ਅੱਜ ਦੇ ਸਮੇਂ 'ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ੂਗਰ ਇੱਕ ਲਾਇਲਾਜ ਬਿਮਾਰੀ ਹੈ। ਜੇ ਸ਼ੂਗਰ ਦੀ ਸਮੱਸਿਆ ਇੱਕ ਵਾਰ ਕਿਸੇ ਨੂੰ ਹੋ ਜਾਵੇ ਤਾਂ ਸਾਰੀ ਉਮਰ ਨਾਲ ਹੀ ਰਹਿੰਦੀ ਹੈ। ਹਾਲਾਂਕਿ, ਸ਼ੂਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਜੇਕਰ ਸ਼ੂਗਰ ਦੇ ਮਰੀਜ਼ ਅਜਿਹਾ ਨਹੀਂ ਕਰਦੇ ਤਾਂ ਇਹ ਬਿਮਾਰੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਬਲੱਡ ਸ਼ੂਗਰ ਕੰਟਰੋਲ ਨਾ ਹੋਣ ਕਾਰਨ ਇਸ ਬਿਮਾਰੀ ਤੋਂ ਪੀੜਤ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਸ਼ੂਗਰ ਤੋਂ ਪੀੜਤ ਵਿਅਕਤੀ ਨੂੰ ਆਪਣੇ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਨਾ ਸਿਰਫ਼ ਖਾਣ-ਪੀਣ ਦੀਆਂ ਆਦਤਾਂ ਸਗੋਂ ਕਸਰਤ ਅਤੇ ਸੈਰ ਕਰਨ ਵਰਗੀਆਂ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਸ਼ੂਗਰ ਨੂੰ ਕੰਟਰੋਲ ਕਰਨ ਦੇ ਉਪਾਅ
londondiabetes.com ਦੇ ਅਨੁਸਾਰ, ਜੇਕਰ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ ਤਾਂ ਤੁਸੀਂ ਇਸਨੂੰ ਕੁਦਰਤੀ ਤੌਰ 'ਤੇ ਕੰਟਰੋਲ ਕਰਨ ਲਈ ਹੇਠਾਂ ਦੱਸੇ ਆਸਾਨ ਉਪਾਅ ਅਪਣਾ ਸਕਦੇ ਹੋ।
ਬਹੁਤ ਸਾਰਾ ਪਾਣੀ ਪੀਓ: ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਬਹੁਤ ਸਾਰਾ ਪਾਣੀ ਪੀਓ। ਇਹ ਸਰੀਰ ਵਿੱਚ ਹਾਈਡ੍ਰੇਸ਼ਨ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਗੁਰਦਿਆਂ ਨੂੰ ਵਾਧੂ ਸ਼ੂਗਰ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ।
ਨਿਯਮਤ ਕਸਰਤ ਕਰੋ: ਹਰ ਰੋਜ਼ ਕੁਝ ਆਸਾਨ ਕਸਰਤਾਂ ਕਰਕੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਖਾਣਾ ਖਾਣ ਤੋਂ ਬਾਅਦ 15 ਤੋਂ 30 ਮਿੰਟ ਤੱਕ ਸੈਰ ਕਰਨਾ, ਹਲਕਾ ਭਾਰ ਚੁੱਕਣਾ, ਸਾਈਕਲ ਚਲਾਉਣਾ, ਤੈਰਾਕੀ ਅਤੇ ਯੋਗਾ ਵੀ ਇਸ ਵਿੱਚ ਸ਼ਾਮਲ ਹਨ।
ਫਾਈਬਰ ਨਾਲ ਭਰਪੂਰ ਭੋਜਨ ਖਾਓ: ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਸ਼ੂਗਰ ਦੀ ਸਮਾਈ ਨੂੰ ਹੌਲੀ ਕੀਤਾ ਜਾ ਸਕਦਾ ਹੈ। ਇਸ ਲਈ ਆਪਣੀ ਡਾਈਟ 'ਚ ਸਬਜ਼ੀਆਂ, ਫਲੀਆਂ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰੋ।
ਕਾਰਬੋਹਾਈਡਰੇਟ ਦੀ ਮਾਤਰਾ: ਜੇਕਰ ਤੁਹਾਨੂੰ ਟਾਈਪ 2 ਡਾਇਬਟੀਜ਼ ਹੈ, ਤਾਂ ਕਾਰਬੋਹਾਈਡਰੇਟ ਦੀ ਮਾਤਰਾ ਗਿਣਨਾ ਬਹੁਤ ਫਾਇਦੇਮੰਦ ਹੈ। ਇਹ ਤੁਹਾਨੂੰ ਦੱਸੇਗਾ ਕਿ ਤੁਸੀਂ ਦਿਨ ਭਰ ਵਿੱਚ ਕਿੰਨੇ ਕਾਰਬੋਹਾਈਡਰੇਟ ਦਾ ਸੇਵਨ ਕਰ ਰਹੇ ਹੋ।
ਚੰਗੀ ਨੀਂਦ ਲੈਣਾ ਯਕੀਨੀ ਬਣਾਓ: ਸਹੀ ਨੀਂਦ ਲੈਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਤੁਹਾਡੀ ਸਿਹਤ ਠੀਕ ਨਹੀਂ ਰਹੇਗੀ। ਸ਼ੂਗਰ ਦੇ ਮਰੀਜ਼ ਲਈ ਆਪਣੀ ਨੀਂਦ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕੰਸਲਟੈਂਟ ਫਿਜ਼ੀਸ਼ੀਅਨ ਡਾ: ਆਮਿਰ ਹੁਸੈਨ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਜੀਵਨ ਸ਼ੈਲੀ ਵਿਚ ਬਦਲਾਅ ਅਤੇ ਡਾਕਟਰੀ ਦੇਖਭਾਲ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਹਾਈ ਬਲੱਡ ਸ਼ੂਗਰ ਕਾਰਨ ਨਸਾਂ ਦੇ ਸੈੱਲ ਖਰਾਬ ਹੋ ਸਕਦੇ ਹਨ। ਇਹ ਆਮ ਤੌਰ 'ਤੇ ਪੈਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਕੁਝ ਲੋਕਾਂ ਵਿੱਚ ਲੱਛਣ ਹਲਕੇ ਹੁੰਦੇ ਹਨ। ਕਈਆਂ ਨੂੰ ਦਰਦ, ਕਮਜ਼ੋਰੀ ਮਹਿਸੂਸ ਹੁੰਦੀ ਹੈ ਅਤੇ ਇਹ ਘਾਤਕ ਵੀ ਹੋ ਸਕਦਾ ਹੈ।-ਕੰਸਲਟੈਂਟ ਫਿਜ਼ੀਸ਼ੀਅਨ ਡਾ: ਆਮਿਰ ਹੁਸੈਨ
ਸ਼ੂਗਰ ਦੇ ਲੱਛਣ
ਲੱਛਣਾਂ ਦੀ ਗੱਲ ਕਰੀਏ ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਲੱਤਾਂ ਵਿੱਚ ਦਰਦ ਅਤੇ ਲੱਤਾਂ ਵਿੱਚ ਸੁੰਨ ਹੋਣ ਵਰਗੇ ਲੱਛਣ ਨਜ਼ਰ ਆਉਦੇ ਹਨ। ਜੇਕਰ ਸਮੱਸਿਆ ਜ਼ਿਆਦਾ ਗੰਭੀਰ ਹੈ, ਤਾਂ ਲੱਛਣਾਂ ਵਿੱਚ ਪਾਚਨ ਪ੍ਰਣਾਲੀ, ਪਿਸ਼ਾਬ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਨਾਲ ਸਬੰਧਤ ਸਮੱਸਿਆਵਾਂ ਵੀ ਸ਼ਾਮਲ ਹੋ ਸਕਦੀਆਂ ਹਨ। ਇਲਾਜ ਲਈ ਇਨਸੁਲਿਨ ਅਤੇ ਨਸਾਂ ਦੇ ਦਰਦ ਨੂੰ ਘਟਾਉਣ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਇਹ ਲੱਛਣ ਨਜ਼ਰ ਆਉਦੇ ਹਨ ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ:-