ETV Bharat / city

ਉਪ ਮੁੱਖ ਮੰਤਰੀ ਰੰਧਾਵਾ ਦੀ ਅਗਵਾਈ 'ਚ ਕਾਂਗਰਸ ਦਾ ਵਫ਼ਦ ਲਖੀਮਪੁਰ ਲਈ ਰਵਾਨਾ - ਕਾਂਗਰਸ

ਡਿਪਟੀ ਸੀਐਮ (Deputy CM) ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਉਤਰ ਪ੍ਰਦੇਸ਼ ਲਈ ਰਵਾਨਾ ਹੋਏ। ਉਤਰ ਪ੍ਰਦੇਸ਼ (Uttar Pradesh) ਸਰਕਾਰ ਵੱਲੋਂ ਹਵਾਈ ਅੱਡੇ ਉਤੇ ਪਹੁੰਚਣ ਅਤੇ ਹੈਲੀਕਾਪਟਰ ਰਾਹੀਂ ਪੁੱਜਣ ਉਤੇ ਵੀ ਰੋਕ ਲਗਾਉਣ ਕਾਰਨ ਉਪ ਮੁੱਖ ਮੰਤਰੀ ਤੇ ਵਿਧਾਇਕ ਸੜਕ ਰਾਸਤੇ ਰਾਹੀਂ ਰਵਾਨਾ ਹੋਏ ਹਨ।

ਡਿਪਟੀ ਸੀਐਮ ਰੰਧਾਵਾ ਦੀ ਅਗਵਾਈ 'ਚ ਕਾਂਗਰਸ ਦਾ ਵਫਦ ਲਖੀਮਪੁਰ ਲਈ ਰਵਾਨਾ

author img

By

Published : Oct 4, 2021, 3:33 PM IST

ਚੰਡੀਗੜ੍ਹ: ਉੱਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ ਖੀਰੀ (Lakhimpur Khiri) ਵਿੱਚ ਪੀੜਤ ਕਿਸਾਨ ਪਰਿਵਾਰ ਨੂੰ ਮਿਲਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਉਤਰ ਪ੍ਰਦੇਸ਼ ਲਈ ਰਵਾਨਾ ਹੋਏ। ਉਨ੍ਹਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਸੈਣੀ ਉਤਰ ਪ੍ਰਦੇਸ਼ ਲਈ ਰਵਾਨਾ ਹੋਏ।

ਉਤਰ ਪ੍ਰਦੇਸ਼ ਸਰਕਾਰ (Government of Uttar Pradesh) ਵੱਲੋਂ ਹਵਾਈ ਅੱਡੇ ਉਤੇ ਪਹੁੰਚਣ ਅਤੇ ਹੈਲੀਕਾਪਟਰ ਰਾਹੀਂ ਪੁੱਜਣ ਉਤੇ ਵੀ ਰੋਕ ਲਗਾਉਣ ਕਾਰਨ ਉਪ ਮੁੱਖ ਮੰਤਰੀ ਤੇ ਵਿਧਾਇਕ ਸੜਕ ਰਾਸਤੇ ਰਾਹੀਂ ਰਵਾਨਾ ਹੋਏ ਹਨ। ਡਿਪਟੀ ਸੀਐਮ ਰੰਧਾਵਾ ਦਾ ਅਗਵਾਈ ਵਿੱਚ ਕਾਂਗਰਸ ਦਾ ਵਫਦ (Congress delegation) ਜਗਾਧਰੀ ਤੇ ਯਮੁਨਾਨਗਰ ਦੇ ਰਾਸਤੇ ਲਖੀਮਪੁਰ ਜਾਵੇਗਾ।

ਪੂਰੇ ਘਟਨਾ ਕ੍ਰਮ ਨੂੰ ਲੈ ਕੇ ਡਿਪਟੀ ਰੰਧਾਵਾ ਸੀਐਮ (Deputy CM Sukhjinder Singh Randhawa) ਨੇ ਟਵੀਟ ਕਰਕੇ ਕਿਹਾ ਸੀ ਸਾਨੂੰ ਇਹ ਹਰ ਤਰੀਕੇ ਦੇ ਨਾਲ ਰੋਕ ਰਹੇ ਹਨ। ਪਰ ਅਸੀ ਹਰ ਹਾਲ ਵਿੱਚ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ,ਜੇਕਰ ਲੋੜ ਪਈ ਤਾਂ ਅਸੀ ਆਪਣੇ ਕਿਸਾਨਾਂ ਦੇ ਲਈ ਗਿਰਫਤਾਰੀ ਵੀ ਦੇਵਾਂਗੇ।

ਉਪ ਮੁੱਖ ਮੰਤਰੀ ਰੰਧਾਵਾ ਦੀ ਅਗਵਾਈ 'ਚ ਕਾਂਗਰਸ ਦਾ ਵਫ਼ਦ ਲਖੀਮਪੁਰ ਲਈ ਰਵਾਨਾ

ਇਸ ਤੋਂ ਪਹਿਲਾਂ ਯੂਪੀ ਸਰਕਾਰ (Government of Uttar Pradesh) ਨੇ ਪੰਜਾਬ ਸਰਕਾਰ (Government of Punjab) ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਅੱਜ ਰਾਜ ਵਿੱਚੋਂ ਕੋਈ ਵੀ ਲਖੀਮਪੁਰ ਖੇੜੀ ਨਾ ਆਵੇ।

ਯੂਪੀ ਸਕੱਤਰ ਤਰੁਨ ਗਾਬਾ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਗ੍ਰਹਿ ਪ੍ਰਸ਼ਾਸਨ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਉਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਪੰਜਾਬ ਵਿੱਚੋਂ ਕੋਈ ਵੀ ਲਖੀਮਪੁਰ ਖੇੜੀ ਨਾ ਆਵੇ।

ਇਹ ਵੀ ਪੜ੍ਹੋ: ਲਖੀਮਪੁਰ ਮਾਮਲਾ: ਕਿਸਾਨਾਂ ਤੇ ਪ੍ਰਸ਼ਾਸਨ ਦੀ ਬਣੀ ਸਹਿਮਤੀ

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੋ ਗ੍ਰਹਿ ਮੰਤਰੀ ਹਨ, ਨੇ ਅੱਜ 4 ਅਕਤੂਬਰ, 2021 ਨੂੰ ਲਖੀਮਪੁਰ ਆਉਣ ਦਾ ਐਲਾਨ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.