ਪੁਲਿਸ ਵੱਲੋਂ ਮੈਡੀਕਲ ਸਟੋਰਾਂ ਦੀ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਕੇ ਕੀਤੀ ਗਈ ਵੱਡੀ ਕਾਰਵਾਈ

🎬 Watch Now: Feature Video

thumbnail

By ETV Bharat Punjabi Team

Published : Nov 29, 2024, 11:09 PM IST

ਮੋਗਾ : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਲਵਦੀਪ ਸਿੰਘ ਡੀ ਐਸ ਪੀ (ਡੀ) ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਪ੍ਰਤਾਪ ਸਿੰਘ ਇੰਚਾਰਜ ਐਂਟੀ ਨਾਰੋਟਿਕ ਡਰੰਗ ਸੈੱਲ ਮੋਗਾ ਵੱਲੋਂ ਸ੍ਰੀ ਨਵਦੀਪ ਸੰਧੂ ਡਰਗ ਇੰਸਪੈਕਟਰ ਮੋਗਾ ਸ੍ਰੀਮਤੀ ਸੋਨੀਆ ਗੁਪਤਾ ਡਰੰਗ ਇੰਸਪੈਕਟਰ ਫਿਰੋਜਪੁਰ ਅਤੇ ਸ੍ਰੀਮਤੀ ਹਰੀਤਾ ਬਾਂਸਲ ਡਰੰਗ ਇੰਸਪੈਕਟਰ ਫਾਜ਼ਿਲਕਾ ਨਾਲ ਸਾਂਝੇ ਤੌਰ 'ਤੇ ਮੋਗਾ ਦੇ ਵੱਖ-ਵੱਖ ਮੈਡੀਕਲ ਸਟੋਰਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ, ਅਡਵਾਂਸ ਮੈਡੀਕੇਜ (ਮੈਡੀਕਲ ਸਟੋਰ), ਨੇੜੇ ਡਾਕਟਰ ਮਲੀ ਸਾਹਮਣੇ ਗੋਇਲ ਮਾਰਕੀਟ ਦੀ ਚੈਕਿੰਗ ਕੀਤੀ ਗਈ। ਰਾਜਨ ਪੁੱਤਰ ਅਸ਼ਵਨੀ ਕੁਮਾਰ ਫਰਮ M/S ਐਡਵਾਂਸਡ ਮੈਡੀਕੋਜ਼ ਦੇ ਪ੍ਰੋਪਰਾਈਟਰ ਕਮ ਯੋਗ ਵਿਅਕਤੀ, ਨੇੜੇ ਡਾ. ਮੱਲ੍ਹੀ ਸਾਹਮਣੇ ਗੋਇਲ ਮਾਰਕਿਟ, ਜੀ.ਟੀ.ਰੋਡ ਮੋਗਾ ਅਤੇ ਮੈਡੀਕਲ ਸਟੋਰ ਦੇ ਇੰਚਾਰਜ ਅਸ਼ਵਨੀ ਕੁਮਾਰ ਪੁੱਤਰ ਮੋਹਲ ਲਾਲ ਵਾਸੀ ਨੇੜੇ LIC ਦਫਤਰ ਮੇਨ ਜੀ.ਟੀ ਰੋਡ ਮੋਗਾ ਦੇ ਖਿਲਾਫ ਮੁਕੱਦਮਾ ਨੰਬਰ 253 ਆ/ਧ 223 BNS ਥਾਨਾਂ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਮੈਡੀਕਲ ਸੈਂਟਰ ਨੂੰ ਸੀਲ ਕੀਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਮੋਗਾ ਪੁਲਿਸ ਵੱਲੋਂ ਨਸ਼ੇ ਦੀ ਤਸਕਰੀ ਖਿਲਾਫ ਭਵਿੱਖ ਵਿੱਚ ਅਜਿਹੀਆਂ ਅਚਨਚੇਤ ਚੈਕਿੰਗਾ ਜਾਰੀ ਰਹਿਣਗੀਆਂ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.