ਹੈਦਰਾਬਾਦ : ਜ਼ਿੰਦਗੀ 'ਚ ਕਈ ਅਣਕਿਆਸੀਆਂ ਚੀਜ਼ਾਂ ਹੁੰਦੀਆਂ ਹਨ। ਮੁਸੀਬਤ ਕਦੋਂ ਆ ਜਾਵੇ, ਕੋਈ ਨਹੀਂ ਦੱਸ ਸਕਦਾ। ਬਹੁਤ ਸਾਰੇ ਮਾਮਲਿਆਂ ਵਿੱਚ ਐਮਰਜੈਂਸੀ ਫੰਡ ਤੁਹਾਨੂੰ ਮੁਸ਼ਕਿਲ ਸਮੇਂ ਵਿਚੋਂ ਬਾਹਰ ਕੱਢਣ ਦੇ ਸਮਰਥ ਹੁੰਦੇ ਹਨ। ਬਿਮਾਰੀ ਵਿਚ ਹਸਪਤਾਲ ਦਾਖਲ ਹੋਣ ਸਮੇਂ ਜਾਂ ਕਿਸੇ ਅਣਸੁਖਾਵੇਂ ਖਰਚੇ ਨਾਲ ਨਜਿੱਠਣ ਲਈ ਇਹ ਬਹੁਤ ਜ਼ਰੂਰੀ ਹਨ। ਇਸ ਲਈ, ਸਾਨੂੰ ਅਜਿਹੀਆਂ ਸਾਰੀਆਂ ਮੁਸ਼ਕਿਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਸਭ ਨੂੰ ਕਵਰ ਕਰਨ ਲਈ ਕੁਝ ਨਕਦੀ ਹਮੇਸ਼ਾ ਤਿਆਰ ਰੱਖੀ ਜਾਣੀ ਚਾਹੀਦੀ ਹੈ। ਇਹ ਐਮਰਜੈਂਸੀ ਫੰਡ ਸਾਨੂੰ ਮੁਸ਼ਕਲ ਸਮੇਂ ਤੋਂ ਬਚਾਏਗਾ।
ਜ਼ਿੰਦਗੀ ਵਿਚ ਕਦੇ ਵੀ ਕੋਈ ਵਿੱਤੀ ਸੰਕਟ ਆਉਂਦਾ ਹੈ ਤਾਂ ਇਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਜੇਕਰ ਅਸੀਂ ਪਹਿਲਾਂ ਤੋਂ ਤਿਆਰ ਨਹੀਂ ਤਾਂ ਇਹ ਵਿੱਤੀ ਸੰਕਟ ਸਾਡੀ ਬਚਤ ਅਤੇ ਨਿਵੇਸ਼ ਨੂੰ ਖਤਮ ਕਰ ਦੇਵੇਗਾ। ਇਸ ਵਿੱਚ ਕਈ ਵਾਰ ਆਮਦਨ ਦੇ ਨਾਲ-ਨਾਲ ਉਧਾਰ ਦੇ ਨੁਕਸਾਨ ਦਾ ਜੋਖਮ ਵੀ ਸ਼ਾਮਲ ਹੁੰਦਾ ਹੈ। ਨਾਲ ਹੀ, ਸਾਡੇ ਮੁੱਖ ਵਿੱਤੀ ਟੀਚਿਆਂ ਵਿੱਚ ਰੁਕਾਵਟ ਆ ਸਕਦੀ ਹੈ। ਇੱਕ ਚੰਗੀ ਵਿੱਤੀ ਯੋਜਨਾ ਵਿੱਚ ਇਕ ਢੁਕਵਾਂ ਐਮਰਜੈਂਸੀ ਫੰਡ ਸ਼ਾਮਲ ਕਰਨਾ ਅੱਜ ਦੀ ਮੁੱਖ ਲੋੜ ਹੈ। ਇਸ ਦੇ ਕੁਸ਼ਲ ਪ੍ਰਬੰਧਾਂ ਲਈ ਸਾਵਧਾਨੀ ਵਰਤੋ।
ਤੁਹਾਡੇ ਐਮਰਜੈਂਸੀ ਫੰਡ ਵਿੱਚ ਘੱਟੋ-ਘੱਟ 6 ਮਹੀਨਿਆਂ ਦੇ ਘਰੇਲੂ ਖਰਚਿਆਂ ਅਤੇ ਕਰਜ਼ੇ ਦੀਆਂ ਕਿਸ਼ਤਾਂ ਲਈ ਲੋੜੀਂਦੀ ਰਕਮ ਹੋਣੀ ਚਾਹੀਦੀ ਹੈ। ਜਦੋਂ ਤਕ ਤੁਹਾਡੇ ਕੋਲ ਕੋਈ ਵਿੱਤੀ ਸੋਮਾ ਨਹੀਂ ਜਾਂ ਜਦੋਂ ਤਕ ਤੁਹਾਡੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਉਸ ਸਮੇਂ ਤਕ ਇਨ੍ਹਾਂ ਫੰਡਾਂ ਦੀ ਮਿਆਦ ਹੋਣਾ ਕਾਫੀ ਜ਼ਰੂਰੀ ਹੈ। ਮੰਦੀ ਦੇ ਸਮੇਂ, ਇਸ ਫੰਡ ਨੂੰ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਤੁਹਾਡੇ 12 ਮਹੀਨਿਆਂ ਦੇ ਸਮੁੱਚੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਇਸਦੀ ਗਣਨਾ ਇਸ ਆਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ ਕਿ ਤੁਹਾਨੂੰ ਜ਼ਰੂਰੀ ਚੀਜ਼ਾਂ, ਘਰ ਦਾ ਕਿਰਾਇਆ, ਬੱਚਿਆਂ ਦੀਆਂ ਫੀਸਾਂ, EMIs, ਵਾਹਨ ਦੇ ਖਰਚੇ, ਹੋਰ ਬਿੱਲਾਂ ਆਦਿ ਲਈ ਕਿੰਨੀ ਲੋੜ ਹੋਵੇਗੀ।
ਸਮੇਂ-ਸਮੇਂ 'ਤੇ ਆਪਣੇ ਐਮਰਜੈਂਸੀ ਫੰਡਾਂ ਦੀ ਸਮੀਖਿਆ ਕਰੋ। ਇਹ ਤੁਹਾਡੀ ਬਦਲਦੀ ਜੀਵਨਸ਼ੈਲੀ ਅਤੇ ਖਰਚਿਆਂ ਦੇ ਅਨੁਕੂਲ ਹੋਣ ਲਈ ਕਾਫ਼ੀ ਲਚਕਦਾਰ ਹੋਣਾ ਚਾਹੀਦਾ ਹੈ। ਅੱਜਕੱਲ੍ਹ, ਰਹਿਣ-ਸਹਿਣ ਦੇ ਖਰਚੇ ਛਾਲ ਮਾਰ ਕੇ ਵਧ ਰਹੇ ਹਨ। ਤੁਸੀਂ ਕਦੇ ਨਹੀਂ ਜਾਣਦੇ ਕਿ ਅਚਾਨਕ ਕਿਹੜੇ ਵਾਧੂ ਨਿੱਜੀ ਖਰਚੇ ਪੈਦਾ ਹੋਣਗੇ।