ETV Bharat / city

ਚੰਡੀਗੜ੍ਹ: ਬੜੈਲ ਜੇਲ੍ਹ ’ਚ ਕੋਰੋਨਾ ਦੀ ਐਂਟਰੀ, ਜੇਲ੍ਹ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ

ਬੜੈਲ ਜੇਲ੍ਹ ’ਚ ਕਰੀਬ 19 ਕੈਦੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਦੀ ਗਿਣਤੀ ਵੱਧਣ ਦੀ ਅਸ਼ੰਕਾ ਹੈ। ਸਾਰੇ ਕੋਰੋਨਾ ਪੌਜ਼ੀਟਿਵ ਕੈਦੀਆਂ ਨੂੰ ਜੀਐੱਮਐੱਸਐੱਚ-16 ’ਚ ਦਾਖ਼ਲ ਕਰਵਾਇਆ ਗਿਆ ਹੈ।

ਚੰਡੀਗੜ੍ਹ ਦੀ ਬੜੈਲ ਜੇਲ੍ਹ
ਚੰਡੀਗੜ੍ਹ ਦੀ ਬੜੈਲ ਜੇਲ੍ਹ
author img

By

Published : Apr 30, 2021, 9:47 PM IST

ਚੰਡੀਗੜ੍ਹ: ਬੜੈਲ ਜੇਲ੍ਹ ’ਚ ਕਰੀਬ 19 ਕੈਦੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਦੀ ਗਿਣਤੀ ਵੱਧਣ ਦੀ ਅਸ਼ੰਕਾ ਹੈ। ਸਾਰੇ ਕੋਰੋਨਾ ਪੌਜ਼ੀਟਿਵ ਕੈਦੀਆਂ ਨੂੰ ਜੀਐੱਮਐੱਸਐੱਚ-16 ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹੀ ਵੱਡੀ ਗਿਣਤੀ ’ਚ ਕੈਦੀਆਂ ਦੇ ਸੰਕ੍ਰਮਿਤ ਹੋਣ ਨਾਲ, ਜੇਲ੍ਹ ਪ੍ਰਸ਼ਾਸਨ ਦੀ ਸਿਰਦਰਦੀ ਵਧ ਗਈ ਹੈ।

ਬੜੈਲ ਜੇਲ੍ਹ ’ਚ ਅਲੱਗ ਅਲੱਗ ਮਾਮਲਿਆਂ ’ਚ ਸਜ਼ਾ ਕੱਟ ਰਹੇ ਕੁੱਲ 937 ਕੈਦੀ ਹਨ, ਜਿਨ੍ਹਾਂ ’ਚ 46 ਮਹਿਲਾ ਕੈਦੀ ਵੀ ਸ਼ਾਮਲ ਹਨ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜੇਲ੍ਹ ਪ੍ਰਸ਼ਾਸ਼ਨ ਦੁਆਰਾ ਕੈਦੀਆਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਪਿਛਲੇ ਦੋ ਦਿਨਾ ਦੌਰਾਨ 19 ਕੈਦੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ’ਚ ਹੜਕੰਪ ਮੱਚ ਗਿਆ। ਹੁਣ ਜੇਲ੍ਹ ਪ੍ਰਸ਼ਾਸਨ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬੱਚਣ ਦੇ ਉਦੇਸ਼ ਨਾਲ ਬੈਰਕਾਂ ’ਚ ਕੈਦੀਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਇਸ ਤੋਂ ਇਲਾਵਾ ਮਾਸਕ ਅਤੇ ਸੈਨੀਟਾਈਜ਼ਰ ਦਾ ਵੀ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਕੈਦੀਆਂ ਨੂੰ ਮਿਲਣ ਆਉਣ ਵਾਲੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਬਰਾਂ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਨੂੰ ਵੀ ਕੈਦੀਆਂ ਨੂੰ ਮਿਲਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਰਹੀ, ਸਿਰਫ਼ ਵੀਡੀਓ ਕਾਲ ਰਾਹੀਂ ਹੀ ਮੈਬਰਾਂ ਨਾਲ ਗੱਲ ਕਰਵਾਈ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਅਪਰਾਧੀਆਂ ਨੂੰ ਫੜ੍ਹ ਫੜ੍ਹ ਜੇਲ੍ਹ ਪਹੁੰਚਾਉਂਦੀ ਰਹੀ ਹੈ। ਜੇਲ ਪ੍ਰਸ਼ਾਸਨ ਹੁਣ ਇਨ੍ਹਾਂ ਅਪਰਾਧੀਆਂ ਨੂੰ ਬੈਰਕਾਂ ’ਚ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਂਦਾ ਹੈ, ਇਸ ਦੇ ਬਾਵਜੂਦ ਇਨ੍ਹੀ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕਿਹਾ ਸੀ ਕਿ ਜਿਵੇਂ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ, ਉਸਦੇ ਚੱਲਦਿਆਂ ਛੋਟੇ ਮੋਟੇ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ।

45 ਸਾਲ ਤੋਂ ਜ਼ਿਆਦਾ ਉਮਰ ਦੇ ਕੈਦੀਆਂ ਨੂੰ ਲੱਗੇਗੀ ਵੈਕਸੀਨ

ਕੈਦੀਆਂ ਦੀ ਕੋਰੋਨਾ ਵੈਕਸੀਨੇਸ਼ਨ ਲਈ ਇੱਕ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ’ਚ 10 ਮਹਿਲਾਵਾਂ ਸਮੇਤ 131 ਕੈਦੀਆਂ ਦੀ ਉਮਰ 45 ਸਾਲ ਤੋਂ ਜ਼ਿਆਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਤੱਕ ਇਨ੍ਹਾਂ ਦਾ ਟੀਕਾਕਰਣ ਹੋਵੇਗਾ। ਜਦਕਿ ਬਾਕੀ ਕੈਦੀਆਂ ਦੀ ਵੈਕਸੀਨੇਸ਼ਨ ਇਨ੍ਹਾਂ 131 ਕੈਦੀਆਂ ਤੋਂ ਬਾਅਦ ਹੋਵੇਗਾ। ਉੱਧਰ ਦੂਜੇ ਪਾਸੇ ਜੇਲ੍ਹ ਅਧਿਕਾਰੀਆਂ ਸਮੇਤ 214 ਜਵਾਨਾਂ ਦਾ ਟੀਕਾਕਰਣ ਹੋ ਚੁੱਕਿਆ ਹੈ, ਜਦਕਿ 15 ਜੇਲ੍ਹ ਕਰਮਚਾਰੀਆਂ ਨੂੰ ਟੀਕਾ ਲੱਗਣਾ ਬਾਕੀ ਹੈ।

ਇਹ ਵੀ ਪੜ੍ਹੋ: ਲੁਧਿਆਣਾ ’ਚ ਲੋਕ ਕੋਰੋਨਾ ਤੋਂ ਬੇਖੌਫ਼, ਵਿਆਹ ਸਮਾਗਮ ’ਚ ਸੈਂਕੜੇ ਲੋਕਾਂ ਦਾ ਇਕੱਠ

ETV Bharat Logo

Copyright © 2024 Ushodaya Enterprises Pvt. Ltd., All Rights Reserved.