ਨਵੀਂ ਦਿੱਲੀ: ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਇਸ ਸੂਚੀ ਵਿੱਚ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਚੌਥੀ ਸੂਚੀ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਧਰਮਪਾਲ ਲਾਕੜਾ, ਜੋ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਮੁੰਡਕਾ ਤੋਂ ਟਿਕਟ ਦਿੱਤੀ ਗਈ ਹੈ। ਜਦਕਿ ਸਾਬਕਾ ਕੇਂਦਰੀ ਮੰਤਰੀ ਕ੍ਰਿਸ਼ਨਾ ਤੀਰਥ ਨੂੰ ਪਟੇਲ ਨਗਰ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੱਕ ਕੁੱਲ 63 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਚੌਥੀ ਸੂਚੀ ਵਿੱਚ ਇਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ
ਕਾਂਗਰਸ ਉਮੀਦਵਾਰਾਂ ਦੀ ਇਸ ਸੂਚੀ ਵਿੱਚ ਕੁੱਲ 16 ਨਾਮ ਹਨ, ਜਿਨ੍ਹਾਂ ਵਿੱਚ ਮੁੰਡਕਾ ਤੋਂ ਧਰਮਪਾਲ ਲਾਕੜਾ, ਕਿਰਾੜੀ ਤੋਂ ਰਾਜੇਸ਼ ਗੁਪਤਾ, ਮਾਡਲ ਟਾਊਨ ਤੋਂ ਕੁੰਵਰ ਕਰਨ ਸਿੰਘ, ਪਟੇਲ ਨਗਰ (ਐਸਸੀ) ਸੀਟ ਤੋਂ ਕ੍ਰਿਸ਼ਨਾ ਤੀਰਥ, ਹਰੀ ਨਗਰ ਤੋਂ ਪ੍ਰੇਮ ਸ਼ਰਮਾ, ਜਨਕਪੁਰੀ ਤੋਂ ਹਰਬਾਣੀ ਕੌਰ, ਵਿਕਾਸਪੁਰੀ ਤੋਂ ਜਤਿੰਦਰ ਸੋਲੰਕੀ, ਨਜਫਗੜ੍ਹ ਤੋਂ ਸੁਸ਼ਮਾ ਯਾਦਵ, ਪਾਲਮ ਤੋਂ ਮੰਗੇ ਰਾਮ, ਆਰ.ਕੇ. ਪੁਰਮ ਤੋਂ ਵਿਸ਼ੇਸ਼ ਟੋਕਸ, ਓਖਲਾ ਤੋਂ ਅਰੀਬਾ ਖਾਨ, ਵਿਸ਼ਵਾਸ ਨਗਰ ਤੋਂ ਰਾਜੀਵ ਚੌਧਰੀ, ਗਾਂਧੀ ਨਗਰ ਤੋਂ ਕਮਲ ਅਰੋੜਾ, ਸ਼ਾਹਦਰਾ ਤੋਂ ਜਗਤ ਸਿੰਘ, ਘੋਂਡਾ ਤੋਂ ਭੀਸ਼ਮਾ ਸ਼ਰਮਾ ਅਤੇ ਗੋਕਲਪੁਰ (ਐਸਸੀ) ਸੀਟ ਤੋਂ ਈਸ਼ਵਰ ਬਾਗੜੀ ਨੂੰ ਟਿਕਟ ਦਿੱਤੀ ਗਈ ਹੈ।
ਪਾਰਟੀ ਨੇ ਇਸ ਤੋਂ ਪਹਿਲਾਂ ਤੀਜੀ ਸੂਚੀ ਵਿੱਚ ਕਾਲਕਾਜੀ ਵਿਧਾਨ ਸਭਾ ਸੀਟ ਲਈ ਅਲਕਾ ਲਾਂਬਾ ਦੇ ਨਾਂ ਦਾ ਐਲਾਨ ਕੀਤਾ ਸੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਚੋਣ ਲੜ ਰਹੇ ਹਨ, ਜਦਕਿ ਸੂਬਾ ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਵਿੱਚ ਇੱਥੋਂ ਦਿੱਲੀ ਦੇ ਸਾਬਕਾ ਮੇਅਰ ਫਰਹਾਦ ਸੂਰੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਕਾਂਗਰਸ ਨੇ ਆਸੀਮ ਅਹਿਮਦ ਨੂੰ ਪੁਰਾਣੀ ਦਿੱਲੀ ਦੀ ਮਟੀਆ ਮਹਿਲ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਆਸਿਮ ਅਹਿਮਦ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।
Congress releases the third list of 16 candidates for #DelhiElections2025 pic.twitter.com/ya29BoeE5U
— ANI (@ANI) January 14, 2025
ਦੱਸ ਦੇਈਏ ਕਿ ਦਿੱਲੀ ਵਿੱਚ 5 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੇ 70 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਹੁਣ ਤੱਕ ਕੁੱਲ 63 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 2015 'ਚ 70 'ਚੋਂ 67 ਸੀਟਾਂ ਜਿੱਤਣ ਤੋਂ ਬਾਅਦ 'ਆਪ' ਨੇ 2020 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੜ 62 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਨੇ ਆਪਣੀਆਂ ਸੀਟਾਂ ਦੀ ਗਿਣਤੀ ਤਿੰਨ ਤੋਂ ਵਧਾ ਕੇ ਅੱਠ ਕਰ ਦਿੱਤੀ, ਜਦੋਂ ਕਿ ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਖੋਲ੍ਹਣ ਵਿੱਚ ਅਸਫਲ ਰਹੀ ਸੀ।
- CISF ਦੀਆਂ ਦੋ ਨਵੀਆਂ ਬਟਾਲੀਅਨਾਂ ਨੂੰ ਮਨਜ਼ੂਰੀ, ਨੌਜਵਾਨਾਂ ਨੂੰ ਮਿਲੇਗੀ ਨੌਕਰੀ, ਰਾਸ਼ਟਰੀ ਸੁਰੱਖਿਆ ਹੋਵੇਗੀ ਮਜ਼ਬੂਤ
- ਹਰਿਆਣਾ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਖਿਲਾਫ਼ ਬਲਾਤਕਾਰ ਦੀ FIR ਦਰਜ, ਹਰਿਆਣਵੀ ਗਾਇਕ ਰੌਕੀ ਮਿੱਤਲ ਦਾ ਨਾਂ ਵੀ ਸ਼ਾਮਲ
- ਕੰਪਨੀ ਤੁਹਾਡੀ ਤਨਖ਼ਾਹ 'ਚੋਂ ਕੱਟ ਰਹੀ ਹੈ ਪੀਐਫ ਦੇ ਪੈਸੇ, EPFO 'ਚ ਜਮ੍ਹਾ ਹੋ ਰਿਹਾ ਹੈ ਜਾਂ ਨਹੀਂ, ਇਸ ਤਰ੍ਹਾਂ ਕਰੋ ਚੈੱਕ