ETV Bharat / city

ਦਿੱਲੀ ਜਾਣ ਤੋਂ ਪਹਿਲਾਂ ਕੈਪਟਨ ਹਿੰਦੂ ਮੰਤਰੀ,ਵਿਧਾਇਕਾਂ ਤੇ ਆਗੂਆਂ ਨਾਲ ਲੰਚ - Chief Minister

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ 'ਚ ਛੇ ਕੈਬਨਿਟ ਮੰਤਰੀ ਸ਼ਾਮਲ ਹਨ। ਜਿਨ੍ਹਾਂ 'ਚ ਬ੍ਰਹਮ ਮਹਿੰਦਰਾ, ਵਿਜੇਂਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸ਼ਾਮ ਸੁੰਦਰ ਅਰੋੜਾ, ਓ.ਪੀ ਸੋਨੀ ਅਤੇ ਦਲਿਤ ਕੋਟੇ ਵਿੱਚ ਅਰੁਣਾ ਚੌਧਰੀ ਸ਼ਾਮਲ ਹਨ। ਇਸ ਤੋਂ ਇਲਾਵਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਵੀ ਮੰਤਰੀ ਪਦ ਦਾ ਰੁਤਬਾ ਦਿੱਤਾ ਹੋਇਆ ਹੈ। ਕੈਪਟਨ ਇਹ ਨਹੀਂ ਚਾਹੁੰਦੇ ਕਿ ਪਾਰਟੀ ਵਿੱਚ ਦੋ ਜੱਟ ਸਿੱਖ ਵੱਡੇ ਅਹੁਦਿਆਂ 'ਤੇ ਰਹਿਣ।

ਦਿੱਲੀ ਜਾਣ ਤੋਂ ਪਹਿਲਾਂ ਕੈਪਟਨ ਹਿੰਦੂ ਮੰਤਰੀ,ਵਿਧਾਇਕਾਂ ਤੇ ਆਗੂਆਂ ਨਾਲ ਲੰਚ

author img

By

Published : Jul 1, 2021, 2:07 PM IST

Updated : Jul 1, 2021, 2:39 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਹਾਈ ਕਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਸਬੰਧੀ ਆਪਣੇ ਖੇਮੇ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਲੰਚ ਡਿਪਲੋਮੇਸੀ ਕੀਤੀ ਜਾ ਰਹੀ ਹੈ। ਇਸ ਬੈਠਕ ਵਿੱਚ ਕੈਬਿਨੇਟ ਮੰਤਰੀਆਂ ਸਣੇ 35 ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ, ਜਿਨ੍ਹਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਵੀ ਸ਼ਾਮਲ ਹਨ।

ਦਿੱਲੀ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਆਪਣੇ ਵਿਧਾਇਕਾਂ ਨਾਲ ਲੰਚ ਡਿਪਲੋਮੇਸੀ

ਮੰਤਰੀ ਮੰਡਲ 'ਚ ਛੇ ਹਿੰਦੂ ਮੰਤਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ 'ਚ ਛੇ ਕੈਬਨਿਟ ਮੰਤਰੀ ਸ਼ਾਮਲ ਹਨ। ਜਿਨ੍ਹਾਂ 'ਚ ਬ੍ਰਹਮ ਮਹਿੰਦਰਾ, ਵਿਜੇਂਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸ਼ਾਮ ਸੁੰਦਰ ਅਰੋੜਾ, ਓ.ਪੀ ਸੋਨੀ ਅਤੇ ਦਲਿਤ ਕੋਟੇ ਵਿੱਚ ਅਰੁਣਾ ਚੌਧਰੀ ਸ਼ਾਮਲ ਹਨ। ਇਸ ਤੋਂ ਇਲਾਵਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਵੀ ਮੰਤਰੀ ਪਦ ਦਾ ਰੁਤਬਾ ਦਿੱਤਾ ਹੋਇਆ ਹੈ। ਕੈਪਟਨ ਇਹ ਨਹੀਂ ਚਾਹੁੰਦੇ ਕਿ ਪਾਰਟੀ ਵਿੱਚ ਦੋ ਜੱਟ ਸਿੱਖ ਵੱਡੇ ਅਹੁਦਿਆਂ 'ਤੇ ਰਹਿਣ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇੱਕ ਹਿੰਦੂ ਲੀਡਰ ਹਨ, ਉਨ੍ਹਾਂ ਦੀ ਥਾਂ 'ਤੇ ਹਿੰਦੂ ਲੀਡਰ ਨੂੰ ਹੀ ਪ੍ਰਧਾਨ ਲਾਏ ਜਾਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਣਨੀਤੀ ਬਣਾ ਰਹੇ ਹਨ। ਜਿਨ੍ਹਾਂ 'ਚ ਵਿਜੇਂਦਰ ਸਿੰਗਲਾ ਅਤੇ ਮਨੀਸ਼ ਤਿਵਾੜੀ ਦਾ ਨਾਂ ਸਭ ਤੋਂ ਮੂਹਰੇ ਚੱਲ ਰਿਹਾ ਹੈ।

ਨਰਾਜ਼ ਸੇਖੜੀ ਨੂੰ ਮਨਾਇਆ ਗਿਆ

ਕੁਝ ਦਿਨ ਪਹਿਲਾਂ ਓ.ਬੀ.ਸੀ ਵਰਗ ਦੀ ਨੁਮਾਇੰਦਗੀ ਕਰਦੇ ਅਨੀਸ਼ ਸਿਧਾਣਾ ਵੱਲੋਂ ਕੰਢੀ ਏਰੀਆ ਡਿਵੈਲਪਮੈਂਟ ਬੋਰਡ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਹੇ ਅਸ਼ਵਨੀ ਸੇਖੜੀ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮਿਲ ਹੋਣ ਤੋਂ ਰੋਕ ਲਿਆ। ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲੇ ਹਲਕੇ ਤੋਂ ਕਾਂਗਰਸ ਸਿਰਫ਼ ਹਿੰਦੂ ਲੀਡਰ ਅਸ਼ਵਨੀ ਸੇਖੜੀ ਨੂੰ ਹੀ ਮੈਦਾਨ 'ਚ ਉਤਾਰਦੀ ਸੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਭਲਕੇ ਅਸ਼ਵਨੀ ਸੇਖੜੀ ਨੂੰ ਦਿੱਲੀ ਬੁਲਾਇਆ ਗਿਆ ਹੈ। ਕਾਂਗਰਸ ਹਾਈ ਕਮਾਨ ਨਹੀਂ ਚਾਹੁੰਦੀ ਕਿ ਪੰਜਾਬ ਦੇ ਹਿੰਦੂ ਲੀਡਰ ਨਾਰਾਜ਼ ਹੋਣ ਤੇ ਭਾਜਪਾ ਉਨ੍ਹਾਂ ਹਿੰਦੂ ਲੀਡਰਾਂ ਨੂੰ ਆਪਣੇ ਖੇਮੇ ਵਿੱਚ ਸ਼ਾਮਲ ਕਰਵਾਏ। ਰਾਜ ਕੁਮਾਰ ਵੇਰਕਾ ਵੱਲੋਂ ਅਸ਼ਵਨੀ ਸੇਖੜੀ ਨੂੰ ਮਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ।

ਕਾਂਗਰਸ ਦੇ ਦੋ ਹਿੰਦੂ ਚਿਹਰੇ ਅਕਾਲੀ ਦਲ 'ਚ ਹੋ ਚੁੱਕੇ ਨੇ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਅਤੇ ਹਿੰਦੂ ਚਿਹਰੇ ਜੋਸਨ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾ ਲਿਆ ਗਿਆ। ਇਸ ਤੋਂ ਇਲਾਵਾ ਰਾਜਿੰਦਰ ਦੀਪਾ ਨੂੰ ਵੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ ਗਿਆ। ਹੁਣ ਸੁਖਬੀਰ ਸਿੰਘ ਬਾਦਲ ਦੀ ਅੱਖ ਕਾਂਗਰਸ 'ਚ ਨਾਰਾਜ਼ ਚੱਲ ਰਹੇ ਓਬੀਸੀ ਵਰਗ ਦੀ ਨੁਮਾਇੰਦਗੀ ਕਰਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਉਪਰ ਹੈ, ਜੋ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਹਨ। ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਜਿੱਥੇ ਅਕਾਲੀ ਦਲ ਵੱਲੋਂ ਬਸਪਾ ਨਾਲ ਗੱਠਜੋੜ ਕੀਤਾ ਗਿਆ ਤਾਂ ਉਥੇ ਹੀ ਹੁਣ ਪੰਜਾਬ ਵਿੱਚ ਹਿੰਦੂ ਚਿਹਰੇ ਅਕਾਲੀ ਦਲ ਵੀ ਲੱਭ ਰਿਹਾ ਕਿਉਂਕਿ ਸੂਬੇ ਵਿੱਚ ਚਾਲੀ ਫ਼ੀਸਦੀ ਵੋਟ ਬੈਂਕ ਹਿੰਦੂ ਲੀਡਰਾਂ ਦੀ ਹੈ।

ਇਹ ਵੀ ਪੜ੍ਹੋ:ਸਿੱਧੂ ਦੀ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਤ, ਸਿੱਧੂ ਨੂੰ ਮਿਲੇਗੀ ਵੱਡੀ ਜਿੰਮੇਵਾਰੀ ?

Last Updated : Jul 1, 2021, 2:39 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.