ETV Bharat / state

ਸ੍ਰੀ ਫਤਿਹਗੜ੍ਹ ਸਾਹਿਬ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਹਾਕੁੰਭ ਤੋਂ ਪਰਤ ਰਹੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ - TRAGIC ACCIDENT IN FATEHGARH SAHIB

ਮਹਾਕੁੰਭ ਤੋਂ ਇਸ਼ਨਾਨ ਕਰਕੇ ਵਾਪਿਸ ਆ ਰਹੇ ਪਰਿਵਾਰ ਦੇ ਚਾਰ ਜੀਆਂ ਦੀ ਮੰਡੀ ਗੋਬਿੰਦਗੜ੍ਹ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

Four members of a family returning from Maha Kumbh lost their lives in a tragic accident, one seriously injured
ਮਹਾਕੁੰਭ ਤੋਂ ਪਰਤ ਰਹੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ (Etv Bharat)
author img

By ETV Bharat Punjabi Team

Published : Feb 24, 2025, 4:18 PM IST

ਸ੍ਰੀ ਫਤਿਹਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਮਰਨ ਵਾਲਿਆਂ ਵਿੱਚ 2 ਪੁਰਸ਼, ਇੱਕ ਮਹਿਲਾ ਅਤੇ ਬੱਚੀ ਸ਼ਾਮਿਲ ਸੀ। ਜੋ ਕਿ ਮਹਾਕੁੰਭ ਤੋਂ ਇਸ਼ਨਾਨ ਕਰਕੇ ਘਰ ਵਾਪਿਸ ਪਰਤ ਰਹੇ ਸਨ, ਕਿ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ।

ਮਹਾਕੁੰਭ ਤੋਂ ਪਰਤ ਰਹੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ (Etv Bharat)

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਲੁਧਿਆਣਾ ਦੇ ਰਹਿਣ ਵਾਲੇ ਸਨ, ਜੋ ਕਿ ਟਾਟਾ ਨੇਕਸਨ ਕਾਰ ਵਿੱਚ ਸਵਾਰ ਹੋਕੇ ਮਹਾਕੁੰਭ ਤੋਂ ਵਾਪਿਸ ਲੁਧਿਆਣਾ ਪਰਤ ਰਹੇ ਸਨ, ਜਿਵੇਂ ਹੀ ਇਹ ਕਾਰ ਮੰਡੀ ਗੋਬਿੰਦਗੜ੍ਹ ਦੇ ਗੋਲਡਨ ਹਾਈਟਸ ਦੇ ਸਾਹਮਣੇ ਪਹੁੰਚੀ ਤਾਂ ਡਰਾਈਵਰ ਨੂੰ ਨੀਂਦ ਆਉਣ ਕਾਰਨ ਤੇਜ਼ ਰਫਤਾਰ ਕਾਰ ਨੈਸ਼ਨਲ ਹਾਈਵੇ ਦੇ ਪੁੱਲ ਦੇ ਨਾਲ ਬਣੀ ਦੀਵਾਰ ਵਿੱਚ ਜਾ ਟਕਰਾਈ। ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸਮੇਤ ਇੱਕ ਬੱਚੀ ਦੀ ਮੌਤ ਹੋ ਗਈ, ਜਦੋਂਕਿ ਇੱਕ ਮਹਿਲਾ ਗੰਭੀਰ ਰੂਪ 'ਚ ਜਖਮੀ ਹੋ ਗਈ। ਉਕਤ ਜ਼ਖਮੀ ਔਰਤ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਮਰਨ ਵਾਲਿਆਂ ਦੀ ਪਛਾਣ

ਮ੍ਰਿਤਕਾਂ ਦੀ ਪਛਾਣ ਰਾਮੇਸ਼ਵਰ ਸ਼ਾਹ, ਦਿਨੇਸ਼ ਸ਼ਾਹ ਅਤੇ ਮੀਨਾ ਦੇਵੀ ਵਜੋਂ ਹੋਈ ਹੈ ਅਤੇ ਇੱਕ ਬੱਚੀ ਵੀ ਹੈ ਜਿਸ ਦੇ ਨਾਮ ਦੀ ਪੂਸ਼ਟੀ ਨਹੀਂ ਹੋਈ। ਉਥੇ ਹੀ ਜਖ਼ਮੀ ਮਹਿਲਾ ਰੂਚੀ ਹੈ ਜਿਸਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਫ਼ਿਲਹਾਲ ਸਾਰੀਆਂ ਦੀਆਂ ਡੇੱਡਬਾਡੀ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨਾਲ ਸੰਪਰਕ ਕਰਕੇ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.