ETV Bharat / city

ਹਾਈਕੋਰਟ ਨੇ ਸਾਬਕਾ ਆਈਜੀ ਜੈਦੀ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ - ਸੀਬੀਆਈ

16 ਸਾਲਾ ਲੜਕੀ ਨਾਲ ਦੁਸ਼ਕਰਮ ਅਤੇ ਹੱਤਿਆ ਦੇ ਇਲਜ਼ਾਮ ਵਿਚ ਸਾਬਕਾ ਆਈਜੀ ਜਹੂਰ ਹੈਦਰ ਜੈਦੀ ਨੇ ਮੰਗਲਵਾਰ ਨੂੰ ਆਪਣੀ ਜ਼ਮਾਨਤ ਲਈ ਅਰਜ਼ੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵਾਪਸ ਲੈ ਲਈ ਹੈ।

ਹਾਈਕੋਰਟ ਨੇ ਸਾਬਕਾ ਆਈਜੀ ਜੈਦੀ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

author img

By

Published : Apr 21, 2021, 2:31 PM IST

ਚੰਡੀਗੜ੍ਹ: 16 ਸਾਲਾ ਲੜਕੀ ਨਾਲ ਦੁਸ਼ਕਰਮ ਅਤੇ ਹੱਤਿਆ ਦੇ ਇਲਜ਼ਾਮ ਵਿਚ ਸਾਬਕਾ ਆਈਜੀ ਜਹੂਰ ਹੈਦਰ ਜੈਦੀ ਨੇ ਮੰਗਲਵਾਰ ਨੂੰ ਆਪਣੀ ਜ਼ਮਾਨਤ ਲਈ ਅਰਜ਼ੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵਾਪਸ ਲੈ ਲਈ ਹੈ।ਇਸ ਦੇ ਬਾਅਦ ਹਾਈਕੋਰਟ ਨੇ ਅਰਜ਼ੀ ਨੂੰ ਵਾਪਸ ਲਏ ਜਾਣ 'ਤੇ ਖ਼ਾਰਜ ਕਰ ਦਿੱਤਾ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਸਥਿਤ ਸੀ ਬੀ ਆਈ ਕੋਰਟ ਦੀ ਸਪੈਸ਼ਲ ਕੋਰਟ ਨੇ ਜੈਦੀ ਦੀ ਅੰਤਿਮ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।ਜੈਦੀ ਨੇ ਮੈਡੀਕਲ ਆਧਾਰ ਉੱਤੇ ਜ਼ਮਾਨਤ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਵੀਡੀਉ ਕਾਨਫਰੰਸਿੰਗ ਦੇ ਜ਼ਰੀਏ ਖ਼ੁਦ ਹੀ ਪੈਰਵੀ ਕੀਤੀ ਸੀ।

ਦੱਸ ਦੇਈਏ ਕਿ ਚੰਡੀਗੜ੍ਹ ਸੀ ਬੀ ਆਈ ਕੋਰਟ ਦੁਆਰਾ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਜੈਦੀ ਨੇ ਹਾਈਕੋਰਟ ਤੋਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ।ਇਹ ਮਾਮਲਾ ਹਿਮਾਚਲ ਦੇ ਕੋਟ ਖਾਈ ਨਾਲ ਜੁੜਿਆ ਹੋਇਆ ਹੈ।ਇੱਥੇ ਸੂਰਜ ਉੱਤੇ ਹੱਤਿਆ ਅਤੇ ਦੁਸ਼ਕਰਮ ਦਾ ਇਲਜ਼ਾਮ ਸੀ।ਇੱਥੇ ਕੇਸ ਚੰਡੀਗੜ੍ਹ ਸੀਬੀਆਈ ਕੋਰਟ ਵਿਚ ਵਿਚਾਰਧੀਨ ਹੈ ਅਤੇ ਸਾਬਕਾ ਆਈ ਜੀ ਜੈਦੀ ਨੂੰ ਸੀਬੀ ਆਈ ਕੋਰਟ ਨੇ ਜ਼ਮਾਨਤ ਦਿੱਤੀ ਸੀ।ਸੀਬੀਆਈ ਨੇ ਜੈਦੀ ਦੀ ਜ਼ਮਾਨਤ ਖ਼ਾਰਜ ਕਰ ਕੇ ਅਤੇ ਉਸ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ 2017 ਵਿਚ ਸ਼ਿਮਲਾ ਦੇ ਕੋਲ ਕੋਟ ਖਾਈ ਇਲਾਕੇ ਵਿਚ ਨਾਬਾਲਿਗ ਲੜਕੀ ਦਾ ਰੇਪ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।ਉਸ ਕੇਸ ਵਿਚ ਪੁਲਿਸ ਨੇ ਸੂਰਜ ਨਾਮ ਦੇ ਇੱਕ ਨੇਪਾਲੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਇਲਜ਼ਾਮ ਦੇ ਤਹਿਤ ਪੁਲਿਸ ਨੇ ਕਸਟੱਡੀ ਵਿਚ ਉਸ ਨੂੰ ਕਾਫ਼ੀ ਟਾਰਚਰ ਕੀਤਾ। ਜਿਸ ਨਾਲ ਉਸ ਦੀ ਮੌਤ ਹੋ ਗਈ।ਇਸ ਦੇ ਬਾਅਦ ਜੈਦੀ ਸਮੇਤ 9 ਪੁਲਿਸ ਕਰਮਚਾਰੀਆਂ ਉੱਤੇ ਹੱਤਿਆ ਦਾ ਮੁਕੱਦਮਾ ਦਰਜ ਹੋਇਆ ਸੀ।ਪਹਿਲਾ ਤਾਂ ਕੇਸ ਦੀ ਸੁਣਵਾਈ ਸ਼ਿਮਲਾ ਹੋਈ ਪਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਇਸ ਨੂੰ ਚੰਡੀਗੜ੍ਹ ਸੀਬੀ ਆਈ ਕੋਰਟ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ।

ਇਹ ਵੀ ਪੜੋ:ਕੋਰੋਨਾ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਤੋਂ ਮੰਗੀ ਰਿਪੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.