ਚੰਡੀਗੜ੍ : ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਜਾਰੀ ਹੈ। ਇਸ ਕਾਰਨ ਆਮ ਅਤੇ ਖ਼ਾਸ ਦੇ ਰੋਜ਼ਗਾਰ 'ਤੇ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਸੇ ਨਾ ਕਿਸੇ ਤਰ੍ਹਾਂ ਆਪਣਾ ਪਰਿਵਾਰ ਪਾਲਣ ਵਾਲੇ ਲੋਕਾਂ ਨੂੰ ਅੱਜ ਰੋਟੀ ਦੇ ਵੀ ਲਾਲੇ ਪੈ ਰਹੇ ਹਨ। ਚੰਡੀਗੜ੍ਹ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਨ ਵਾਲੇ ਫੋਟੋਗ੍ਰਾਫਰ ਵੀ ਇਸੇ ਤਰ੍ਹਾਂ ਦੇ ਹਲਾਤਾਂ ਨਾਲ ਦੋ-ਚਾਰ ਹੋ ਰਹੇ ਹਨ।
ਕੋਰੋਨਾ ਕਾਰਨ ਸਰਕਾਰ ਨੇ ਵਿਆਹ ਅਤੇ ਹੋਰ ਸਮਾਗਮਾਂ ਵਿੱਚ ਇੱਕਠ ਕਰਨ 'ਤੇ ਪਬੰਦੀ ਲਾਈ ਹੋਈ ਹੈ। ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਫੋਟੋਗ੍ਰਾਫਰਾਂ ਦੇ ਕੰਮ 'ਤੇ ਵੀ ਪੈ ਰਿਹਾ ਹੈ। ਪਹਿਲਾ ਵੱਡੇ-ਵੱਡੇ ਵਿਆਹ ਅਤੇ ਹੋਰ ਖ਼ੁਸ਼ੀ ਦੇ ਸਮਾਗਮਾਂ ਵਿੱਚ ਫੋਟੋਗ੍ਰਾਫਰਾਂ ਨੂੰ ਵਧੀਆਂ ਕੰਮ ਮਿਲਦਾ ਸੀ ਪਰ ਕੋਰੋਨਾ ਵਾਇਰਸ ਨੇ ਇਨ੍ਹਾਂ ਸਮਗਾਮਾਂ 'ਤੇ ਐਸੀ ਰੋਕ ਲਗਾਈ ਕਿ ਇਨ੍ਹਾਂ ਫੋਟੋਗ੍ਰਾਫਰਾਂ ਨੂੰ ਵੀ ਆਪਣੇ ਪਰਿਵਾਰ ਪਾਲਣ ਦੀ ਚਿੰਤਾ ਸਤਾਉਣ ਲੱਗੀ।
ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਫੋਟੋਗ੍ਰਾਫਰ ਮਨੋਹਰ ਲਾਾਲ ਨੇ ਦੱਸਿਆ ਕਿ ਪਹਿਲਾ ਵਿਆਹ ਅਤੇ ਹੋਰ ਪਾਰਟੀਆਂ ਵਿੱਚ ਉਨ੍ਹਾਂ ਦੀਆਂ ਵੱਡੀਆਂ ਟੀਮਾਂ ਇਨ੍ਹਾਂ ਸਮਾਗਮਾਂ ਨੂੰ ਕਵਰ ਕਰਦੀਆਂ ਸਨ ਜਿਨ੍ਹਾਂ ਵਿੱਚ 10 ਤੋਂ 15 ਵਿਅਕਤੀ ਸ਼ਾਮਲ ਹੁੰਦੇ ਸਨ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਨੇ ਫੋਟੋਗ੍ਰਾਫੀ ਦੇ ਕੰਮ ਨੂੰ ਪਹਿਲਾ ਪ੍ਰਭਾਵਤ ਕੀਤਾ ਸੀ। ਹੁਣ ਸਿਰਫ਼ ਵਿਆਹ ਸਮਾਗਮਾਂ ਵਿੱਚ ਹੀ ਉਨ੍ਹਾਂ ਨੂੰ ਕੰਮ ਮਿਲਦਾ ਸੀ, ਉਹ ਵੀ ਬੰਦ ਹੋ ਗਿਆ ਹੈ।
ਮਨੋਹਰ ਲਾਲ ਕਿਹਾ ਕਿ ਦੁਕਾਨਾਂ ਦੇ ਕਿਰਾਏ, ਮੁਲਾਜ਼ਮਾਂ ਦੀਆਂ ਤਨਖਾਹਾਂ ਉਨ੍ਹਾਂ ਉਸੇ ਤਰ੍ਹਾਂ ਦੀ ਦੇਣੀਆਂ ਪੈ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਫੋਟੋਗ੍ਰਾਫਰਾਂ ਦੀ ਸਥਿਤੀ ਵੱਲ ਧਿਆਨ ਦੇ ਕੇ ਇਨ੍ਹਾਂ ਦੀ ਵੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ