ਲੁਧਿਆਣਾ: ਜਿਸ ਨੂੰ ਲੈ ਕੇ ਹੁਣ ਲੁਧਿਆਣਾ ਦੇ ਕਾਰੋਬਾਰੀ ਚਿੰਤਿਤ (Businessmen worried) ਵਿਖਾਈ ਦੇ ਰਹੇ ਹਨ। ਖਾਸ ਕਰਕੇ ਲੁਧਿਆਣਾ ਦੇ ਵਿੱਚ ਵੱਡੀ ਤਾਦਾਦ ਅੰਦਰ ਸਾਈਕਲ ਇੰਡਸਟਰੀ ਹੌਜ਼ਰੀ ਇੰਡਸਟਰੀ (Hosiery Industry) ਆਟੋ ਪਾਰਟਸ ਇੰਡਸਟਰੀ (Auto Part Industry) ਹੈਂਡ ਟੂਲ ਇੰਡਸਟਰੀ (Hand Tool Industry) ਸਿਲਾਈ ਮਸ਼ੀਨ ਇੰਡਸਟਰੀ (Sewing Machine Industry) ਡਾਇੰਗ ਇੰਡਸਟਰੀ (Dying Industry) ਰੈਡੀਮੇਡ ਗਾਰਮੈਂਟ (Ready made Garment Industry) ਇੰਡਸਟਰੀ ਨਿੱਟ ਵੀਅਰ ਇੰਡਸਟਰੀ ਦੀ ਲਗਭਗ 40 ਹਜ਼ਾਰ ਤੋਂ ਵੱਧ ਯੂਨਿਟ ਨੇ ਜਿਨ੍ਹਾਂ ਤੇ ਖਤਰਾ ਮੰਡਰਾ ਰਿਹਾ ਹੈ।
ਬਿਜਲੀ ਸੰਕਟ ਨਾਲ ਪਵੇਗਾ ਮਾੜਾ ਅਸਰ
ਖਾਸ ਕਰਕੇ ਲੁਧਿਆਣਾ ਵਿੱਚ ਕਈ ਵੱਡੇ ਗਰੁੱਪ ਜਿਵੇਂ ਹੀਰੋ ਸਾਈਕਲਜ਼ ਏਵਨ ਸਾਇਕਲ ਵਰਧਮਾਨ ਸਟੀਲ ਆਦਿ ਗਰੁੱਪ ਨੇ ਜਿਨ੍ਹਾਂ ਚ ਵੱਡੇ ਯੂਨਿਟ ਲੱਗੇ ਹਨ। ਅਜਿਹੇ ‘ਚ ਜੇਕਰ ਇੰਡਸਟਰੀ ਬਿਜਲੀ ਸੰਕਟ ਨਾਲ ਜੂਝਦੀ ਹੈ ਤਾਂ ਛੋਟੀ ਤੋਂ ਲੈ ਕੇ ਵੱਡੀ ਇੰਡਸਟਰੀ ਦਾ ਮਾੜਾ ਪ੍ਰਭਾਵ ਪਵੇਗਾ। ਡਾਈਂਗ ਇੰਡਸਟਰੀ ਨਾਲ ਜੁੜੇ ਕਾਰੋਬਾਰੀ ਅਸ਼ੋਕ ਮੱਕੜ ਨੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ।
ਲੁਧਿਆਣਾ ‘ਚ ਜਿਆਦਾ ਸਨਅਤਾਂ ਕੋਇਲੇ ਨਾਲ ਚੱਲਦੀਆਂ ਹਨ
ਉਨ੍ਹਾਂ ਕਿਹਾ ਕਿ ਕੋਇਲੇ ਨਾਲ ਚੱਲਣ ਵਾਲੀ ਇੰਡਸਟਰੀ ਲੁਧਿਆਣਾ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਇਲੇ ਨਾਲ ਚੱਲਣ ਵਾਲੀ ਇੰਡਸਟਰੀ ਦੀ ਭਰਮਾਰ ਹੈ ਖਾਸ ਕਰਕੇ ਡਾਈਂਗ ਇੰਡਸਟ੍ਰੀ ਕੋਇਲੇ ਦੇ ਨਾਲ ਚੱਲਦੀ ਹੈ, ਕੋਇਲੇ ਦੀ ਸਵਾਹ ਨਾਲ ਭਠਿਆਂ ਗਰਮ ਹੁੰਦੀਆਂ ਨੇ ਇਸ ਤੋਂ ਇਲਾਵਾ ਕੋਲੇ ਨਾਲ ਆਟੋ ਪਾਰ੍ਟ, ਸਾਈਕਲ ਉਦਯੋਗ, ਟਾਇਰ ਇੰਡਸਟਰੀ, ਰਬੜ ਅਤੇ ਪਲਾਸਟਿਕ ਇੰਡਸਟਰੀ ਵੀ ਜੁੜੀ ਹੋਈ ਹੈ, ਜਿਨਾਂ ਵਿੱਚ ਕੋਇਲੇ ਦੀ ਸਿੱਧੀ ਖਪਤ ਹੁੰਦੀ ਹੈ। ਹਾਲਾਂਕਿ ਕੋਲਾ ਮੰਤਰਾਲੇ ਇਹ ਪਹਿਲਾਂ ਹੀ ਸਾਫ ਕਿਹ ਚੁੱਕਾ ਹੈ ਕੇ ਹੁਣ ਕੋਇਲੇ ਦੀ ਵੱਡੀ ਕਿੱਲਤ ਨਹੀਂ ਸਗੋਂ ਸੂਬਿਆਂ ਦੇ ਆਪਣੇ ਘੱਟ ਪ੍ਰਬੰਧ ਬਿਜਲੀ ਸੰਕਟ ਪੈਦਾ ਕਰ ਰਹੇ ਨੇ।
ਸਨਅਤਕਾਰ ਚਿੰਤਤ
ਸਨਅਤਕਾਰ ਰਾਜੀਵ ਸੂਦ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਪਾਰੀ ਬਿਜਲੀ ਸੰਕਟ ਨੂੰ ਲੈਕੇ ਚਿੰਤਤ ਨੇ ਉਨ੍ਹਾਂ ਦਾ ਮੰਨਣਾ ਕੇ ਸਰਕਾਰ ਦੇ ਪ੍ਰਬੰਧਾਂ ਦੀ ਕਮੀ ਕਰਕੇ ਹੀ ਅੱਜ ਉਨ੍ਹਾਂ ਨੂੰ ਬਿਜਲੀ ਦੇ ਸੰਕਟ ਨਾਲ ਜੂਝਣਾ ਪੈ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਬਿਜਲੀ ਸੰਕਟ ਨਾਲ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ, ਇਸ ਨਾਲ ਵਪਾਰ ਤੇ ਮਾੜਾ ਅਸਰ ਪਵੇਗਾ, ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਪਹਿਲਾਂ ਹੀ ਵੱਡੀ ਤਾਦਾਦ ਚ ਪਲਾਇਨ ਹੋ ਰਹੀ ਹੈ ਖਾਸ ਕਰਕੇ ਲੁਧਿਆਣਾ ਤੋਂ ਹਜ਼ਾਰਾਂ ਯੂਨਿਟ ਪਲਾਇਨ ਕਰ ਚੁੱਕੇ ਨੇ, ਅਜਿਹੇ 'ਚ ਇੰਡਸਟਰੀ ਦੇ ਵਿੱਚ ਬਿਜਲੀ ਸੰਕਟ ਨਾਲ ਪ੍ਰੋਡਕਸ਼ਨ ਘੱਟ ਜਾਵੇਗਾ ਅਤੇ ਉਨ੍ਹਾਂ ਵਲੋਂ ਬੁੱਕ ਕੀਤੇ ਗਏ ਆਰਡਰ ਪੂਰੇ ਨਹੀਂ ਹੋਣਗੇ। ਕੱਚਾ ਮਾਲ ਮਹਿੰਗਾ ਹੈ।
ਕੱਚੇ ਮਾਲ ਦੀਆਂ ਕੀਮਤਾਂ ਵਧ ਰਹੀਆਂ ਹਨ
ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਨੇ, ਉਨ੍ਹਾਂ ਨੇ ਕਿਹਾ ਕਿ 2 ਸਾਲ ਪਹਿਲਾਂ ਤੱਕ ਜਿਸ ਕੱਚੇ ਮਾਲ ਦੀ ਕੀਮਤ 100 ਰੁਪਏ ਸੀ ਉਸ ਦੀ ਕੀਮਤ ਅੱਜ 250 ਤੋਂ ਲੈਕੇ 300 ਹੋ ਗਈ ਹੈ, ਉਨ੍ਹਾਂ ਕਿਹਾ ਕਿ ਅੱਜ ਜੋ ਹਾਲਤ ਕੱਚੇ ਮਾਲ ਦੀ ਹੈ ਉਸ ਦਾ ਵੱਡਾ ਕਾਰਨ ਕੁਝ ਕਾਰਪੋਰੇਟ ਘਰਾਂਣਿਆਂ ਦੀ ਮਨ ਮਰਜੀ ਹੈ, ਉਨ੍ਹਾਂ ਨੇ ਕਿਹਾ ਕਿ ਅੱਜ ਕੱਚਾ ਮਾਲ ਇਨ੍ਹਾਂ ਮਹਿੰਗਾ ਹੋ ਚੁੱਕਾ ਹੈ ਕਿ ਸਾਡਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ, ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇ ਘੱਟ ਕੀਮਤਾਂ ਦੇ ਲਏ ਹੋਏ ਆਰਡਰ ਪੂਰੇ ਕਰਨੇ ਉਨ੍ਹਾਂ ਲਈ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ:ਏਅਰਪੋਰਟ ਨੂੰ ਪੰਜਾਬ ਦੀਆਂ ਸਰਕਾਰੀ ਬੱਸਾਂ ਵੀ ਚਲਾ ਦਿਓ ਕੇਜਰੀਵਾਲ ਜੀ !