ਅੰਮ੍ਰਿਤਸਰ: ਜਪਾਨ ਦੇ ਅੰਬੈਸਡਰ "ਕੈਨਜੀ ਹੀਰਾ ਮਾਤਸੁ" ਆਪਣੀ ਪਤਨੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ IAS ਰਜਤ ਅਗਰਵਾਲ ਵਿੱਚ ਮੌਜੂਦ ਰਹੇ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਅਤੇ ਪ੍ਰਬੰਧਕਾ ਵਲੌ ਉਹਨਾਂ ਨੂੰ ਸਰੌਪੇ ਪਾ ਕੇ ਅਤੇ ਸਨਮਾਨ ਚਿੰਨ ਭੇਟ ਕਰ ਸਨਮਾਨਿਤ ਕੀਤਾ ਗਿਆ। ਕੈਨਜੀ ਹੀਰਾ ਮਾਤਸੁ ਵਲੌ ਸ੍ਰੀ ਹਰਿਮੰਦਰ ਸਾਹਿਬ ਦੀ ਵਿਜਿਟਰ ਬੂਕ ਵਿਚ ਚੰਦ ਸ਼ਬਦ ਵੀ ਲਿਖੇ ਗਏ।
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਉਪਰੰਤ ਜਪਾਨ ਦੇ ਅੰਬੈਸਡਰ "ਕੈਨਜੀ ਹੀਰਾ ਮਾਤਸੁ" ਜ਼ਲਿਆਵਾਲਾ ਬਾਗ ਪਹੁੰਚੇ ਅਤੇ ਸ਼ਹੀਦੀ ਸਮਾਰਕ ਉਪਰ ਫੁੱਲ ਚੜਾ ਸ਼ਹੀਦਾ ਨੂੰ ਸ਼ਰਧਾਜਲੀ ਦਿਤੀ। ਉਹਨਾਂ ਵਲੋਂ ਜ਼ਲਿਆਵਾਲਾ ਬਾਗ ਵਿਚ 1919 ਨੂੰ ਹੌਏ ਖੁਨੀ ਸਾਕੇ ਵਿਚ ਲਗੇ ਗੌਲਿਆ ਦੇ ਨਿਸ਼ਾਨ ਵੀ ਵੇਖੇ।