ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਦਰਾਅਸਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੇ ਐਮਰਜੈਂਸੀ ਵਾਰਡ ਵਿੱਚੋਂ ਪੁਲਿਸ ਨੂੰ ਚਕਮਾ ਦੇ ਕੇ ਇੱਕ ਕੈਦੀ ਫਰਾਰ ਹੋ ਗਿਆ (prisoner escaped in Amritsar) ਹੈ। ਕੈਦੀ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਹਸਪਤਾਲ ਵਿੱਚ ਭਰਤੀ ਹੋਇਆ ਸੀ।
ਇਹ ਵੀ ਪੜੋ: ਕੈਪਟਨ ਦੀ ਪਾਰਟੀ ਦਾ ਅੱਜ ਭਾਜਪਾ ਵਿੱਚ ਹੋਵੇਗਾ ਰਲੇਵਾਂ, ਜਾਣੋ ਕੀ ਹੈ ਪ੍ਰੋਗਰਾਮ
ਕੈਦੀ ਦੀ ਪਛਾਣ ਕਰਨਦੀਪ ਵੱਜੋਂ ਹੋਈ ਹੈ ਜੋ ਕਿ ਚੀਮਾ ਬਾਠ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮੁਲਜ਼ਮ ਕਰਨਦੀਪ ਚੋਰੀ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਸੀ। ਕਰਨਦੀਪ ਨੂੰ ਦੇਰ ਰਾਤ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਤੋਂ ਜਲਦ ਫੜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਮਹਾਰਾਣੀ ਐਲਿਜ਼ਾਬੈਥ II ਦਾ ਅੰਤਮ ਸਸਕਾਰ ਅੱਜ, ਦੁਨੀਆ ਭਰ ਦੇ ਵੀਆਈਪੀਜ਼ ਹੋਣਗੇ ਸ਼ਾਮਲ