ਚੰਡੀਗੜ੍ਹ: ਸ਼ਹਿਰ 'ਚ ਕੋਰੋਨਾ ਵਾਇਰਸ ਦੇ 5 ਕੇਸ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਰਾਜਪਾਲ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਵਾਸਤੇ ਕੁਝ ਅਹਿਮ ਫੈਸਲੇ ਲਏ ਗਏ ਹਨ। ਇਸ ਬਾਰੇ ਈਟੀਵੀ ਭਾਰਤ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ ਨੇ ਖਾਸ ਗੱਲ ਬਾਤ ਕੀਤੀ।
ਐਡਵਾਈਜ਼ਰ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਪੰਜ ਪੌਜ਼ੀਟਿਵ ਕੇਸ ਕੋਰੋਨਾ ਵਾਇਰਸ ਦੇ ਮਿਲੇ ਹਨ, ਜਿਸ ਵਿੱਚ ਯੂਕੇ ਤੋਂ ਵਾਪਸ ਆਈ 23 ਸਾਲਾਂ ਕੁੜੀ ਦੇ ਮਾਤਾ, ਭਰਾ ਅਤੇ ਕੰਮ ਵਾਲੀ ਨੂੰ ਵੀ ਕਰੋਨਾ ਕੋਰੋਨਾ ਵਾਇਰਸ ਪਾਜ਼ੀਟਿਵ ਆਇਆ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ 42 ਸ਼ੱਕੀ ਕੇਸ ਅਜੇ ਤੱਕ ਸਾਹਮਣੇ ਆਏ ਨਹੀਂ ਜੋ ਕਿ ਆਈਂਸਲੇਸ਼ਨ ਵਾਰਡ 'ਚ ਰੱਖੇ ਗਏ ਹਨ। ਚੰਡੀਗੜ੍ਹ ਵਿੱਚ 100 ਬੰਦਿਆਂ ਦੀ ਭੀੜ ਨੂੰ ਘੱਟ ਕਰਕੇ 50 ਬੰਦੇ ਕਰ ਦਿੱਤਾ ਗਿਆ ਹੈ। ਹੁਣ ਇੱਕ ਸਮੇਂ 'ਚ 50 ਤੋਂ ਵੱਧ ਲੋਕ ਇੱਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਮਾਹੌਲ 'ਚ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਲਈ ਘਰ ਘਰ ਸਬਜ਼ੀ ਰੇਹੜੀਆਂ ਰਾਹੀ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਜੁੜੀਆਂ ਅਫ਼ਵਾਰਾਂ ਵੱਲ ਧਿਆਨ ਨਾ ਦਿੱਤਾ ਜਾਵੇ। ਮਨੋਜ ਪਰੀਦਾ ਕਿਹਾ ਕਿ ਜੇ ਕਰ ਉਨ੍ਹਾਂ ਦੇ ਆਲੇ ਦੁਆਲੇ ਕੋਈ ਸ਼ੱਕੀ ਦਿਖਦਾ ਹੈ ਤਾਂ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦੇਣ।
ਮਾਸਕ ਅਤੇ ਸੈਨੇਟਾਈਜ਼ਰ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਲਈ ਮਾਸਕ ਸਸਤੇ ਕਰ ਦਿੱਤੇ ਗਏ ਹਨ ਪਰ ਜਰੂਰਤ ਦੇ ਹਿਸਾਬ ਨਾਲ ਹੀ ਉਸ ਦੀ ਖਰੀਦ ਕਰੋਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੈਨੀਟਾਈਜਰ ਨੂੰ ਵੀ ਉਹ ਦੁਕਾਨਦਾਰ ਐੱਮਆਰਪੀ ਰੇਟ 'ਚ ਖਰੀਦ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵੱਲੋਂ ਬੱਸਾਂ ਬੰਦ ਨਹੀਂ ਕੀਤੀਆਂ ਜਾ ਰਹੀਆਂ ਕਿਉਂਕਿ ਅਗਰ ਕੋਈ ਵਿਅਕਤੀ ਆਪਣੇ ਘਰ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ।