ETV Bharat / city

GMCH-32 ਦੀ ਡਾਕਟਰ ਨਾਲ ਛੇੜਛਾੜ ਮਾਮਲੇ ’ਚ ਮੁਲਜ਼ਮ ਟੈਕਨੀਸ਼ੀਅਨ ਦੀ ਜਮਾਨਤ ਅਰਜੀ ਰੱਦ - BAIL PLEA OF TECHNICIAN

ਪੀੜਤ ਡਾਕਟਰ ਦੇ ਵਕੀਲ ਤਰਮਿੰਦਰ ਸਿੰਘ ਨੇ ਕੋਰਟ ਵਿੱਚ ਬਹਿਸ ਦੇ ਦੌਰਾਨ ਕਿਹਾ ਕਿ ਡਾਕਟਰ ਨੇ ਪਹਿਲਾ ਕਮਲੇਸ਼ਵਰ ’ਤੇ ਹੀ ਇਲਜ਼ਾਮ ਲਗਾਏ ਸਨ। ਉੱਥੇ ਹੀ ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੂੰ ਮਾਮਲੇ ’ਚ ਫਸਾਇਆ ਗਿਆ ਸੀ

GMCH-32 ਦੀ ਡਾਕਟਰ ਨਾਲ ਛੇੜਛਾੜ ਮਾਮਲੇ ’ਚ ਮੁਲਜ਼ਮ ਟੈਕਨੀਸ਼ੀਅਨ ਦੀ ਜਮਾਨਤ ਅਰਜੀ ਰੱਦ

author img

By

Published : Jul 7, 2021, 5:42 PM IST

ਚੰਡੀਗੜ੍ਹ: ਸੈਕਟਰ 32 ਦੇ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਓਟੀ ਦੇ ਜੂਨੀਅਰ ਟੈਕਨੀਸ਼ੀਅਨ ਕਮਲੇਸ਼ਵਰ ਦੀ ਜ਼ਿਲ੍ਹਾ ਅਦਾਲਤ ਨੇ ਅਗਾਊਂ ਜ਼ਮਾਨਤ ਅਰਜੀ ਖਾਰਿਜ ਕਰ ਦਿੱਤੀ ਹੈ। ਮੁਲਜ਼ਮ ਦੇ ਖ਼ਿਲਾਫ਼ ਸੈਕਟਰ 34 ਥਾਣਾ ਪੁਲਿਸ ਨੇ ਆਈਪੀਸੀ ਦੀ ਧਾਰਾ 354 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਉਹ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋਇਆ ਸੀ। ਕਮਲੇਸ਼ਵਰ ਨੇ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਸੀ।

ਇਹ ਵੀ ਪੜੋ: ਕੁਲਵੀਰ ਨਰੂਆਣੇ ਦੇ ਕਤਲ ਦੀ ਇਸ ਸਖਸ਼ ਨੇ ਸੋਸ਼ਲ ਮੀਡੀਆ 'ਤੇ ਲਈ ਜਿੰਮੇਵਾਰ..

ਉੱਥੇ ਹੀ ਪੀੜਤ ਡਾਕਟਰ ਦੇ ਵਕੀਲ ਤਰਮਿੰਦਰ ਸਿੰਘ ਨੇ ਕੋਰਟ ਵਿੱਚ ਬਹਿਸ ਦੇ ਦੌਰਾਨ ਕਿਹਾ ਕਿ ਡਾਕਟਰ ਨੇ ਪਹਿਲਾ ਕਮਲੇਸ਼ਵਰ ’ਤੇ ਹੀ ਇਲਜ਼ਾਮ ਲਗਾਏ ਸਨ। ਉੱਥੇ ਹੀ ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੂੰ ਮਾਮਲੇ ’ਚ ਫਸਾਇਆ ਗਿਆ ਸੀ, ਜਦਕਿ ਪੀੜਤ ਡਾਕਟਰ ਦੇ ਕੋਲ ਅਜਿਹੀ ਕੋਈ ਵਜ੍ਹਾ ਨਹੀਂ ਹੈ ਕਿ ਉਹ ਝੂਠੀ ਸ਼ਿਕਾਇਤ ਦੇਣ। ਦੋਨੋਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਕੋਰਟ ਨੇ ਮੁਲਜ਼ਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।

ਜੂਨੀਅਰ ਰੈਜ਼ੀਡੈਂਟ ਮਹਿਲਾ ਡਾਕਟਰਾਂ ਤੋਂ ਛੇੜਛਾੜ ਦੇ ਮਾਮਲੇ ਵਿੱਚ ਹਸਪਤਾਲ ਦੇ ਟੈਕਨੀਸ਼ੀਅਨਜ਼ ਨੂੰ ਸਸਪੈਂਡ ਕਰ ਦਿੱਤਾ ਹੈ। ਮਾਮਲੇ ਨੂੰ ਲੈ ਕੇ ਜੀ ਐੱਮ ਸੀ ਐੱਚ ਹਸਪਤਾਲ ਪ੍ਰਸ਼ਾਸਨ ਵੱਲੋਂ ਮਾਈਕਰੋਬਾਇਲੋਜੀ ਵਿਭਾਗ ਦੀ ਐਚਓਡੀ ਡਾ. ਵਰਸ਼ਾ ਗੁਪਤਾ ਦੇ ਹੇਠ ਸੈਕਸੁਅਲ ਹਰਾਸਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਮੇਟੀ ਨੇ ਟੈਕਸੇਸ਼ਨ ਨੂੰ ਮੁਲਜ਼ਮ ਮੰਨਦੇ ਹੋਏ ਉਸ ਨੂੰ ਸਸਪੈਂਡ ਕਰ ਦਿੱਤਾ।

ਕੀ ਸੀ ਮਾਮਲਾ ?
ਡਾਕਟਰ ਦੇ ਨਾਲ 27 ਜੂਨ ਦੀ ਸ਼ਾਮ ਇਹ ਘਟਨਾ ਹੋਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਡਿਊਟੀ ਸ਼ਾਮ 7 ਵਜੇ ਤਕ ਐਨੇਸਥੀਸੀਆ ਡਿਪਾਰਟਮੈਂਟ ਵਿੱਚ ਹੈ। 27 ਜੂਨ ਦੀ ਸ਼ਾਮ ਆਨ ਡਿਊਟੀ ਸਟੋਰ ਰੂਮ ਵਿੱਚ ਦਵਾਈਆਂ ਲੈਣ ਗਈ ਸੀ। ਇਸੇ ਦੌਰਾਨ ਅਚਾਨਕ ਜੂਨੀਅਰ ਟੈਕਨੀਸ਼ੀਅਨ ਭੁਵਨੇਸ਼ਵਰ ਨੇ ਪਿੱਛੇ ਤੋਂ ਆ ਕੇ ਉਸ ਦੀ ਲੱਕ ਨੂੰ ਫੜ ਕੇ ਉਸਨੂੰ ਆਪਣੇ ਵੱਲ ਖਿੱਚਿਆ। ਉਸ ਤੋਂ ਮਗਰੋਂ ਕਿਸੀ ਤਰ੍ਹਾਂ ਸਟੋਰ ਰੂਮ ਤੋਂ ਉਹ ਬਾਹਰ ਨਿਕਲੀ ਤਾਂ ਸਾਹਮਣੇ ਤੋਂ ਉਸ ਨੂੰ ਫੜਕੇ ਕੇ ਉਸਦੇ ਨਾਲ ਛੇੜਛਾੜ ਕਰਨ ਲੱਗ ਪਿਆ।

ਇਸ ਵਿੱਚ ਮੁਲਜ਼ਮ ਕਮਲੇਸ਼ਵਰ ਨੇ ਉਸ ਨੂੰ ਸ਼ਿਕਾਇਤ ਕਰਨ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਿਸ ਦੀ ਸ਼ਿਕਾਇਤ ਤੁਰੰਤ ਪੁਲਿਸ ਵਿਭਾਗ ਅਤੇ ਮੈਡੀਕਲ ਅਫਸਰ ਦੇ ਨਾਲ ਡਾਇਰੈਕਟਰ ਪ੍ਰਿੰਸੀਪਲ ਨੂੰ ਵੀ ਦਿੱਤੀ ਗਈ। ਹਸਪਤਾਲ ਵਿੱਚ ਮਹਿਲਾ ਡਾਕਟਰਾਂ ਤੋਂ ਛੇੜਛਾੜ ਕਰਨ ਵਾਲੇ ਜੂਨੀਅਰ ਟੈਕਨੀਸ਼ੀਅਨ ਕਮਲੇਸ਼ਵਰ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਵੇਖੋ ਵੀਡੀਓ: ਭਿਆਨਕ ਹਾਦਸੇ 'ਚ 4ਸਾਲਾ ਮਾਸੂਮ ਸਣੇ ਪੂਰਾ ਪਰਿਵਾਰ ਤਬਾਹ

ETV Bharat Logo

Copyright © 2025 Ushodaya Enterprises Pvt. Ltd., All Rights Reserved.