ਅੰਮ੍ਰਿਤਸਰ: ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਚ ਲੋਕਾਂ ਦਾ ਬਿਜਲੀ ਬਿੱਲ ਮੁਆਫ ਕਰਨ ਦੀ ਗੱਲ ਆਖੀ ਗਈ ਸੀ ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਦੱਸ ਦਈਏ ਕਿ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਆਫੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸਦਾ ਵੱਡੀ ਗਿਣਤੀ ਚ ਲੋਕਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ।
ਦੱਸ ਦਈਏ ਕਿ ਉਪ ਮੁੱਖ ਮੰਤਰੀ ਓਪੀ ਸੋਨੀ (Deputy CM OP Soni) ਨੇ ਅੱਜ ਹਾਲ ਗੇਟ ਬਿਜਲੀ ਘਰ ਵਿਖੇ ਇਸਦੀ ਸ਼ੁਰੂਆਤ ਕੀਤੀ। ਓਪੀ ਸੋਨੀ ਵੱਲੋਂ ਆਪ ਫਾਰਮ ਭਰਕੇ ਇਸਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਉਪ ਮੁੱਖ ਮੰਤਰੀ ਓਪੀ ਸੋਨੇ ਨੇ ਕਿਹਾ ਕਿ ਜਿਹੜੇ ਪੰਜਾਬ ਸਰਕਾਰ (Punjab Governmet ਨੇ ਵਾਅਦੇ ਕੀਤੇ ਹਨ ਉਹ ਸਭ ਵਾਅਦੇ ਪੂਰੇ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜੋ: ਡਿਪਟੀ ਸੀਐੱਮ ਸੋਨੀ ਨੇ ਕੀਤੀ ਬਿਜਲੀ ਮੁਆਫ਼ੀ ਸਕੀਮ ਦੀ ਸ਼ੁਰੂਆਤ, ਜਾਣੋਂ ਕਿੰਝ ਮਿਲੇਗਾ ਲਾਭ
ਉਪ ਮੁੱਖ ਮੰਤਰੀ ਓਪੀ ਸੋਨੀ (Deputy CM OP Soni) ਨੇ ਕਿਹਾ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਸਾਰੀ ਕੈਬਨਿਟ ਵੱਲੋਂ ਬਿਜਲੀ ਬਿੱਲ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਸੀ। ਐਲਾਨ ਮੁਤਾਬਿਕ ਹੀ ਉਨ੍ਹਾਂ ਵੱਲੋਂ ਸੂਬੇ ਭਰ ’ਚ 2 ਕਿਲੋਵਾਟ ਬਿਜਲੀ ਬਿੱਲ ਚਾਹੇ ਉਹ ਕਿੰਨੇ ਵੀ ਪੁਰਾਣੇ ਹਨ ਉਨ੍ਹਾਂ ਨੂੰ ਮੁਆਫ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਜਲੀ ਬਿੱਲ ਮੁਆਫ ਕਰਵਾਉਣ ਵਾਲਾ ਚਾਹੇ ਉਹ ਜਿਹੜੀ ਮਰਜ਼ੀ ਕੈਟੇਗਰੀ ਦਾ ਹੈ ਸਾਰਿਆਂ ਦਾ ਬਕਾਇਆ ਬਿਜਲੀ ਬਿੱਲ ਮੁਆਫ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਉਸੇ ਦਿਨ ਹੋ ਗਈ ਸੀ ਜਦੋ ਇਸ ਸਬੰਧੀ ਫੈਸਲਾ ਲਿਆ ਗਿਆ ਸੀ। ਲੋਕਾਂ ਨੂੰ ਬਸ ਇਸ ਲਈ ਥੋੜੀ ਜਿਹੀ ਫਾਰਮਿਲਟੀ ਪੂਰੀ ਕਰਨੀ ਹੋਵੇਗੀ।
ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਜੀ ਪਾਰਟੀਆਂ ਕਦੋਂ ਪੰਜਾਬ ਚ ਆਉਣਗੀਆਂ ਕਦੋ ਉਹ ਆਪਣੇ ਕਿਤੇ ਵਾਅਦੇ ਪੂਰੇ ਕਰਨਗੇ ਇਸ ਤੋਂ ਪਹਿਲਾਂ ਹੀ ਪੰਜਾਬ ਦੀ ਕਾਂਗਰਸ ਪਾਰਟੀ ਨੇ ਆਪਣਾ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਪ ਨੂੰ ਪਹਿਲਾਂ ਦਿੱਲੀ ਚ ਕੰਮ ਵੇਖਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਪੰਜਾਬ ਚ ਆ ਕੇ ਇਸ ਤਰ੍ਹਾਂ ਦੀ ਗਰੰਟੀ ਦੇਣੀ ਚਾਹੀਦੀ ਹੈ।
ਇਸ ਸਬੰਧੀ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲੋਕਾਂ ਦੇ ਫਾਰਮ ਭਰੇ ਜਾ ਰਹੇ ਹਨ ਜਿਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਅਗਲੇ ਨਿਰਦੇਸ਼ ਮਿਲਣਗੇ ਉਸ ਮੁਤਾਬਿਕ ਉਹ ਅਗਲੀ ਕਾਰਵਾਈ ਕਰਨਗੇ।
ਉੱਥੇ ਹੀ ਲਾਭ ਲੈਣ ਆਏ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਫੈਸਲਾ ਸ਼ਲਾਘਾਯੋਗ ਹੈ। ਗਰੀਬ ਵਿਅਕਤੀ ਲਈ ਇਹ ਵਧੀਆ ਉਪਰਾਲਾ ਹੈ।