ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਹੁਣ ਕਾਂਗਰਸ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਇੱਕ ਹੋਰ ਖਬਰ ਸਾਹਮਣੇ ਆਈ ਹੈ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਪੰਜਾਬ ਕਾਂਗਰਸ ਦੇ 5 ਸਾਂਸਦ ਮੈਂਬਰ ਗੈਰ ਹਾਜ਼ਿਰ ਰਹੇ ਹਨ।
ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਜਸਬੀਰ ਡਿੰਪਾ, ਪ੍ਰਨੀਤ ਕੌਰ ਅਤੇ ਮੁਹੰਮਦ ਸਦੀਕ ਰਾਹੁਲ ਗਾਂਧੀ ਦੀ ਅੰਮ੍ਰਿਤਰਸ ਫੇਰੀ ਦੌਰਾਨ ਦੂਰ ਰਹੇ ਹਨ ਯਾਨੀ ਕਿ ਕਾਂਗਰਸ ਲੀਡਰਾਂ ਦੀ ਮੀਟਿੰਗ ਵਿੱਚ ਹਾਜ਼ਿਰ ਨਹੀਂ ਹੋਏ।
ਕਾਂਗਰਸ ’ਚ ਖੜ੍ਹੇ ਹੋਏ ਨਵੇਂ ਵਿਵਾਦ ਤੇ ਸਾਂਸਦ ਜਸਬੀਰ ਡਿੰਪਾ ਦਾ ਬਿਆਨ ਸਾਹਮਣੇ ਆਇਆ ਹੈ। ਡਿੰਪਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਇਸ ਸਬੰਧੀ ਪਤਾ ਲੱਗਾ ਕਿ ਇਹ ਮੀਟਿੰਗ 117 ਵਿਧਾਨਸਭਾ ਲੀਡਰਾਂ ਲਈ ਰੱਖੀ ਗਈ ਹੈ ਤਾਂ ਇਸ ਕਰਕੇ ਉਨ੍ਹਾਂ ਇਸ ਤੋਂ ਦੂਰੀ ਬਣਾਈ ਹੈ।
-
We had no problem in going. We came to know that the event was for the 117 candidates. Neither the PCC president nor the CM invited us, not even the general secretary incharge. Had we been invited, we would have definitely gone: Jasbir Singh Gill, Congress MP from Punjab, to ANI
— ANI (@ANI) January 27, 2022 " class="align-text-top noRightClick twitterSection" data="
">We had no problem in going. We came to know that the event was for the 117 candidates. Neither the PCC president nor the CM invited us, not even the general secretary incharge. Had we been invited, we would have definitely gone: Jasbir Singh Gill, Congress MP from Punjab, to ANI
— ANI (@ANI) January 27, 2022We had no problem in going. We came to know that the event was for the 117 candidates. Neither the PCC president nor the CM invited us, not even the general secretary incharge. Had we been invited, we would have definitely gone: Jasbir Singh Gill, Congress MP from Punjab, to ANI
— ANI (@ANI) January 27, 2022
ਇਸਦੇ ਨਾਲ ਹੀ ਡਿੰਪਾ ਨੇ ਇਹ ਵੀ ਕਿਹਾ ਹੈ ਕਿ ਇਸ ਸਬੰਧੀ ਨਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਨਾ ਹੀ ਸੀਐਮ ਵੱਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਜਨਰਲ ਸਕੱਤਰ ਵੱਲੋਂ ਵੀ ਇਸ ਸਬੰਧੀ ਸੂਚਿਤ ਨਹੀਂ ਕੀਤਾ ਗਿਆ।
ਸਾਂਸਦਾਂ ਦੇ ਰਾਹੁਲ ਗਾਂਧੀ ਦੀ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਨੂੰ ਲੈਕੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਪਹਿਲਾਂ ਹੀ ਮੁਸ਼ਕਿਲਾਂ ’ਚ ਘਿਰੀ ਕਾਂਗਰਸ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੋਈ ਵਿਖਾਈ ਦੇ ਰਹੀ ਹੈ ਜਿਸਦੇ ਸਿੱਟੇ ਆਉਣ ਵਾਲੇ ਦਿਨ੍ਹਾਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ:LIVE UPDATE: ਪੰਜ ਸਾਂਸਦਾਂ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਬਣਾਈ ਦੂਰੀ