ਚੰਡੀਗੜ੍ਹ: ਵਿਧਾਇਕ ਅਮਨ ਅਰੋੜਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵੱਚ ਡੇਂਗੂ ਬਿਮਾਰਾੀ ਨਾਲ ਹਾਲਾਤ ਗੰਭੀਰ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦਰਬਾਰ ‘ਚ ਰੁੱਜੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਿੱਲੀ ਤੇ ਸੈਕਟਰ-39 ਦੇ ਗੇੜਿਆਂ ਵਿੱਚ ਹੀ ਰੁੱਝੇ ਹੋਏ ਹਨ ਤੇ ਦੂਜੇ ਪਾਸੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਬਾਰੇ ਸਰਕਾਰ ਨੂੰ ਕੋਈ ਚਿੰਤਾ ਨਾ ਹੋਣ ਦਾ ਦੋਸ਼ ਵੀ ਉਨ੍ਹਾਂ ਲਗਾਇਆ ਹੈ।
ਅਮਨ ਅਰੋੜਾ ਨੇ ਕਿਹਾ ਹੈ ਕਿ ਹਸਪਤਾਲ ਆਪ ਵੈਂਟੀਲੇਟਰ ‘ਤੇ ਚਲੇ ਗਏ ਹਨ। ਸਿਹਤ ਸਹੂਲਤਾਂ ਦੀ ਘਾਟ ਹੈ ਤੇ ਸਿਹਤ ਵਿਭਾਗ ਸੁੱਤਾ ਪਿਆ ਹੈ। ਅਮਨ ਅਰੋੜਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੋਕਾ ਦਿੱਤਾ ਹੈ ਕਿ ਉਹ ਦਿੱਲੀ ਦਰਬਾਰ ਦਾ ਖਹਿੜਾ ਛੱਡ ਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਰਨ ਤੇ ਇਥੋਂ ਦੇ ਹਾਲਾਤ ਸੁਧਾਰਨ। ਅਮਨ ਅਰੋੜਾ ਨੇ ਸਰਕਾਰ ਨੂੰ ਹਲੂਣਦਿਆਂ ਪੰਜਾਬ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ।
-
ਪੰਜਾਬ 'ਚ ਡੇਂਗੂ ਨਾਲ ਹਾਲਾਤ ਗੰਭੀਰ ਹਨ, ਪਰ ਚੰਨੀ ਸਾਬ ਦਿੱਲੀ ਦਰਬਾਰ 'ਚ ਰੁੱਝੇ ਹੋਏ ਹਨ!!
— AAP Punjab (@AAPPunjab) October 30, 2021 " class="align-text-top noRightClick twitterSection" data="
ਡੇਂਗੂ ਦੇ cases ਵੱਧ ਰਹੇ ਹਨ ਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ, ਹਸਪਤਾਲ ਖ਼ੁਦ Ventilator ਤੇ ਹਨ, ਪਰ ਸਿਹਤ ਵਿਭਾਗ ਸੁੱਤਾ ਪਿਆ।
ਚੰਨੀ ਸਾਬ, ਦਿੱਲੀ ਦਾ ਖਹਿੜਾ ਛੱਡ,ਪੰਜਾਬ ਦੇ ਲੋਕਾਂ ਦੀ ਚਿੰਤਾ ਕਰੋ।
- MLA, @AroraAmanSunam pic.twitter.com/3jvXOtxGHe
">ਪੰਜਾਬ 'ਚ ਡੇਂਗੂ ਨਾਲ ਹਾਲਾਤ ਗੰਭੀਰ ਹਨ, ਪਰ ਚੰਨੀ ਸਾਬ ਦਿੱਲੀ ਦਰਬਾਰ 'ਚ ਰੁੱਝੇ ਹੋਏ ਹਨ!!
— AAP Punjab (@AAPPunjab) October 30, 2021
ਡੇਂਗੂ ਦੇ cases ਵੱਧ ਰਹੇ ਹਨ ਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ, ਹਸਪਤਾਲ ਖ਼ੁਦ Ventilator ਤੇ ਹਨ, ਪਰ ਸਿਹਤ ਵਿਭਾਗ ਸੁੱਤਾ ਪਿਆ।
ਚੰਨੀ ਸਾਬ, ਦਿੱਲੀ ਦਾ ਖਹਿੜਾ ਛੱਡ,ਪੰਜਾਬ ਦੇ ਲੋਕਾਂ ਦੀ ਚਿੰਤਾ ਕਰੋ।
- MLA, @AroraAmanSunam pic.twitter.com/3jvXOtxGHeਪੰਜਾਬ 'ਚ ਡੇਂਗੂ ਨਾਲ ਹਾਲਾਤ ਗੰਭੀਰ ਹਨ, ਪਰ ਚੰਨੀ ਸਾਬ ਦਿੱਲੀ ਦਰਬਾਰ 'ਚ ਰੁੱਝੇ ਹੋਏ ਹਨ!!
— AAP Punjab (@AAPPunjab) October 30, 2021
ਡੇਂਗੂ ਦੇ cases ਵੱਧ ਰਹੇ ਹਨ ਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ, ਹਸਪਤਾਲ ਖ਼ੁਦ Ventilator ਤੇ ਹਨ, ਪਰ ਸਿਹਤ ਵਿਭਾਗ ਸੁੱਤਾ ਪਿਆ।
ਚੰਨੀ ਸਾਬ, ਦਿੱਲੀ ਦਾ ਖਹਿੜਾ ਛੱਡ,ਪੰਜਾਬ ਦੇ ਲੋਕਾਂ ਦੀ ਚਿੰਤਾ ਕਰੋ।
- MLA, @AroraAmanSunam pic.twitter.com/3jvXOtxGHe
ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਡੇਂਗੂ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਪੰਜਾਬ ਵਿੱਚ ਕਈ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਵੀ ਹੋ ਚੁੱਕੀ ਹੈ। ਇਸੇ ਕਾਰਨ ਹੁਣ ਦੂਜੀਆੰ ਪਾਰਟੀਆਂ ਪੰਜਾਬ ਸਰਕਾਰ ਦਾ ਧਿਆ ਇਸ ਵੱਲ ਦਿਵਾਉਣਾ ਚਾਹੁੰਦੀਆਂ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਦਿੱਲੀ ਚੱਕਰ ਕੱਟ ਰਹੇ ਹਨ। ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਵੱਲੋਂ ਪਿਛਲੇ ਦਿਨੀਂ ਦੋ ਦਿਨ ਲਗਾਤਾਰ ਦਿੱਲੀ ਬੁਲਾਇਆ ਜਾਂਦਾ ਰਿਹਾ ਹੈ। ਇਨ੍ਹੀਂ ਦਿਨੀਂ ਜਿਥੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਾਨਾਜੰਗੀ ਚਲ ਰਹੀ ਹੈ, ਉਥੇ ਦੂਜੇ ਪਾਸੇ ਆਉਂਦੀਆਂ ਵਿਧਾਨਸਭਾ ਚੋਣਾਂ ਲਈ ਵਿਚਾਰ ਵਟਾਂਦਰਾ ਵੀ ਦਿੱਲੀ ਵਿਖੇ ਹੀ ਹੋ ਰਿਹਾ ਹੈ।
ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਮੁੜ ਘੇਰੇ ਮੁੱਖ ਮੰਤਰੀ ਕੇਜਰੀਵਾਲ, ਟਵੀਟ ਕਰ ਯਾਦ...