ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu) ਦੀ ਜ਼ੁਬਾਨ ਨੇ ਉਨ੍ਹਾਂ ਦੀ ਮੁਸ਼ਕਿਲ ਵਧਾ ਦਿੱਤੀ ਹੈ। ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ (DSP Dilsher Singh Chandel) ਨੇ ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ (Notice of Defamation) ਭੇਜਿਆ ਹੈ, ਜਿਸ ਵਿੱਚ ਸਿੱਧੂ ਨੂੰ 21 ਦਿਨਾਂ ਦੇ ਅੰਦਰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਜੇਕਰ ਮੁਆਫੀ ਨਾ ਮੰਗੀ ਤਾਂ ਸਿੱਧੂ ਖਿਲਾਫ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Controversial Navjot Sidhu: ਸਿੱਧੂ ਦੇ ਵਿਵਾਦਿਤ ਬੋਲਾਂ ’ਤੇ ਭੜਕੇ ਡੀਐਸਪੀ, ਕਹੀਆਂ ਵੱਡੀਆਂ ਗੱਲਾਂ
ਇਹ ਨੋਟਿਸ ਥਾਣਾ ਸਦਰ ਸਿੱਧੂ ਦੇ ਪੈਂਟ ਗਿੱਲੇ ਹੋਣ ਦੇ ਬਿਆਨ ਖ਼ਿਲਾਫ਼ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਚੰਦੇਲ ਨੇ ਵੀਡੀਓ ਜਾਰੀ ਕਰਕੇ ਸਿੱਧੂ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੱਤਾ ਸੀ। ਚੰਦੇਲ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਦੇ ਨਾਲ ਨਹੀਂ ਤਾਂ ਕੋਈ ਰਿਕਸ਼ਾ ਚਾਲਕ ਸਿੱਧੂ ਦੀ ਗੱਲ ਨਹੀਂ ਸੁਣੇਗਾ।
ਡੀਐਸਪੀ ਦਿਲਸ਼ੇਰ ਚੰਦੇਲ (DSP Dilsher Singh Chandel)ਨੇ ਕਿਹਾ ਕਿ ਸਿੱਧੂ ਨੇ ਸੁਲਤਾਨਪੁਰ ਲੋਧੀ ਰੈਲੀ ਦੌਰਾਨ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਇਹ ਰੈਲੀ ਉਥੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੇ ਸਮਰਥਨ ਵਿੱਚ ਕੀਤੀ ਗਈ। ਜਿੱਥੇ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਨੇ ਖੰਗੜਾ ਮਾਰਿਆ ਤਾਂ SHO ਦੀ ਪੈਂਟ ਗਿੱਲੀ ਹੋ ਜਾਵੇਗੀ। ਚੰਦੇਲ ਨੇ ਦੱਸਿਆ ਕਿ ਜਦੋਂ ਇਹ ਗੱਲ ਕਹੀ ਗਈ ਤਾਂ ਸੁਰੱਖਿਆ ਲਈ ਕਾਫੀ ਪੁਲਿਸ ਮੁਲਾਜ਼ਮ ਮੌਜੂਦ ਸਨ। ਇਨ੍ਹਾਂ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਸਨ। ਸਿੱਧੂ ਦੀਆਂ ਗੱਲਾਂ 'ਤੇ ਭੀੜ ਹੱਸ ਪਈ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਹੁਣ ਸੁਖਬੀਰ ਨੇ ਪੁਲਿਸ ਬਾਰੇ ਵਰਤੇ ਮਾੜੇ ਸ਼ਬਦ, Kunwar Vijay Partap ਬਾਰੇ ਵੀ ਪੈਸੇ ਇਕੱਠੇ ਕਰਨ ਦੀ ਕਹੀ ਗੱਲ