ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਅੱਜ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਇਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ 1946 ਵਿੱਚ ਦੇਸ਼ ਦੀ ਅਜ਼ਾਦੀ ਮੌਕੇ ਖਾਲੀ ਥਾਂ ਦਾ ਮਤਾ ਵੀ ਪਾਸ ਕੀਤਾ ਗਿਆ ਸੀ, ਪਰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੁਕਮਰਾਨਾਂ ਵਲੋਂ ਸਾਡੀ ਅਵਾਜ ਨਹੀ ਸੁਣੀ ਅਤੇ ਹੁਣ ਦੇ ਹੁਕਮਰਾਨ ਵੀ ਸਾਨੂੰ ਸਾਡੇ (World Democracy Day in Punjab) ਜਮਹੂਰੀ ਹੱਕਾਂ ਤੋ ਵਾਂਝਾ ਕਰਨਾ ਚਾਹੁੰਦੇ ਹਨ।
ਸਿਮਰਨਜੀਤ ਮਾਨ ਨੇ ਕਿਹਾ ਕਿ ਅਸੀਂ ਹੁਣ ਇਸ ਸਾਰੇ ਮਾਮਲਿਆਂ ਸੰਬਧੀ 15 ਸਤੰਬਰ ਨੂੰ ਜਮੂਹਰੀ ਅਵਾਜ ਬੁਲੰਦ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਹੇਠ ਇਕਠੇ ਹੋ ਜਮੂਹਰੀਅਤ ਦੇ ਹੱਕਾਂ ਦੀ ਅਵਾਜ ਬੁਲੰਦ ਕਰਨ ਜਾ ਰਹੇ ਹਾਂ। ਇਸ ਵਿੱਚ ਸਾਨੂੰ ਹਰ ਧਰਮ ਦੇ ਪੈਰੋਕਾਰਾਂ, ਸਿਖ ਬੁੱਧੀਜੀਵੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਨਾਲ ਮੀਡੀਆ ਦਾ ਵੀ ਪੂਰਨ ਸਹਿਯੋਗ ਚਾਹੀਦਾ ਹੈ ਅਤੇ ਅਸੀਂ ਸਾਰੀਆ ਨੂੰ ਇਸ ਮੌਕੇ ਸਦਾ ਦਿੰਦੇ ਹਾਂ।
ਦੱਸ ਦਈਏ ਕਿ ਸਿਮਰਨਜੀਤ ਮਾਨ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਪਾਰਟੀ ਵਰਕਰਾਂ ਦੇ ਵਾਰ-ਵਾਰ ਫੋਨ ਵੱਜਣ ਉੱਤੇ ਗੁੱਸਾ (Simran Jit Singh Mann misbehaved in PC) ਆ ਗਿਆ। ਮੋਬਾਇਲ ਫੋਨ ਬੰਦ ਨਾ ਕਰਨ ਕਰਕੇ ਉਨ੍ਹਾਂ ਨੇ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੇ ਪਾਰਟੀ ਵਰਕਰਾਂ ਉੱਤ ਭੜਕ ਗਏ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵਾਰ ਵਾਰ ਫੋਨ ਵੱਜਣ ਕਾਰਨ ਗੱਲ, ਜੋ ਕਰਨੀ ਹੁੰਦੀ ਹੈ, ਉਹ ਵਿਚਾਰ ਟੁੱਟ ਜਾਂਦਾ ਹੈ, ਸੋਚ ਖ਼ਤਮ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਸਿਮਰਨਜੀਤ ਮਾਨ ਵਲੋਂ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੀ ਹੀ ਪਾਰਟੀ ਵਰਕਰਾਂ ਨਾਲ ਬਦਸਲੂਕੀ !