ਅਕਸਰ ਹੀ ਖੁਸ਼ੀਆਂ ਦੇ ਰੰਗ 'ਚ ਉਸ ਸਮੇਂ ਭੰਗ ਪੈ ਜਾਂਦਾ ਹੈ ਜਦੋਂ ਕੁੱਝ ਲੋਕ ਆਪਣੇ ਚਾਅ ਲਈ ਦੂਜਿਆਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਦਿੰਦੇ ਹਨ। ਫੋਕੀ ਟੌਹਰ ਲਈ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਸ ਸਭ ਨੂੰ ਲੈ ਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ
ਕੀ ਹੈ ਮਾਮਲਾ
ਦਰਅਸਲ ਫਿਰੋਜ਼ਪੁਰ ਦੇ ਖਾਈਖੇਮੇ ਪਿੰਡ ਵਿੱਚ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਹੋ ਰਿਹਾ ਸੀ। ਦੱਸ ਦੇਈਏ ਕਿ ਸ਼ਾਮ ਟਾਈਮ ਡੋਲੀ ਤੁਰਨ ਦੇ ਮੌਕੇ ਵਿਆਹ ਵਿੱਚ ਸ਼ਾਮਿਲ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਤਹਿਤ ਗੋਲੀ ਵਿਆਹ ਵਾਲੀ ਕੁੜੀ ਦੇ ਮੱਥੇ ਵਿੱਚ ਜਾ ਲੱਗੀ । ਵਿਆਹ ਵਾਲੀ ਲੜਕੀ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।
ਲਾੜੀ ਦੀ ਹਾਲਤ ਗੰਭੀਰ
ਪੁਲਿਸ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ "ਫਿਰੋਜ਼ਪੁਰ ਦੇ ਮੈਰਿਜ ਪੈਲੇਸ ਵਿੱਚ ਇੱਕ ਲੜਕੀ ਦਾ ਵਿਆਹ ਸੀ ਅਤੇ ਜਦੋਂ ਵਿਦਾਈ ਹੋ ਰਹੀ ਸੀ ਤਾਂ ਵਿਆਹ ਵਿੱਚ ਸ਼ਾਮਿਲ ਸਖ਼ਸ਼ ਵਲੋਂ ਹੀ ਗੋਲੀ ਚਲਾ ਦਿੱਤੀ ਗਈ ਜੋ ਕਿ ਲੜਕੀ ਦੇ ਸਿੱਧੀ ਮੱਥੇ ਵਿੱਚ ਜਾ ਲੱਗੀ। ਗੋਲੀ ਲੱਗਣ ਕਾਰਨ ਵਿਆਹ ਵਾਲੀ ਲੜਕੀ ਦੀ ਹਾਲਤ ਬਹੁਤ ਗੰਭੀਰ ਹੈ। ਲੜਕੀ ਨੂੰ ਇਲਾਜ ਦੇ ਲਈ ਫਿਰੋਜ਼ਰਪੁਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਜਿਸ ਨੂੰ ਹੁਣ ਲੁਧਿਆਣਾ ਰੈਫਰ ਕੀਤਾ ਗਿਆ ਹੈ। ਗੋਲੀ ਕਿਸ ਨੇ ਚਲਾਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਾਤ ਤਰਨ ਤਾਰਨ ਤੋਂ ਆਈ ਸੀ"।
ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ
ਸਰਕਾਰ ਵੱਲੋਂ ਜਿਵੇਂ ਕਿ ਮੈਰਿਜ ਪੈਲੇਸਾਂ ਵਿੱਚ ਹਥਿਆਰ ਲਿਜਾਣਾ ਮਨਾ ਕੀਤਾ ਗਿਆ ਹੈ, ਪਰ ਲੋਕ ਫਿਰ ਵੀ ਆਪਣੇ ਨਿੱਜੀ ਹਥਿਆਰ ਲਿਜਾ ਕੇ ਆਪਣੀ ਸ਼ਾਨ ਬਣਾਉਣ ਦੀ ਗੱਲ ਕਰਦੇ ਰਹਿੰਦੇ ਹਨ। ਲੋਕ ਉੱਥੇ ਜਾ ਕੇ ਵੀ ਪਟਾਕੇ ਚਲਾਉਦੇ ਹਨ ਅਤੇ ਹਵਾਈ ਫਾਇਰ ਕਰਦੇ ਹਨ। ਜਿਸ ਕਾਰਨ ਕਈ ਵਾਰ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ ਅਤੇ ਕਈ ਜ਼ਖਮੀ ਹੋ ਚੁੱਕੇ ਹਨ। ਪਰੰਤੂ ਨਾ ਤਾਂ ਪੈਲੇਸ ਵਾਲੇ ਹੀ ਇਸ 'ਤੇ ਰੋਕ ਲਗਾ ਸਕਦੇ ਹਨ ਅਤੇ ਨਾ ਹੀ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਰਹੇ ਹਨ ਕਿ ਇਸ ਨਾਲ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦਾ ਮੁਲਜ਼ਮ ਕਦੋਂ ਕਾਬੂ ਕੀਤਾ ਜਾਵੇਗਾ।