ਚੰਡੀਗੜ੍ਹ : ਗੁਰੂ ਕਾ ਲੰਗਰ ਅੱਖਾਂ ਹਸਪਤਾਲ ਵਿਖੇ ਬਹੁਤ ਜਲਦ ਆਈ ਬੈਂਕ ਬਣਨ ਜਾ ਰਹਿਾ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਬਾਰੇ ਗੱਲ ਕਰਦਿਆਂ ਹਸਪਤਾਲ ਦੇ ਪ੍ਰਬੰਧਕ ਹਰਜੀਤ ਸਿੰਘ ਸਭਰਵਾਲ ਨੇ ਦੱਸਿਆ ਕਿ ਸੌਰਵ ਕੈਮੀਕਲਜ਼ ਦੇ ਮਾਲਕ ਪ੍ਰਵੀਨ ਗੋਇਲ ਨੇ ਹਸਪਤਾਲ ਦੇ ਵਿੱਚ ਪਹਿਲਾ ਵੀ ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਆਈ ਬੈਂਕ ਦੇ ਲਈ ਵੀ ਸਪੈਕਟ੍ਰਲ ਮਾਈਕ੍ਰੋਸਕੋਪ ਦਿਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਦੀ ਕੀਮਤ ਅਠਾਈ ਲੱਖ ਰੁਪਏ ਹੈ, ਇਸ ਮਸ਼ੀਨ ਦੇ ਨਾਲ ਹੁਣ ਕਾਰਨੀਅਲ ਟਰਾਂਸਪਲਾਂਟ ਦਾ ਕੰਮ ਹੋਰ ਵੀ ਸੁਖਾਲਾ ਹੋ ਜਾਵੇਗਾ ।
ਉੱਥੇ ਹੀ ਇਸ ਬਾਰੇ ਹਸਪਤਾਲ ਦੇ ਅੱਖਾਂ ਦੇ ਡਾਕਟਰ ਰੋਹਤਿ ਨੇ ਦੱਸਆਿ ਕਿ ਸੌਰਵ ਕੈਮੀਕਲਜ਼ ਤੇ ਪ੍ਰਵੀਨ ਗੋਇਲ ਜੀ ਵੱਲੋਂ ਜੋ ਮਸ਼ੀਨ ਭੇਟ ਕੀਤੀ ਗਈ ਹੈ ਜਿਸ ਨੂੰ ਸਪੈਕਟਰਲ ਮਾਈਕ੍ਰੋਸਕੋਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਉਹ ਮਸ਼ੀਨ ਆਈ ਬੈਂਕ ਦੇ ਲਈ ਬਹੁਤ ਜਰੂਰੀ ਹੈ ਹੁਣ ਉਸ ਮਸ਼ੀਨ ਦੇ ਵਿੱਚ ਮ੍ਰਿਤਕ ਵਿਅਕਤੀ ਦੇ ਕੋਰਨੀਆ ਨੂੰ ਕੱਢ ਕੇ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਪਤਾ ਲੱਗੇਗਾ ਕਿ ਉਹ ਕੋਰਨੀਆ ਕਿੰਨਾ ਠੀਕ ਹੈ ਅਤੇ ਕਿੰਨੇ ਲੋਕਾਂ ਨੂੰ ਪਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸਭ ਤੋਂ ਵੱਡੀ ਮਦਦ ਇਹ ਹੋਵੇਗੀ ਅਗਰ ਕਾਰਨੀਆ ਬਲਿਕੁਲ ਸਹੀ ਹੈ ਤਾਂ ਇੱਕ ਕੋਰਨੀਆ ਦੀ ਮਦਦ ਨਾਲ ਤਿੰਨ ਤੋਂ ਚਾਰ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਲਿਆਈ ਜਾ ਸਕਦੀ ਹੈ।