ਨਵੀਂ ਦਿੱਲੀ: ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ‘ਬੇਟੀ ਬਚਾਓ’, ‘ਬੇਟੀ ਪੜ੍ਹਾਓ’ ਯੋਜਨਾ 2015 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮੁੱਖ ਉਦੇਸ਼ ਲਿੰਗ ਆਧਾਰਿਤ ਗਰਭਪਾਤ ਨੂੰ ਰੋਕਣਾ, ਲੜਕੀਆਂ ਦੀ ਸੁਰੱਖਿਆ, ਉਨ੍ਹਾਂ ਦੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹ ਯੋਜਨਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਅਧੀਨ ਲਾਗੂ ਕੀਤੀ ਜਾ ਰਹੀ ਹੈ। ਇਹ ਸਕੀਮ ਸ਼ੁਰੂ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚ ਬਾਲ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਸ਼ੁਰੂ ਕੀਤੀ ਗਈ ਸੀ।
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੀਆਂ ਵਿਸ਼ੇਸ਼ਤਾਵਾਂ
ਇਸ ਯੋਜਨਾ ਦਾ ਉਦੇਸ਼ ਲੜਕੀਆਂ ਦੇ ਵਿਕਾਸ ਅਤੇ ਜਨਮ ਵਿੱਚ ਭਾਈਚਾਰੇ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸਿੱਖਿਆ ਦੇ ਖੇਤਰ ਵਿੱਚ ਲੜਕੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ, ਇਸ ਸਕੀਮ ਦਾ ਉਦੇਸ਼ ਦੇਸ਼ ਵਿੱਚ ਭਰੂਣ ਹੱਤਿਆ ਵਰਗੀਆਂ ਕਾਰਵਾਈਆਂ ਨੂੰ ਰੋਕ ਕੇ ਲੜਕੀਆਂ ਦੀ ਸੁਰੱਖਿਆ ਕਰਨਾ ਹੈ। ਇਸ ਤੋਂ ਇਲਾਵਾ ਇਹ ਬਾਲ ਵਿਆਹ ਨੂੰ ਰੋਕਦਾ ਹੈ ਅਤੇ ਲੜਕੀਆਂ ਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਬਚਾਉਂਦਾ ਹੈ।
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਲਈ ਕੌਣ ਹੈ ਯੋਗ ?
ਜਿਨ੍ਹਾਂ ਪਰਿਵਾਰਾਂ ਵਿੱਚ 10 ਸਾਲ ਤੋਂ ਘੱਟ ਉਮਰ ਦੀ ਲੜਕੀ ਹੈ। ਉਹ ਇਸ ਸਕੀਮ ਲਈ ਯੋਗ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਪਰਿਵਾਰ ਨੇ ਲੜਕੀ ਦੇ ਨਾਂ 'ਤੇ ਕਿਸੇ ਵੀ ਭਾਰਤੀ ਬੈਂਕ 'ਚ ਸੁਕੰਨਿਆ ਸਮਰਿਧੀ ਖਾਤਾ ਖੋਲ੍ਹਿਆ ਹੋਵੇ। ਨਾਲ ਹੀ ਲੜਕੀ ਭਾਰਤ ਦੀ ਵਸਨੀਕ ਹੋਣੀ ਚਾਹੀਦੀ ਹੈ। NRI ਨਾਗਰਿਕ ਇਸ ਸਕੀਮ ਲਈ ਯੋਗ ਨਹੀਂ ਹਨ।
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਲਈ ਲੋੜੀਂਦੇ ਦਸਤਾਵੇਜ਼
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦਾ ਲਾਭ ਲੈਣ ਲਈ, ਤੁਹਾਨੂੰ ਕਿਸੇ ਸਰਕਾਰੀ ਸੰਸਥਾ ਜਾਂ ਹਸਪਤਾਲ ਦੁਆਰਾ ਜਾਰੀ ਜਨਮ ਸਰਟੀਫਿਕੇਟ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਮਾਪਿਆਂ ਦੀ ਪਛਾਣ ਦਾ ਸਬੂਤ- ਰਾਸ਼ਨ ਕਾਰਡ, ਆਧਾਰ ਕਾਰਡ, ਟੈਲੀਫੋਨ ਬਿੱਲ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਪਾਸਪੋਰਟ ਅਤੇ ਐਡਰੈੱਸ ਪਰੂਫ਼ ਲਈ ਮਾਪਿਆਂ ਦੀ ਪਾਸਪੋਰਟ ਸਾਈਜ਼ ਫੋਟੋ ਜ਼ਰੂਰੀ ਹੈ।
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਲਈ ਅਪਲਾਈ ਕਿਵੇਂ ਕਰੀਏ
ਕੋਈ ਵੀ ਵਿਅਕਤੀ ਡਾਕਘਰ ਜਾਂ ਬੈਂਕ ਵਿੱਚ ਜਾ ਕੇ ਇਸ ਸਕੀਮ ਲਈ ਆਸਾਨੀ ਨਾਲ ਅਪਲਾਈ ਕਰ ਸਕਦਾ ਹੈ ਜਿੱਥੇ ਇਹ ਸਕੀਮ ਉਪਲਬਧ ਹੈ। ਲੜਕੀ ਦੇ ਨਾਂ 'ਤੇ ਖਾਤਾ ਖੋਲ੍ਹਣ ਲਈ ਸਾਰੇ ਦਸਤਾਵੇਜ਼ਾਂ ਦੇ ਨਾਲ ਅਰਜ਼ੀ ਫਾਰਮ ਜਮ੍ਹਾ ਕਰਨਾ ਹੋਵੇਗਾ।
ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਲਾਭ
- ਇਸ ਸਕੀਮ ਤਹਿਤ ਲੜਕੀ ਲਈ ਖੋਲ੍ਹਿਆ ਗਿਆ ਖਾਤਾ ਪੂਰੀ ਤਰ੍ਹਾਂ ਟੈਕਸ ਮੁਕਤ ਹੈ।
- ਮਾਪੇ ਇਸ ਖਾਤੇ ਦੀ ਵਰਤੋਂ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਭਵਿੱਖ ਦੇ ਵਿਆਹ ਲਈ ਪੈਸੇ ਬਚਾਉਣ ਲਈ ਕਰ ਸਕਦੇ ਹਨ।
- ਇਸ ਸਕੀਮ ਵਿੱਚ ਤੁਸੀਂ SSA ਜਾਂ ਸੁਕੰਨਿਆ ਸਮ੍ਰਿਧੀ ਖਾਤੇ ਲਈ ਵੀ ਰਜਿਸਟਰ ਕਰ ਸਕਦੇ ਹੋ।
- ਲੜਕੀ ਦੇ 18 ਸਾਲ ਦੀ ਹੋ ਜਾਣ 'ਤੇ ਇਸ ਖਾਤੇ ਤੋਂ ਪੈਸੇ ਕਢਵਾਉਣ ਦੀ ਇਜਾਜ਼ਤ ਹੋਵੇਗੀ।
- ਇਸ ਸਕੀਮ ਤਹਿਤ 1.5 ਲੱਖ ਰੁਪਏ ਸਾਲਾਨਾ ਖਾਤੇ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ।
- ਇਹ ਸਕੀਮ 7-8 ਫੀਸਦ ਪ੍ਰਤੀ ਸਾਲ ਦੀ ਵਿਆਜ ਦਰ ਦਿੰਦੀ ਹੈ।