧੀ ਪੁਰੀ , ਜੋ ਪੰਜਾਬੀ ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵਿੱਚ ਚਰਚਿਤ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੀ। ਇਸ ਮਾਡਲ ਕੁਝ ਹੋਰ ਸੰਗ਼ੀਤਕ ਵੀਡੀਓ ਪ੍ਰੋਜੋਕਟਸ, ਜਲਦ ਵੱਖ-ਵੱਖ ਚੈੱਨਲਸ ਅਤੇ ਸੰਗ਼ੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਹੇ ਹਨ।
ਥੋੜੇ ਜਿਹੇ ਸਮੇਂ ਵਿੱਚ ਹੀ ਇਕ ਮਿਲੀਅਨ ਵਿਊਵਰਸ਼ਿਪ ਦਾ ਅੰਕੜਾ ਕੀਤਾ ਪਾਰ
ਹਾਲ ਹੀ ਵਿਚ ਜਾਰੀ ਹੋਏ ਅਤੇ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਸੰਗ਼ੀਤਕ ਵੀਡੀਓ 'ਕਹਾਣੀ' ( ਗਾਇਕ ਹਰਦੀਪ ਸਿੰਘ-ਨਿਰਦੇਸ਼ਕ ਸਰਬ ਮਾਨ) ਦਾ ਵੀ ਸ਼ਾਨਦਾਰ ਹਿੱਸਾ ਰਹੀ ਹੈ। ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਮਾਡਲ, ਜਿਸ ਦੇ ਇਸ ਮਿਊਜ਼ਿਕ ਵੀਡੀਓ ਨੇ ਜਾਰੀ ਹੋਣ ਦੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਇਕ ਮਿਲੀਅਨ ਵਿਊਵਰਸ਼ਿਪ ਦਾ ਅੰਕੜਾ ਪਾਰ ਕਰ ਲਿਆ ਹੈ।
ਇਨ੍ਹਾਂ ਗੀਤਾਂ ਵਿੱਚ ਕਰ ਚੁੱਕੀ ਕੰਮ
ਪੰਜਾਬ ਦੇ ਕਈ ਨਾਮਵਰ ਗਾਇਕਾ ਦੇ ਗਾਣਿਆਂ ਸਬੰਧਿਤ ਮਿਊਜ਼ਿਕ ਵੀਡੀਓ ਵਿਚ ਅਪਣੀ ਬੇਹਤਰੀਨ ਅਤੇ ਪ੍ਰਭਾਵੀ ਪ੍ਰਤਿਭਾ ਦਾ ਇਜ਼ਹਾਰ ਕਰਵਾ ਚੁੱਕੀ ਹੈ। ਇਹ ਹੋਣਹਾਰ ਮਾਡਲ ਜਿਸ ਵੱਲੋਂ ਹਾਲੀਆ ਸਫ਼ਰ ਦੌਰਾਨ ਫੀਚਰਡ ਕੀਤੇ ਸੰਗ਼ੀਤਕ ਵੀਡੀਓਜ਼ ਦੀ ਗੱਲ ਕਰੀਏ ਤਾਂ ਇੰਨਾਂ ਵਿਚ 'ਜੁੱਤੀ' (ਰਵਿੰਦਰ ਗਰੇਵਾਲ), 'ਰੋਲਾ' (ਰੇਣੂਕਾ ਪਵਾਰ-ਰਈਸ਼), 'ਦਿਲ ਮੰਗਦਾ' (ਨੈਬ ਸਿੰਘ) 'ਅਟਰੈਕਸ਼ਨ' (ਇੰਦਰ ਸੈਣੀ), 'ਅੱਖੀਆਂ ਚਾਰ' (ਚੰਦਰਾ ਬਰਾੜ), 'ਸੋਨੇ ਤੇ ਸੁਹਾਗਾ' (ਲੱਖੀ ਘੁੰਮਣ), 'ਹਰਿਆਣਾ ਕਾ ਛੋਰਾ' ( ਸ਼ਿਵਾ ), 'ਬਾਤ ਹੋਵੇ' (ਹਰਸ਼ ਗਰੇਵਾਲ), 'ਹੋ ਗਿਆ ਤੁਮਸੇ ਪਿਆਰ' (ਪਵਨਦੀਪ ਰਾਜਨ) 'ਜੀ ਵੈਗਨ' (ਏਕਮ ਚਿਨੋਲੀ), 'ਮਜ਼ਬੂਰ' (ਆਦੀ), '100 ਵਾਰ' (ਕੁਲਸ਼ਾਨ ਸੰਧੂ-ਜਾਸਮੀਨ ਅਖ਼ਤਰ), 'ਰਾਝਾਂ ਬੇਈਮਾਨ' (ਫਤਹਿ ਸ਼ੇਰਗਿੱਲ) ਆਦਿ ਸ਼ੁਮਾਰ ਰਹੇ ਹਨ।
ਪੰਜਾਬ ਤੋਂ ਲੈ ਕੇ ਮੁੰਬਈ ਦੇ ਗਲੈਮਰ ਗਲਿਆਰਿਆ ਤੱਕ ਅਪਣੇ ਨਯਾਬ ਫੀਚਰਿੰਗ ਸਵੈਗ ਦਾ ਅਹਿਸਾਸ ਕਰਵਾ ਰਹੀ ਇਹ ਦਿਲਕਸ਼ ਮਾਡਲ ਅਤੇ ਅਦਾਕਾਰਾ ਆਉਣ ਵਾਲੇ ਦਿਨ੍ਹਾਂ ਵਿਚ ਪਾਲੀਵੁੱਡ ਦੀ ਫ਼ਿਲਮੀ ਦ੍ਰਿਸ਼ਾਵਲੀ 'ਚ ਵੀ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ਼ ਕਰਵਾਉਣ ਲਈ ਪੂਰੀ ਤਰਾਂ ਤਿਆਰ ਹੈ, ਜੋ ਜਲਦ ਹੀ ਕੁਝ ਵੱਡੀਆਂ ਅਤੇ ਮਲਟੀ-ਸਟਾਰਰ ਫਿਲਮਾਂ ਦਾ ਹਿੱਸਾ ਬਣਨ ਜਾ ਰਹੀ ਹੈ। ਜਿਸ ਦੀ ਇਹ ਫ਼ਿਲਮੀ ਪਰਵਾਜ਼ ਪੰਜਾਬੀ ਸਿਨੇਮਾਂ ਨੂੰ ਚਾਰ ਚੰਨ ਲਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ।