ETV Bharat / business

BOI Q4 Results: ਚੌਥੀ ਤਿਮਾਹੀ ਵਿੱਚ ਬੀਓਆਈ ਨੂੰ 115 ਫ਼ੀਸਦ ਲਾਭ, ਯੂਨੀਅਨ ਬੈਂਕ ਦਾ ਮੁਨਾਫਾ 81 ਫ਼ੀਸਦ ਵਧਿਆ

ਬੈਂਕ ਆਫ ਇੰਡੀਆ ਨੇ ਚੌਥੀ ਤਿਮਾਹੀ ਵਿੱਚ ਭਾਰੀ ਮੁਨਾਫਾ ਕਮਾਇਆ ਹੈ। ਚੌਥੀ ਤਿਮਾਹੀ 'ਚ ਬੈਂਕ ਦਾ ਸ਼ੁੱਧ ਲਾਭ 115 ਫੀਸਦੀ ਵਧ ਕੇ 1,388.19 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਚੌਥੀ ਤਿਮਾਹੀ 'ਚ ਯੂਨੀਅਨ ਬੈਂਕ ਦਾ ਮੁਨਾਫਾ ਵੀ 81 ਫੀਸਦੀ ਵਧਿਆ ਹੈ। ਪੜ੍ਹੋ ਪੂਰੀ ਖਬਰ...

BOI Q4 RESULTS 115 PERCENT PROFIT IN FOURTH QUARTER UNION BANK PROFIT UP 81PERCENT
ਚੌਥੀ ਤਿਮਾਹੀ ਵਿੱਚ ਬੀਓਆਈ ਨੂੰ 115 ਫ਼ੀਸਦ ਲਾਭ, ਯੂਨੀਅਨ ਬੈਂਕ ਦਾ ਮੁਨਾਫਾ 81 ਫ਼ੀਸਦ ਵਧਿਆ
author img

By

Published : May 7, 2023, 12:49 PM IST

ਮੁੰਬਈ : ਜਨਤਕ ਖੇਤਰ ਦੇ ਬੈਂਕ ਆਫ ਇੰਡੀਆ ਦਾ ਟੈਕਸ ਤੋਂ ਬਾਅਦ ਮੁਨਾਫਾ ਮਾਰਚ ਤਿਮਾਹੀ 'ਚ 115 ਫੀਸਦੀ ਵਧ ਕੇ 1,388.19 ਕਰੋੜ ਰੁਪਏ ਹੋ ਗਿਆ ਹੈ। ਹੋਰ ਆਮਦਨ ਨੇ ਇਸ ਵਾਧੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਬੈਂਕ ਆਫ ਇੰਡੀਆ (BoI) ਦਾ ਮੁਨਾਫਾ ਪੂਰੇ ਵਿੱਤੀ ਸਾਲ 2022-23 ਵਿੱਚ ਵੱਧ ਕੇ 3,882 ਕਰੋੜ ਰੁਪਏ ਹੋ ਗਿਆ, ਜੋ ਵਿੱਤੀ ਸਾਲ 2021-22 ਵਿੱਚ 3,406 ਕਰੋੜ ਰੁਪਏ ਸੀ। ਬੈਂਕ 2023-24 ਦੌਰਾਨ ਇਕੁਇਟੀ ਪੂੰਜੀ ਵਜੋਂ 4,500 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਨਾਲ ਬੈਂਕ 'ਚ ਸਰਕਾਰ ਦੀ ਹਿੱਸੇਦਾਰੀ 75 ਫੀਸਦੀ ਤੱਕ ਪਹੁੰਚਣ 'ਚ ਮਦਦ ਮਿਲੇਗੀ।

ਐਡਵਾਂਸ ਵਿੱਚ 13 ਫੀਸਦੀ ਦਾ ਵਾਧਾ : ਬੈਂਕ ਆਫ ਇੰਡੀਆ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਉਸਦੀ ਮੂਲ ਸ਼ੁੱਧ ਵਿਆਜ ਆਮਦਨ 37 ਫੀਸਦੀ ਵਧ ਕੇ 5,493 ਕਰੋੜ ਰੁਪਏ ਹੋ ਗਈ। ਇਸ ਸਮੇਂ ਦੌਰਾਨ ਐਡਵਾਂਸ ਵਿੱਚ 13 ਫੀਸਦੀ ਦਾ ਵਾਧਾ ਹੋਇਆ ਹੈ। ਸ਼ੁੱਧ ਵਿਆਜ ਮਾਰਜਨ ਸਾਲਾਨਾ ਆਧਾਰ 'ਤੇ 2.56 ਫੀਸਦੀ ਤੋਂ ਵਧ ਕੇ 3.15 ਫੀਸਦੀ ਹੋ ਗਿਆ ਹੈ। ਬੈਂਕ ਦੀ ਗੈਰ-ਵਿਆਜ ਆਮਦਨ ਮਾਰਚ ਤਿਮਾਹੀ 'ਚ ਸਾਲਾਨਾ ਆਧਾਰ 'ਤੇ 1,587 ਕਰੋੜ ਰੁਪਏ ਤੋਂ ਵਧ ਕੇ 3,099 ਕਰੋੜ ਰੁਪਏ ਹੋ ਗਈ।

  1. Drugs issue in amritsar: ਤਰਾਸਦੀ ! ਨਸ਼ੇ ਦੇ ਆਦੀ ਨੌਜਵਾਨਾਂ ਨੇ ਵੇਚੀ ਘਰ ਦੀ ਕੱਲੀ-ਕੱਲੀ ਸ਼ੈਅ, ਮਾਂ ਨੇ ਕਿਹਾ- ਮੇਰੇ ਪੁੱਤਰਾਂ ਨੂੰ ਬਚਾ ਲਓ"
  2. ਬਰਾਤੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 5 ਦੀ ਮੌਤ, ਕਈ ਜ਼ਖ਼ਮੀ
  3. ਦਰਬਾਰ ਸਾਹਿਬ ਕੋਲ ਹੋਇਆ ਜਬਰਦਸਤ ਧਮਾਕਾ, ਪੁਲਿਸ ਨੇ ਕਿਹਾ- ਕੋਈ ਡਰ ਵਾਲੀ ਗੱਲ ਨਹੀਂ

ਚੌਥੀ ਤਿਮਾਹੀ 'ਚ ਯੂਨੀਅਨ ਬੈਂਕ ਦਾ ਮੁਨਾਫਾ 81 ਫੀਸਦੀ ਵਧਿਆ : ਯੂਨੀਅਨ ਬੈਂਕ ਆਫ ਇੰਡੀਆ (UBI) ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ ਉਸਦਾ ਸ਼ੁੱਧ ਲਾਭ 80.57 ਫੀਸਦੀ ਵਧ ਕੇ 2,811 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਕਿਹਾ ਕਿ ਉਸ ਦਾ ਮੁਨਾਫਾ ਰਾਈਟ ਆਫ ਕਰਜ਼ਿਆਂ ਤੋਂ ਵਸੂਲੀ ਵਿੱਚ ਭਾਰੀ ਵਾਧੇ ਕਾਰਨ ਵਧਿਆ ਹੈ। ਜਨਤਕ ਖੇਤਰ ਦੇ ਬੈਂਕ ਨੇ ਕਿਹਾ ਕਿ ਪੂਰੇ ਵਿੱਤੀ ਸਾਲ 2022-23 'ਚ ਸਾਲਾਨਾ ਆਧਾਰ 'ਤੇ ਉਸ ਦਾ ਸ਼ੁੱਧ ਲਾਭ 5,265 ਕਰੋੜ ਰੁਪਏ ਤੋਂ ਵਧ ਕੇ 8,512 ਕਰੋੜ ਰੁਪਏ ਹੋ ਗਿਆ ਹੈ।

ਯੂਨੀਅਨ ਬੈਂਕ ਦੀ ਚੌਥੀ ਤਿਮਾਹੀ ਦੇ ਨਤੀਜੇ ਬੇਸਿਕ ਸ਼ੁੱਧ ਵਿਆਜ ਆਮਦਨ ਮਾਰਚ ਤਿਮਾਹੀ ਵਿੱਚ 21.88 ਫੀਸਦੀ ਵਧ ਕੇ 8,251 ਕਰੋੜ ਰੁਪਏ ਹੋ ਗਈ। ਇਸ ਮਿਆਦ ਦੇ ਦੌਰਾਨ, ਐਡਵਾਂਸ ਵਿੱਚ 13 ਦਾ ਵਾਧਾ ਹੋਇਆ ਅਤੇ ਸ਼ੁੱਧ ਵਿਆਜ ਮਾਰਜਨ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 2.75 ਪ੍ਰਤੀਸ਼ਤ ਤੋਂ ਵੱਧ ਕੇ 2.98 ਪ੍ਰਤੀਸ਼ਤ ਹੋ ਗਿਆ। ਮਾਰਚ ਤਿਮਾਹੀ 'ਚ ਗੈਰ-ਵਿਆਜ ਆਮਦਨ 62.48 ਫੀਸਦੀ ਵਧ ਕੇ 5,269 ਕਰੋੜ ਰੁਪਏ ਹੋ ਗਈ। ਅਜਿਹਾ ਰਿਕਵਰੀ ਮੋਰਚੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੋਇਆ ਹੈ।

ਰਾਈਟ-ਆਫ ਖਾਤਿਆਂ ਤੋਂ ਵਸੂਲੀ ਸਾਲ ਦਰ ਸਾਲ ਆਧਾਰ 'ਤੇ 294 ਕਰੋੜ ਰੁਪਏ ਤੋਂ ਵਧ ਕੇ 2,954 ਕਰੋੜ ਰੁਪਏ ਹੋ ਗਈ। ਯੂਬੀਆਈ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਏ ਮਨੀਮੇਖਲਾਈ ਨੇ ਕਿਹਾ ਕਿ ਬੈਂਕ ਨੇ ਵਿੱਤੀ ਸਾਲ 2022-23 ਦੀ ਸ਼ੁਰੂਆਤ 15,000 ਕਰੋੜ ਰੁਪਏ ਦੀ ਵਸੂਲੀ ਦੇ ਟੀਚੇ ਨਾਲ ਕੀਤੀ ਸੀ, ਪਰ ਇਸ ਸਮੇਂ ਦੌਰਾਨ 20,000 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.