ਚੰਡੀਗੜ੍ਹ:ਕੋਰੋਨਾ ਵਾਇਰਸ ਦੇ ਚੱਲਦੇ ਪੂਰੀ ਦੁਨੀਆ ਦੇ ਵਿੱਚ ਤਬਾਹੀ ਮੱਚੀ ਹੋਈ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਕੀਤਾ ਗਿਆ ਹੈ। ਪੂਰੇ ਦੇਸ਼ ਵਿੱਚ ਸਿਰਫ਼ ਜ਼ਰੂਰੀ ਸੇਵਾਵਾਂ ਜ਼ਰੂਰੀ ਸੇਵਾਵਾਂ ਦੀ ਹੀ ਪੂਰਤੀ ਹੋਣ ਦੀ ਗੱਲ ਕਹੀ ਜਾਂ ਰਹੀ ਹੈ। ਇਸੇ ਦੌਰਾਨ ਜ਼ੀਰਕਪੁਰ ਦੇ ਢਕੋਲੀ ਦੇ ਸ਼ਰਾਬ ਦੇ ਠੇਕੇ ਤੋਂ ਕੁਝ ਹੋਰ ਹੀ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਕਰਫਿਊ ਦੌਰਾਨ ਵੀ ਠੇਕੇ 'ਤੇ ਮਹਿੰਗੇ ਭਾਅ ਸ਼ਰਾਬ ਵੇਚੀ ਜਾ ਰਹੀ ਹੈ।
ਜਿਸ ਦਾ ਸਾਡੀ ਟੀਮ ਨੇ ਜਵਾਬ ਦਿੱਤਾ ਸਾਨੂੰ ਵੋਡਕਾ ਦੀ ਇੱਕ ਬੋਤਲ ਚਾਹੀਦੀ ਹੈ ਤੇ ਉਸ ਨੇ ਵੋਡਕਾ ਦੇ ਅਧੀਏ ਦਾ ਭਾਅ ਦੁਗਣਾ ਦੱਸਿਆ। ਜਿਹੜਾ ਅਧੀਆ 200 ਰੁਪਏ ਦਾ ਮਿਲਦਾ ਹੈ ਉਸ ਦਾ ਭਾਅ 400 ਰੁਪਏ ਦੱਸਿਆ। ਉਸ ਤੋਂ ਬਾਅਦ ਉਹ ਸ਼ਟਰ ਖੋਲ੍ਹ ਕੇ ਅੰਦਰ ਚਲਾ ਗਿਆ ਮੇਨ ਗੱਲ ਇਹ ਰਹੀ ਕਿ ਉਸ ਨੇ ਅੰਦਰ ਜਾਣ ਤੋਂ ਪਹਿਲਾਂ ਹੀ ਸਾਡੇ ਤੋਂ ਪੈਸੇ ਲੈ ਲਏ ਸੀ ਅਤੇ ਅੰਦਰੋਂ ਜਾ ਕੇ ਉਸ ਨੇ ਇੱਕ ਵੋਡਕਾ ਦਾ ਹਾਫ ਖਿੜਕੀ ਦੇ ਵਿੱਚੋਂ ਬਾਹਰ ਸਾਡੇ ਸਹਿਯੋਗੀ ਨੂੰ ਫੜਾ ਦਿੱਤਾ।
ਪਰ ਸੋਚਣ ਵਾਲੀ ਗੱਲ ਹੈ ਕਿ ਇਸ ਠੇਕੇ ਤੋਂ 200 ਮੀਟਰ ਦੀ ਦੂਰੀ ਤੇ ਹੀ ਢਕੋਲੀ ਥਾਣਾ ਪੈਂਦਾ ਹੈ ਜਿੱਥੇ ਕਿ ਬਹੁਤ ਵੱਡਾ ਨਾਕਾ ਲੱਗਿਆ ਹੋਇਆ ਹੈ, ਪਰ ਪੁਲਿਸ ਦਾ ਇਸ ਠੇਕੇ ਵੱਲ ਕੋਈ ਧਿਆਨ ਨਹੀਂ ਹੈ। ਇਸ ਤੋਂ ਇਹ ਵੀ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਸ਼ਰਾਬ ਦੀ ਵਿਕਰੀ ਦੇ ਵਿੱਚ ਪੁਲਿਸ ਵੀ ਨਾਲ ਮਿਲੀ ਹੋਈ ਹੈ। ਕਿਉਂਕਿ ਆਮ ਆਦਮੀ ਨੂੰ ਜਦੋਂ ਇਸ ਠੇਕੇ ਤੋਂ ਸ਼ਰਾਬ ਮਿਲ ਰਹੀ ਹੈ ਤੇ ਕਿਹਾ ਪੁਲਿਸ ਨੂੰ ਦੀ ਬਿਲਕੁਲ ਵੀ ਖਬਰ ਨਹੀਂ ਹੈ।
ਜਿੱਥੇ ਆਮ ਲੋਕਾਂ ਨੂੰ ਜ਼ਰੂਰਤ ਦੀਆਂ ਵਸਤੂਆਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉੱਥੇ ਹੀ ਸ਼ਰਾਬ ਦਾ ਇਸ ਕਰਫਿਊ ਦੌਰਾਨ ਐਨੀ ਅਸਾਨੀ ਨਾਲ ਮਿਲ ਜਾਣਾ ਪੁਲਿਸ ਦੀ ਕਾਰਜਸ਼ੈਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।