ETV Bharat / city

ਕਾਂਗਰਸ ‘ਚ ਸਭ ਕੁਝ ਠੀਕ ਨਹੀਂ:ਰਾਵਤ - ਦਿੱਲੀ ਤੋਂ ਸਿੱਧੂ ਪਰਤੇ ਖਾਲੀ ਹੱਥ

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਪੰਜਾਬ ਦੇ ਬਾਗੀ ਮੰਤਰੀ ਮਿਲਣ ਨਹੀਂ ਪਹੁੰਚੇ। ਰਾਵਤ ਅੱਜ ਪੰਜਾਬ ਦੇ ਕਾਂਗਰਸੀਆਂ ਨੂੰ ਮਿਲਣ ਲਈ ਪੰਜਾਬ ਭਵਨ ਵਿਖੇ ਬੈਠੇ ਰਹੇ ਪਰ ਬਾਗੀ ਮੰਤਰੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਰਾਵਤ ਨੇ ਕਿਹਾ ਕਿ ਉਹ ਰੱਬ ਦਾ ਸ਼ੁਕਰ ਮੰਨਦੇ ਹਨ ਕਿ ਮੰਤਰੀ ਉਨ੍ਹਾਂ ਨੂੰ ਨਹੀਂ ਮਿਲੇ।

ਨਹੀਂ ਮਿਲੇ ਬਾਗੀ ਮੰਤਰੀ, ਰਾਵਤ ਨੇ ਮਨਾਇਆ ਸ਼ੁਕਰ
author img

By

Published : Sep 2, 2021, 3:22 PM IST

Updated : Sep 2, 2021, 4:53 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੱਧੂ ਤੇ ਹੋਰ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਉਪਰੰਤ ਨਿਚੋੜ ਕੱਢਿਆ ਹੈ ਕਿ ਪੰਜਾਬ ਕਾਂਗਰਸ ਵਿੱਚ ਸਾਰਾ ਕੁਝ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿਂਦੇ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਇਹ ਸਾਰਾ ਕੁਝ ਠੀਕ ਹੋ ਜਾਏਗਾ।

ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਸਿੱਧੂ ਧੜੇ ਦੇ ਬਾਗੀ ਮੰਤਰੀ ਮੁਲਾਕਾਤ ਕਰਨ ਲਈ ਨਹੀਂ ਪੁੱਜੇ। ਹਾਲਾਂਕਿ ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਇੱਕ-ਇੱਕ ਕਰਕੇ ਮੁਲਾਕਾਤ ਕੀਤੀ ਤੇ ਚੰਗਾ ਹੀ ਹੋਇਆ ਕਿ ਉਹ ਇਕੱਠੇ ਮਿਲਣ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਸ਼ੁਕਰ ਮਨਾਉਂਦੇ ਹਨ ਕਿ ਮੰਤਰੀ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚੇ, ਨਹੀਂ ਤਾਂ ਉਨ੍ਹਾਂ ਦੀ ਮਿਹਨਤ ‘ਤੇ ਮੀਡੀਆ ਨੇ ਪਾਣੀ ਫੇਰ ਦੇਣਾ ਸੀ।

ਨਹੀਂ ਮਿਲੇ ਬਾਗੀ ਮੰਤਰੀ, ਰਾਵਤ ਨੇ ਮਨਾਇਆ ਸ਼ੁਕਰ

ਮੰਤਰੀ ਜੇ ਇਕੱਠੇ ਮਿਲਦੇ ਤਾਂ ਬਣਦਾ ਮੁੱਦਾ

ਰਾਵਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੀਡੀਆ ਉਨ੍ਹਾਂ ਮੰਤਰੀਆਂ ਨੂੰ ਬਾਗੀ ਦੇ ਰਹੇ ਹਨ, ਉਹ ਉਨ੍ਹਾਂ ਦੀਆਂ ਨਜਰਾਂ ਵਿੱਚ ਬਾਗੀ ਨਾ ਹੋ ਕੇ ਮੰਤਰੀ ਹਨ ਤੇ ਜੇਕਰ ਉਹ ਇਕੱਠੇ ਪੁੱਜਦੇ ਤਾਂ ਇਸ ਨਾਲ ਮੀਡੀਆ ਮੁੱਦਾ ਬਣਾ ਲੈਂਦਾ ਤੇ ਇਥੇ ਦੌਰੇ ਦੌਰਾਨ ਕੀਤੀ ਮਿਹਨਤ ‘ਤੇ ਪਾਣੀ ਫਿਰ ਜਾਂਦਾ। ਉਨ੍ਹਾਂ ਕਿਹਾ ਕਿ ਕਈ ਰਾਜਨੀਤਕ ਦਲਾਂ ਦੀ ਸਥਿਤੀ ਕਾਫੀ ਖਰਾਬ ਹੈ ਪਰ ਕਾਂਗਰਸ ਅਜਿਹੀ ਪਾਰਟੀ ਹੈ, ਜਿਸ ਵਿੱਚ ਮੁੱਦੇ ਚੁੱਕੇ ਜਾਂਦੇ ਹਨ ਤੇ ਉਸ ਦਾ ਹੱਲ ਵੀ ਕੱਢਿਆ ਜਾਂਦਾ ਹੈ। ਜਿਕਰਯੋਗ ਹੈ ਕਿ ਰਾਵਤ ਇਥੇ ਤਿੰਨ ਦਿਨਾਂ ਦੌਰੇ ‘ਤੇ ਸੀ ਤੇ ਅੱਜ ਉਤਰਾਖੰਡ ਵਿਖੇ ਪਾਰਟੀ ਦੇ ਕੰਮ ਜਾਣ ਕਾਰਨ ਉਹ ਵਾਪਸ ਦੇਹਰਾਦੂਨ ਪਰਤ ਗਏ ਹਨ।

ਦਿੱਲੀ ਤੋਂ ਸਿੱਧੂ ਪਰਤੇ ਖਾਲੀ ਹੱਥ

ਜਿਕਰਯੋੋਗ ਹੈ ਕਿ ਨਵਜੋਤ ਸਿੰਘ ਸਿੱਧੂ ਹਾਈਕਮਾਂਡ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਸੀ ਪਰ ਉਨ੍ਹਾਂ ਨੂੰ ਬਗੈਰ ਮੁਲਾਕਾਤ ਬੈਰੰਗ ਮੁੜਨਾ ਪਿਆ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਧੜੇ ਦੇ ਮੰਤਰੀਆਂ ਨੇ ਇਥੇ ਚੰਡੀਗੜ੍ਹ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਨਾਲ ਮੁਲਾਕਾਤ ਕਰਨ ਤੋਂ ਗੁਰੇਜ ਕੀਤਾ। ਜਿਕਰਯੋਗ ਹੈ ਕਿ ਸਿੱਧੂ ਧੜੇ ਬਾਗੀ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਸਿੱਧੇ ਤੌਰ ‘ਤੇ ਹਰੀਸ਼ ਰਾਵਤ ‘ਤੇ ਨਿਸ਼ਾਨੇ ਲਗਾ ਚੁੱਕੇ ਹਨ ਤੇ ਇਥੋਂ ਤੱਕ ਕਹਿ ਚੁੱਕੇ ਹਨ ਕਿ ਉਹ ਕੈਪਟਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਾਲੇ ਕੌਣ ਹੁੰਦੇ ਹਨ।

ਲੋਕ ਮੁੱਦਿਆਂ ‘ਤੇ ਛੇਤੀ ਆਉਣਗੇ ਨਤੀਜੇ

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਕਿਹਾ ਕਿ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ ਹੈ ਤੇ ਹਾਈਕਮਾਂਡ ਵੱਲੋਂ ਦਿੱਤੇ ਪੰਜ ਨੁਕਾਤੀ ਪ੍ਰੋਗਰਾਮ ਦੀ ਰਿਪੋਰਟ ਲਈ ਗਈ ਹੈ, ਜਿਸ ‘ਤੇ ਲੰਮੀ ਚੌੜੀ ਚਰਚਾ ਹੋਈ ਤੇ ਛੇਤੀ ਹੀ ਕਈ ਹਾਂ ਪੱਖੀ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਕੁਝ ਮੁੱਦਿਆਂ ‘ਤੇ ਨਰਾਜ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਸੀ ਤੇ ਇਸ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਹੋਈ ਹੈ। ਰਾਵਤ ਨੇ ਵੀ ਸਿੱਧੇ ਤੌਰ ‘ਤੇ ਇਨਕਾਰ ਕੀਤਾ ਕਿ ਮੰਤਰੀ ਮੰਡਲ ਵਿੱਚ ਕੋਈ ਫੇਰਬਦਲ ਕੀਤਾ ਜਾ ਰਿਹਾ ਹੈ ਜਾਂ ਇਸ ਬਾਰੇ ਕੋਈ ਚਰਚਾ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਈਕਮਾਂਡ ਤੋਂ ਵੀ ਉਨ੍ਹਾਂ ਨੂੰ ਅਜਿਹਾ ਕੋਈ ਹੁਕਮ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ:ਠੁਕਰਾਲ ਵੱਲੋਂ ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਖ਼ਬਰਾਂ ਦਾ ਖੰਡਨ

Last Updated : Sep 2, 2021, 4:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.