ਫਰੀਦਕੋਟ: ਆਈਫਾ ਡਿਜੀਟਲ ਅਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਬਹੁ-ਚਰਚਿਤ ਓਟੀਟੀ ਫ਼ਿਲਮ 'ਅਮਰ ਸਿੰਘ ਚਮਕੀਲਾ' ਨੇ ਪੰਜ ਵੱਖ-ਵੱਖ ਅਤੇ ਅਹਿਮ ਕੈਟਾਗਰੀਜ਼ ਵਿੱਚ ਆਪਣੀ ਮੌਜ਼ੂਦਗੀ ਦਰਜ਼ ਕਰਵਾਈ ਹੈ। ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡ (IIFA) ਦਾ 25ਵਾਂ ਐਡੀਸ਼ਨ ਜੈਪੁਰ ਵਿੱਚ ਅਗਲੇ ਮਾਰਚ ਮਹੀਨੇ ਪੂਰਾ ਹੋਣ ਜਾ ਰਿਹਾ ਹੈ, ਜਿਸ ਨੂੰ ਇਸ ਸਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਅਤੇ ਚਰਚਿਤ ਸਟਾਰ ਕਾਰਤਿਕ ਆਰੀਅਨ ਹੋਸਟ ਕਰਨ ਜਾ ਰਹੇ ਹਨ।
ਵਿਸ਼ਵ-ਭਰ ਦੇ ਸਿਨੇਮਾਂ ਗਲਿਆਰਿਆ ਵਿੱਚ ਖਿੱਚ ਦਾ ਕੇਂਦਰ ਬਣਨ ਜਾ ਰਹੇ IFFA ਅਵਾਰਡਜ਼ 2025 ਦੀਆਂ ਨਾਮਜ਼ਦਗੀਆਂ ਵਿੱਚ ਜਗ੍ਹਾ ਬਣਾਉਣ ਵਾਲੀਆਂ ਓਟੀਟੀ ਫਿਲਮਾਂ ਅਤੇ ਵੈੱਬ ਸੀਰੀਜ਼ ਫਿਲਮਾਂ ਵਿੱਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਫ਼ਿਲਮ 'ਅਮਰ ਸਿੰਘ ਚਮਕੀਲਾ' ਇੱਕ ਮਾਤਰ ਅਜਿਹੀ ਫ਼ਿਲਮ ਹੋਣ ਦਾ ਮਾਣ ਵੀ ਹਾਸਿਲ ਕਰਨ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਪੰਜਾਬ ਦੇ ਬੈਕਡ੍ਰਾਪ 'ਤੇ ਅਧਾਰਿਤ ਹੈ।
![Diljit Dosanjh](https://etvbharatimages.akamaized.net/etvbharat/prod-images/02-02-2025/pb-fdk-10034-03-25th-diljit-dosanjhs-much-talked-about-ott-film-set-to-dominate-iifa-awards-registers-presence-in-five-important-categories_02022025153907_0202f_1738490947_978.jpg)
![Diljit Dosanjh](https://etvbharatimages.akamaized.net/etvbharat/prod-images/02-02-2025/pb-fdk-10034-03-25th-diljit-dosanjhs-much-talked-about-ott-film-set-to-dominate-iifa-awards-registers-presence-in-five-important-categories_02022025153907_0202f_1738490947_868.jpg)
ਬਾਲੀਵੁੱਡ ਦੀ ਉਚ ਪੱਧਰੀ ਸਿਰਜਨਾਂਤਮਕ ਸ਼ੈਲੀ ਅਧੀਨ ਬਣਾਈ ਗਈ ਇਸ ਫ਼ਿਲਮ ਨੇ ਸਰਵੋਤਮ ਫ਼ਿਲਮ, ਸਰਵੋਤਮ ਨਿਰਦੇਸ਼ਕ (ਇਮਤਿਆਜ਼ ਅਲੀ), ਸਰਵੋਤਮ ਮੁੱਖ ਅਦਾਕਾਰਾ (ਪਰੀਨਿਤੀ ਚੋਪੜਾ), ਸਰਵੋਤਮ ਕਹਾਣੀ ( ਇਮਤਿਆਜ਼ ਅਲੀ-ਸਾਜਿਦ ਅਲੀ) ਤੋਂ ਇਲਾਵਾ ਸਰਵੋਤਮ ਮੁੱਖ ਅਦਾਕਾਰ (ਦਿਲਜੀਤ ਦੋਸਾਂਝ) ਕੈਟਾਗਰੀਜ਼ ਵਿੱਚ ਆਪਣੀ ਮੌਜ਼ੂਦਗੀ ਦਰਜ਼ ਕਰਵਾਈ ਹੈ। ਇਨ੍ਹਾਂ ਵੱਲੋ ਵਿਕਰਾਂਤ ਮੇਸੀ, ਪੰਕਜ ਤ੍ਰਿਪਾਠੀ, ਨਵਾਜੂਦੀਨ ਸਿੱਦੀਕੀ, ਪ੍ਰਤੀਕ ਗਾਂਧੀ ਜਿਹੇ ਦਿਗਜ਼ ਨਾਵਾਂ ਵਿਚਕਾਰ ਅਪਣੀ ਮੌਜ਼ੂਦਗੀ ਦਰਜ਼ ਕਰਵਾਈ ਗਈ ਹੈ, ਜੋ ਹਿੰਦੀ ਸਿਨੇਮਾਂ ਖੇਤਰ ਵਿੱਚ ਉਨ੍ਹਾਂ ਦੇ ਵਧਦੇ ਜਾ ਰਹੇ ਸਿਨੇਮਾਂ ਕੱਦ ਨੂੰ ਵੀ ਪ੍ਰਤੀਬਿੰਬਤ ਕਰ ਰਹੀ ਹੈ।
![Diljit Dosanjh](https://etvbharatimages.akamaized.net/etvbharat/prod-images/02-02-2025/pb-fdk-10034-03-25th-diljit-dosanjhs-much-talked-about-ott-film-set-to-dominate-iifa-awards-registers-presence-in-five-important-categories_02022025153907_0202f_1738490947_1058.jpg)
![Diljit Dosanjh](https://etvbharatimages.akamaized.net/etvbharat/prod-images/02-02-2025/pb-fdk-10034-03-25th-diljit-dosanjhs-much-talked-about-ott-film-set-to-dominate-iifa-awards-registers-presence-in-five-important-categories_02022025153907_0202f_1738490947_502.jpg)
ਵਿੰਡੋ ਸੀਟ ਫਿਲਮਜ਼, ਮੀਡੀਆ ਹੋਲਡਿੰਗਜ਼ ਐਲਐਲਪੀ ਅਤੇ ਸਾਰੇਗਾਮਾ ਵੱਲੋ ਨਿਰਮਿਤ ਕੀਤੀ ਗਈ ਅਤੇ ਇਮਤਿਆਜ਼ ਅਲੀ ਵੱਲੋ ਨਿਰਦੇਸ਼ਿਤ ਕੀਤੀ ਇਸ ਓਟੀਟੀ ਫ਼ਿਲਮ ਨੂੰ ਆਈਫਾ ਅਵਾਰਡ 'ਚ ਮਿਲੀ ਇਹ ਬਹੁ ਪ੍ਰਵਾਣਤਾ ਨੇ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਮੁੜ ਸੁਰਖੀਆਂ ਵਿੱਚ ਲਿਆ ਖੜਾ ਕੀਤਾ ਹੈ, ਜੋ ਇੰਨੀ ਦਿਨੀ ਅਪਣੀ ਵਿਵਾਦਿਤ ਫ਼ਿਲਮ 'ਪੰਜਾਬ 95' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇਹ ਵੀ ਪੜ੍ਹੋ:-