ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ’ਚ ਮੈਡੀਕਲ ਸਟਾਫ ਅਤੇ ਫਰੰਟਲਾਈਨ ਵੇਰੀਅਰ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਅਜਿਹੀ ਹੀ ਇੱਕ ਕੋਰੋਨਾ ਵੈਰੀਅਰ ਸੀਨੀਅਰ ਨਰਸਿੰਗ ਅਫਸਰ ਸ਼ੋਭਨਾ ਪਠਾਨੀਆ ਹਨ ਜੋ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੋਰੋਨਾ ਕਾਲ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾ ਰਹੇ ਹਨ। ਉਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਵੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਇਸ ਮਹਾਂਮਾਰੀ ਦੇ ਦੌਰਾਨ ਕਈ ਮਹੱਤਵਪੂਰਨ ਜਿੰਮੇਵਾਰੀਆਂ ਸੌਂਪੀਆਂ ਹਨ। ਸ਼ੋਭਨਾ ਦਾ ਕਹਿਣਾ ਹੈ ਕਿ ਉਹ ਉਹ ਪਿਛਲੇ ਡੇਢ ਸਾਲ ਤੋਂ ਲਗਾਤਾਰ ਹਸਪਤਾਲ ਚ ਬਣਾਏ ਗਏ ਆਈਸੋਲੇਸ਼ਨ ਵਾਰਡ ਚ ਕੰਮ ਕਰ ਰਹੀ ਹੈ। ਡਿਊਟੀ ਦੌਰਾਨ ਹਸਪਤਾਲ ਚ ਭਰਤੀ ਕੋਰੋਨਾ ਮਰੀਜ਼ਾਂ ਦਾ ਤਣਾਅ ਨੂੰ ਦੂਰ ਵੀ ਕੀਤਾ ਅਤੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ।
ਸਭ ਤੋਂ ਉੱਤੇ ਮਰੀਜ਼ ਦੀ ਸੇਵਾ-ਸ਼ੋਭਨਾ
ਸ਼ੋਭਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਟਾਫ ਲਈ ਮਰੀਜ਼ਾਂ ਦੀ ਖੁਸ਼ੀ ਤੋਂ ਵਧ ਕੇ ਉਨ੍ਹਾਂ ਦੇ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਦੇ ਇਨ੍ਹਾਂ ਕੰਮਾਂ ਨੂੰ ਵੇਖਦੇ ਹੋਏ ਸਾਲ 2018 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਫਲੋਰੈਂਸ ਨਾਈਟਿੰਗੇਲ ਐਵਾਰਡ ਤੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸ਼ੋਭਨਾ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਨ੍ਹਾਂ ਨ੍ ਸਿੱਖਿਆ ਹੈ ਕਿ ਦੂਨੀਆ ਦੇ ਵਿੱਚ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ। ਦੱਸ ਦਈਏ ਕਿ ਮਦਰ ਟੈਰੇਸਾ ਦੇ ਦੱਸੇ ਰਸਤੇ ’ਤੇ ਚੱਲਣ ਵਾਲੀ ਸ਼ੋਭਨਾ ਦੇ ਲਈ ਮਰੀਜ਼ਾਂ ਦੀ ਸੇਵਾ ਸਭ ਤੋਂ ਉੱਤੇ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਲਈ ਡਿਊਟੀ ਅਤੇ ਜੀਵਨ ਦਾ ਮੁੱਖ ਉਦੇਸ਼ ਬਣ ਚੁੱਕਿਆ ਹੈ। ਸ਼ੋਭਨਾ ਨੇ ਦੱਸਿਆ ਹੈ ਕਿ ਕੋਰੋਨਾ ਦੇ ਸ਼ੁਰੂਆਤੀ ਦੌਰ ਚ ਉਨ੍ਹਾਂ ਦੀ ਸਰਜ਼ਰੀ ਹੋਈ ਸੀ ਇਸ ਦੌਰਾਨ ਉਨ੍ਹਾਂ ਨੇ ਆਰਾਮ ਕਰਨ ਦੀ ਥਾਂ ਤੇ ਮਰੀਜ਼ਾਂ ਦੀ ਦੇਖਭਾਲ ਕੀਤੀ।
'ਆਪਣੇ ਸਟਾਫ ਦਾ ਵੀ ਰੱਖਦੀ ਹਾਂ ਪੂਰਾ ਧਿਆਨ'
ਦੱਸ ਦਈਏ ਕਿ ਸ਼ੋਭਨਾ ਦੇ ਦਾਇਰੇ ’ਚ ਅੱਠ ਨਰਸਿੰਗ ਅਫਸਰ ਡਿਊਟੀ ਕਰ ਰਹੇ ਹਨ। ਸ਼ੋਭਨਾ ਉਨ੍ਹਾਂ ਦੀ ਛੋਟੀ ਤੋਂ ਛੋਟੀ ਡਿਮਾਂਡ ਨੂੰ ਤੁਰੰਤ ਪ੍ਰਭਾਵ ਤੋਂ ਪੂਰਾ ਕਰਦੀ ਹੈ। ਨਾਲ ਹੀ ਉਹ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਦੇ ਹਨ ਕਿ ਡਿਊਟੀ ਦੌਰਾਨ ਉਨ੍ਹਾਂ ਦੇ ਸਟਾਫ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।
ਬੱਚਿਆਂ ਤੋਂ ਦੋ ਸਾਲ ਤੋਂ ਹਨ ਦੂਰ ਸ਼ੋਭਨਾ
ਦੱਸ ਦਈਏ ਕਿ ਸ਼ੋਭਨਾ ਦੇ ਦੋ ਬੱਚੇ ਹਨ। ਉਨ੍ਹਾਂ ਦੇ ਦੋਵੇਂ ਹੀ ਬੱਚੇ ਨਿਊਜ਼ੀਲੈਂਡ ਚ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਨਵਕਰਨ ਸਿੰਘ ਆਪਣੀ ਭੈਣ ਨੰਦਨੀ ਦੇ ਨਾਲ ਰਹਿੰਦਾ। ਸ਼ੋਭਨਾ ਆਪਣੀ ਬੇਟੀ ਨਾਲ ਪਿਛਲੇ ਢਾਈ ਸਾਲ ਤੋਂ ਅਤੇ ਬੇਟੇ ਤੋਂ ਨੌ ਮਹੀਨੇ ਤੋਂ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਯਾਦ ਕਰਕੇ ਕਦੇ-ਕਦੇ ਦਿਲ ਬਹੁਤ ਬੇਚੈਨ ਹੋ ਜਾਂਦਾ ਹੈ, ਪਰ ਜਦੋ ਉਹ ਆਪਣੇ ਸਟਾਫ ਨੂੰ ਵੇਖਦੀ ਹੈ ਤਾਂ ਬੱਚਿਆਂ ਦੀ ਕਮੀ ਦੂਰ ਹੋ ਜਾਂਦੀ ਹੈ। ਕਿਉਂਕਿ ਉਨ੍ਹਾਂ ਲਈ ਸਟਾਫ ਹੀ ਉਨ੍ਹਾਂ ਦਾ ਪਰਿਵਾਰ ਹੈ।
ਇਹ ਵੀ ਪੜੋ: ਐਨਟੀਏਜੀਆਈ ਨੇ ਕੋਵੀਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਲੇ ਸਮੇਂ ਨੂੰ ਵਧਾਉਣ ਦੀ ਕੀਤੀ ਸਿਫਾਰਸ਼