ਅੰਮ੍ਰਿਤਸਰ: ਬੀਤੇ ਦਿਨੀ ਪਾਕਿਸਤਾਨ ’ਚ ਹਿੰਦੂ ਮੰਦਰ ’ਤੇ ਹੋਏ ਹਮਲੇ ਦੇ ਵਿਰੋਧ ’ਚ ਸ਼ਿਵ ਸੈਨਾ ਆਗੂਆਂ ਵੱਲੋਂ ਪਾਕਿਸਤਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਾਕਿਸਾਤਨ ਦਾ ਝੰਡਾ ਵੀ ਸਾੜਿਆ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੱਥੇ ਪਾਕਿਸਤਾਨ ਭਾਰਤ ’ਚ ਮੁਸਮਲਮਾਨਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਉਥੇ ਹੀ ਪਾਕਿਸਤਾਨ ’ਚ ਹਿੰਦੂ ਮੰਦਰਾਂ ’ਤੇ ਹਮਲੇ ਹੋ ਰਹੇ ਹਨ, ਜਿਸ ਨੂੰ ਸਰਕਾਰ ਰੋਕਣ ’ਚ ਅਸਮਰਥ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇ। ਇਸ ਦੇ ਨਾਲ ਉਹਨਾਂ ਨੇ ਭਾਰਤ ਸਰਕਾਰ ਨੂੰ ਇਸ ’ਚ ਦਖਲ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਚੋਰੀ ਕੀਤੇ ਵਾਹਨਾਂ ਸਮੇਤ ਪੁਲਿਸ ਨੇ ਚੋਰ ਕੀਤਾ ਕਾਬੂ
ਦੱਸ ਦਈਏ ਕਿ ਪਾਕਿਸਤਾਨ ਰਾਵਲ ਪਿੰਡੀ ਦੇ 74 ਸਾਲ ਪੁਰਾਣਾ ਮੰਦਰ ਨੂੰ ਕੁਝ ਕੱਟੜ ਪੰਥੀ ਮੌਲਵੀਆਂ ਤੇ ਮੁਸਲਮਾਨਾਂ ਦੀ ਭੀੜ ਨੇ ਢਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਮੰਦਰ ਦੀ ਨਵ ਉਸਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਚਾਰ ਸਾਲਾਂ ਬੱਚਾ ਗੁੰਮ ਹੋਣ 'ਤੇ ਇਲਾਕੇ 'ਚ ਮਚੀ ਅਫ਼ਰ-ਤਫ਼ਰੀ