ETV Bharat / city

PGI ਵੱਲੋਂ ਇੱਕ ਸਟੱਡੀ 'ਚ ਖੁਲਾਸਾ: ਨਸ਼ਾ ਕਰਨ ਵਾਲੇ ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ 'ਚ ਲੱਗਦਾ ਹੈ ਵਧੇਰਾ ਸਮਾਂ - ਚੰਡੀਗੜ੍ਹ

ਜੇ ਤੁਸੀਂ ਸ਼ਰਾਬ ਪੀਂਦੇ ਹੋ, ਤੰਬਾਕੂ ਖਾਦੇ ਹੋ ਜਾਂ ਕੋਈ ਹੋਰ ਨਸ਼ਾ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਦਰਅਸਲ, ਇੱਕ ਸਟੱਡੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਜੇ ਨਸ਼ਾ ਕਰਨ ਵਾਲੇ ਲੋਕ ਕੋਰੋਨਾ ਸੰਕਰਮਿਤ ਹੁੰਦੇ ਹਨ, ਤਾਂ ਉਨ੍ਹਾਂ ਨੂੰ ਠੀਕ ਹੋਣ ਵਿੱਚ ਆਮ ਲੋਕਾਂ ਤੋਂ ਜ਼ਿਆਦਾ ਸਮਾਂ ਲੱਗਦਾ ਹੈ।

PGI ਸਟਡੀ 'ਚ ਖੁਲਾਸਾ: ਨਸ਼ਾ ਕਰਨ ਵਾਲੇ ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ 'ਚ ਲੱਗਦਾ ਹੈ ਵਧੇਰੇ ਸਮਾਂ

author img

By

Published : Feb 28, 2021, 8:29 AM IST

ਚੰਡੀਗੜ੍ਹ: ਪੀਜੀਆਈ ਵਿੱਚ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਇੱਕ ਸਟੱਡੀ ਕੀਤੀ ਗਈ ਹੈ। ਇਸ ਸਟਡੀ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜੋ ਲੋਕ ਸ਼ਰਾਬ ਪੀਂਦੇ ਹਨ ਜਾਂ ਹੋਰ ਨਸ਼ਾ ਕਰਦੇ ਹਨ ਅਤੇ ਕੋਰੋਨਾ ਦੀ ਚਪੇਟ ਵਿੱਚ ਆ ਜਾਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਇਹ ਸਟੱਡੀ ਚੰਡੀਗੜ੍ਹ ਪੀਜੀਆਈ ਦੇ ਮਨੋਰੋਗ ਵਿਭਾਗ ਦੇ ਡਾ. ਸੰਦੀਪ ਗਰੋਵਰ ਨੇ ਕੀਤਾ ਹੈ।

PGI ਸਟਡੀ 'ਚ ਖੁਲਾਸਾ: ਨਸ਼ਾ ਕਰਨ ਵਾਲੇ ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ 'ਚ ਲੱਗਦਾ ਹੈ ਵਧੇਰੇ ਸਮਾਂ

'ਸਟਡੀ 'ਚ ਸ਼ਾਮਲ ਕੀਤੇ ਗਏ 95 ਕੋਰਨਾ ਮਰੀਜ਼'

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡਾ. ਸੰਦੀਪ ਗਰੋਵਰ ਨੇ ਕਿਹਾ ਕਿ ਪੀਜੀਆਈ ਵਿੱਚ ਦਾਖਲ ਹੋਏ ਕੋਰੋਨਾ ਮਰੀਜ਼ਾਂ ‘ਤੇ ਇਹ ਸਟੱਡੀ ਕੀਤੀ ਗਈ ਹੈ। ਇਸ ਵਿੱਚ 95 ਲੋਕਾਂ ਨੂੰ ਸ਼ਾਮਲ ਕੀਤਾ ਗਿਾ ਸੀ। ਇਨ੍ਹਾਂ ਲੋਕਾਂ ਵਿੱਚ ਸ਼ਰਾਬ ਪੀਣ ਵਾਲੇ, ਤੰਬਾਕੂ ਦੇ ਸੇਵਨ ਕਰਨ ਵਾਲੇ ਅਤੇ ਨਸ਼ਾ ਨਾ ਕਰਨ ਵਾਲੇ ਲੋਕ ਸ਼ਾਮਲ ਕੀਤੇ ਗਏ ਸਨ।

ਇਹ ਵੀ ਪੜ੍ਹੋ: 1 ਮਾਰਚ ਤੋਂ ਦੂਜੇ ਪੜਾਅ 'ਤੇ ਹੋਵੇਗਾ ਟੀਕਾਕਰਨ, ਵੈਕਸੀਨ ਲਈ ਪੰਜੀਕਰਨ ਲਾਜ਼ਮੀ

ਡਾ. ਗਰੋਵਰ ਨੇ ਦੱਸਿਆ ਕਿ ਇਸ ਸਟਡੀ ਵਿੱਚ ਇਹ ਪਾਇਆ ਗਿਆ ਸੀ ਕਿ ਜਿਹੜੇ ਲੋਕ ਨਸ਼ਾ ਲੈਂਦੇ ਸਨ, ਉਨ੍ਹਾਂ ਨੂੰ ਨੈਗਟਿਵ ਆਉਣ ਲਈ ਵਧੇਰੇ ਸਮਾਂ ਲੱਗ ਜਾਂਦਾ ਸੀ, ਜਦੋਂਕਿ ਆਮ ਲੋਕਾਂ ਨੂੰ ਟੈਸਟ ਘੱਟ ਦਿਨਾਂ ਵਿੱਚ ਨੈਗੇਟਿਵ ਆਏ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਇਸਦੇ ਪਿੱਛੇ ਸਰੀਰ ਵਿੱਚ ਕੀ ਤਬਦੀਲੀਆਂ ਸ਼ਾਮਲ ਹਨ। ਅਗੇ ਆਉਣ ਵਾਲੀ ਸਟੱਡੀ ਵਿੱਚ, ਇਸ ਗੱਲ 'ਤੇ ਰਿਸਰਚ ਕੀਤੀ ਜਾਵੇਗੀ ਕਿ ਅਜਿਹਾ ਕਿਉਂ ਹੋ ਰਿਹਾ ਹੈ।

ਡਾ. ਸੰਦੀਪ ਨੇ ਦੱਸਿਆ ਕਿ ਮਰੀਜ਼ਾਂ ਦਾ ਲੰਬੇ ਸਮੇਂ ਬਾਅਦ ਸਿਹਤਯਾਬ ਹੋਣਾ ਉਨ੍ਹਾਂ ਲਈ ਘਾਤਕ ਹੈ। ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਨ੍ਹਾਂ ਦੇ ਮੂਡ 'ਤੇ ਬੁਰਾ ਅਸਰ ਪੈਂਦਾ ਹੈ। ਕਿਉਂਕਿ ਕੋਰੋਨਾ ਮਰੀਜ਼ ਨੂੰ ਪੌਜ਼ੀਟਿਵ ਆਉਣ ਤੋਂ ਬਾਅਦ ਕਈ ਦਿਨਾਂ ਲਈ ਅਲੱਗ ਰਹਿਣਾ ਪੈਂਦਾ ਹੈ। ਇਸ ਦੌਰਾਨ ਉਹ ਕਿਸੇ ਨੂੰ ਨਹੀਂ ਮਿਲ ਸਕਦੇ, ਜੇ ਉਸ ਨੂੰ ਲੰਬੇ ਸਮੇਂ ਲਈ ਇਕੱਲੇ ਰਹਿਣਾ ਹੈ, ਤਾਂ ਇਹ ਉਸ ਲਈ ਸਹੀ ਨਹੀਂ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.