ਅੰਮ੍ਰਿਤਸਰ: ਸਰਕਾਰਾਂ ਨੇ ਬਹੁਤ ਸਾਰੀਆਂ ਸੁਵਿਧਾਵਾਂ ਲੋਕਾਂ ਵਾਸਤੇ ਰੱਖੀਆਂ ਜਾਂਦੀਆਂ ਹਨ ਪਰ ਉਹ ਸੁਵਿਧਾਵਾਂ ਦਾ ਫ਼ਾਇਦਾ ਲੋਕਾਂ ਤੱਕ ਕਿਉਂ ਨਹੀਂ ਪੁਹੰਚ ਪਾਉਂਦਾ, ਇਸ ਘਟਨਾ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਕਾਰਨ ਹਨ।
ਅੰਮ੍ਰਿਤਸਰ ਦੇ ਇੱਕ NGO ਦੇ ਨੌਜਵਾਨਾਂ ਨੇ ਮੀਡੀਆ ਦੀ ਟੀਮ ਨਾਲ ਕੁੱਝ ਗੱਲਾਂ ਸਾਂਝੀਆਂ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਕੁਝ ਫਾਇਦਾ ਸਰਕਾਰਾਂ ਕੋਲੋਂ ਲੈਂਦੇ ਹਾਂ ਅਤੇ ਕੁਝ ਆਪਣੀ ਜੇਬ ਤੋਂ ਅਤੇ ਗਰੀਬਾਂ ਦੀ ਸੇਵਾ ਕਰਦੇ ਹਾਂ।
NGO ਦੇ ਮੁਖੀ ਗੌਰਵ ਨੇ ਦੱਸਿਆ ਗਿਆ ਕਿ ਇੱਕ ਨੌਜਵਾਨ ਨੂੰ ਕੈਂਸਰ ਦੀ ਬੀਮਾਰੀ ਸੀ ਅਤੇ ਉਸ ਦਾ ਇਲਾਜ ਕਰਨ ਵਾਸਤੇ ਅਸੀਂ ਆਯੂਸ਼ਮਾਨ ਭਾਰਤ ਯੋਜਨਾ ਦਾ ਕਾਰਡ(Ayush Mann Bharat Yojana Card) ਬਣਾਉਣਾ ਸੀ, ਪਰ ਜਿਸ ਨਾਲ ਕਾਰਡ ਬਣਾਉਣ ਦੀ ਗੱਲ ਕੀਤੀ ਉਸਨੇ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਸਾਡੇ ਕੋਲੋਂ 25 ਹਜ਼ਾਰ ਦੀ ਮੰਗ ਕੀਤੀ। ਉਸ ਨੇ ਕਿਹਾ ਤੁਹਾਡਾ ਕਾਰਡ ਇੱਕ ਘੰਟੇ ਦੇ ਅੰਦਰ-ਅੰਦਰ ਬਣ ਜਾਏਗਾ, ਜਿਸ ਨੂੰ ਅਸੀਂ ਰੰਗੇ ਹੱਥੀਂ ਪੈਸੇ ਲੈਂਦਿਆ ਫੜਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ।
ਦੂਜੇ ਪਾਸੇ ਕਾਬੂ ਆਏ ਸ਼ਖਸ ਨੇ ਕਿਹਾ ਗਿਆ ਕਿ ਮੇਰੀ ਡਿਊਟੀ ਕਿਸੇ ਹੋਰ ਨੇ ਲਗਾਈ ਸੀ ਕਿ ਇਹ ਪੈਸੇ ਲੈ ਕੇ ਸਾਡੇ ਤੱਕ ਪਹੁੰਚਾਏ ਜਾਣ ਅਤੇ ਉਸ ਤੋਂ ਇੱਕ ਘੰਟੇ ਬਾਅਦ ਆਯੁਸ਼ਮਾਨ ਭਾਰਤ ਯੋਜਨਾ ਦਾ ਕਾਰਡ ਵਾਪਸ ਇਥੇ ਲਿਆ ਦਿੱਤਾ ਜਾਵੇ। ਜਿਸ ਦਾ ਮੈਨੂੰ 2 ਹਜ਼ਾਰ ਮਿਲਣਾ ਸੀ।
ਉਥੇ ਪੁਲਿਸ ਅਧਿਕਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਇੱਕ ਸੰਸਥਾ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ, ਸਾਡੇ ਕੋਲ ਲਿਆਂਦਾ ਹੈ ਉਹ ਆਯੂਸ਼ਮਾਣ ਕਾਰਡ ਬਣਾਉਣ ਦਾ 25 ਹਜ਼ਾਰ ਲੋਕਾਂ ਕੋਲੋਂ ਲੈ ਰਿਹਾ ਹੈ ਅਸੀਂ ਜਾਂਚ ਕਰ ਰਹੇ ਹਾਂ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਪੁਲਿਸ ਨੇ ਰੇਡ ਕਰਕੇ ਨਸ਼ਾ ਤਸਕਰ ਗੈਂਗ ਨੂੰ ਕੀਤਾ ਗ੍ਰਿਫ਼ਤਾਰ