ETV Bharat / city

ਕਾਂਗਰਸ ਦਾ ਕਾਟੋ ਕਲੇਸ਼ ਬਣਿਆ ਪੰਜਾਬ ਦੇ ਮੁੱਦਿਆਂ ਲਈ ਅੜਿੱਕਾ : ਮਜੀਠੀਆ - Punjab Congress

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ(Mani Akali Dal MLA Bikram Singh Majithia) ਕਿਸਾਨਾਂ ਦਾ ਹਾਲ ਜਾਨਣ ਲਈ ਅੰਮ੍ਰਿਤਸਰ ਪਹੁੰਚੇ। ਜਿਥੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਉਪਰ ਨਿਸ਼ਾਨੇ ਸਾਧੇ।

ਕਾਂਗਰਸ ਦਾ ਕਾਟੋ ਕਲੇਸ਼ ਬਣਿਆ ਪੰਜਾਬ ਦੇ ਮੁੱਦਿਆਂ ਲਈ ਅੜਿੱਕਾ

author img

By

Published : Oct 28, 2021, 4:30 PM IST

ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਤੇਜ਼ ਹਨੇਰੀ ਝੱਖੜ ਆਇਆ। ਜਿਸ ਕਾਰਨ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣ ਚਾਹੀਦਾ ਹੈ। ਪਰ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਆਵਜਾ ਨਹੀ ਮਿਲਿਆ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ(Mani Akali Dal MLA Bikram Singh Majithia) ਕਿਸਾਨਾਂ ਦਾ ਹਾਲ ਜਾਨਣ ਲਈ ਅੰਮ੍ਰਿਤਸਰ ਪਹੁੰਚੇ। ਜਿਥੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਉਪਰ ਨਿਸ਼ਾਨੇ ਸਾਧੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਵਿੱਚ ਅਸਫ਼ਲ ਰਹੀ ਹੈ। ਜਿਥੇ ਕੁਦਰਤ ਦੀ ਮਾਰ ਦੇ ਨਾਲ ਕਿਸਾਨਾਂ ਦੀ ਫ਼ਸਲਾਂ ਖ਼ਰਾਬ ਹੋਈਆਂ ਹਨ। ਉਥੇ ਹੀ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ। ਕਰਜ਼ੇ ਚੁੱਕ ਕੇ ਕਿਸਾਨਾਂ ਨੇ ਖੇਤੀ ਕੀਤੀ ਅਤੇ ਉਨ੍ਹਾਂ ਦਾ ਨੁਕਸਾਨ ਹੋ ਗਿਆ। ਜਿਸ ਦਾ ਮੁਆਵਜ਼ਾ ਦੇਣ ਵਾਲਾ ਕੋਈ ਨਹੀਂ ਹੈ।

ਕਾਂਗਰਸ ਦਾ ਕਾਟੋ ਕਲੇਸ਼ ਬਣਿਆ ਪੰਜਾਬ ਦੇ ਮੁੱਦਿਆਂ ਲਈ ਅੜਿੱਕਾ

ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ(Punjab Congress) ਦਾ ਆਪਸੀ ਕਾਟੋ ਕਲੇਸ਼ ਪੰਜਾਬ ਦੇ ਮੁੱਦੇ ਅੱਗੇ ਆਉਣ ਹੀ ਨਹੀਂ ਦਿੰਦਾ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਅਤੇ ਆਉਣ ਜਾਣ ਲਈ ਹੈਲੀਕਾਪਟਰ। ਪੰਜਾਬ ਦੇ ਮੁੱਦਿਆਂ ਤੇ ਆ ਕੇ ਗੱਲ ਕਰਨ ਮਜੀਠੀਆ ਨੇ ਕਿਹਾ ਕਿ ਡੀ.ਏ.ਪੀ ਖਾਦ ਦੀ ਕਮੀ ਨਾਲ ਕਿਸਾਨ ਇਸ ਵੇਲੇ ਜੋੜ ਰਹੇ ਹਨ। ਜਿਸ ਦਾ ਭਾਵ ਬਾਰਾਂ ਸੌ ਰੁਪਏ ਹੈ ਪਰ 16 ਸੌ ਰੁਪਏ ਦੇ ਵੇਚ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੀ।

ਓਥੇ ਮਜੀਠੀਆ ਨੇ ਬੀ.ਐਸ.ਐਫ ਦੇ ਵਧੇ ਅਧਿਕਾਰ ਖੇਤਰ ਤੇ ਵੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਪੰਜਾਬ ਕਾਂਗਰਸ ਦੀ ਇਸ ਦੇ ਵਿਚ ਸਹਿਮਤੀ ਸੀ, ਤਾਂ ਹੀ ਸੁਨੀਲ ਜਾਖੜ ਨੇ ਇਹ ਸਪੱਸ਼ਟ ਕੀਤਾ ਅਤੇ ਬੇਸ਼ੱਕ 8 ਨਵੰਬਰ ਨੂੰ ਇਹ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਲੱਗੇ ਹਨ, ਪਰ ਇਸਦਾ ਵੀ ਕੋਈ ਹੱਲ ਨਹੀਂ ਹੋਣੇ ਚਾਹੀਦਾ ਹੈ। ਉਥੇ ਹੀ ਹਨੇਰੀ ਝੱਖੜ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ਼ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਹਜ਼ਾਰਾਂ ਰੁਪਏ ਦੇ ਕਰਜ਼ੇ ਚੁੱਕ ਕੇ ਖੇਤੀ ਕੀਤੀ ਸੀ, ਪਰ ਮੌਸਮ ਦੀ ਮਾਰ ਪੈਣ ਨਾਲ ਉਨ੍ਹਾਂ ਦੀਆਂ ਫ਼ਸਲਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਜੇਕਰ ਸਰਕਾਰ 50 ਹਜ਼ਾਰ ਤੱਕ ਦਾ ਮੁਆਵਜਾ ਦੇਵੇ।

ਤਦ ਜਾ ਕੇ ਕਿਸਾਨਾਂ ਦਾ ਨੁਕਸਾਨ ਪੂਰਾ ਹੋਵੇਗਾ ਅਤੇ ਉਹਨਾਂ ਕਿਹਾ ਕਿ ਇਕ ਪਾਸੇ ਮੌਸਮ ਦੀ ਮਾਰ ਕਿਸਾਨਾਂ ਤੇ ਪਈ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੀ ਮਾਰ ਵੀ ਕਿਸਾਨਾਂ ਨੂੰ ਪੈ ਰਹਿ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਤਾਂ ਉਹ ਪੰਜਾਬ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਗੇ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲ ਜਾਵੇਗਾ।

ਇਹ ਵੀ ਪੜ੍ਹੋ:ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਲਾਇਆ ਅੱਗੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.