ETV Bharat / business

BSNL ਤੇ JIO ਨੇ ਜਾਰੀ ਕੀਤੇ ਵਰਕ ਫ਼੍ਰਾਮ ਹੋਮ ਲਈ ਨਵੇਂ ਪਲਾਨ

author img

By

Published : Mar 22, 2020, 11:04 PM IST

ਘਰਾਂ ਤੋਂ ਦਫ਼ਤਰਾਂ ਦਾ ਕੰਮ ਕਰਨ ਵਿੱਚ ਜ਼ਿਆਦਾ ਡਾਟੇ ਦੀ ਲੋੜ ਪੈਂਦੀ ਹੈ। ਅਜਿਹੇ ਸਮੇਂ ਵਿੱਚ ਕਈ ਟੈਲੀਕਾਮ ਕੰਪਨੀਆਂ ਨਵੇਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਡਾਟਾ ਪਲਾਨ ਆਫ਼ਰ ਕਰ ਰਹੀ ਹੈ।

BSNL ਤੇ JIO ਨੇ ਜਾਰੀ ਕੀਤੇ ਵਰਕ ਫ਼੍ਰਾਮ ਹੋਮ ਲਈ ਨਵੇਂ ਪਲਾਨ
BSNL ਤੇ JIO ਨੇ ਜਾਰੀ ਕੀਤੇ ਵਰਕ ਫ਼੍ਰਾਮ ਹੋਮ ਲਈ ਨਵੇਂ ਪਲਾਨ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਫ਼ੈਲ ਰਹੀ ਹੈ। ਕੋਰੋਨਾ ਵਾਇਰਸ ਦੇ ਖ਼ੌਫ਼ ਦੇ ਚੱਲਦਿਆਂ ਤਮਾਮ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਵਰਕ ਫ਼ਾਰ ਹੋਮ ਦੇ ਰਹੀ ਹੈ। ਘਰਾਂ ਤੋਂ ਦਫ਼ਤਰਾਂ ਦਾ ਕੰਮ ਕਰਨ ਵਿੱਚ ਜ਼ਿਆਦਾ ਡਾਟੇ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਕਈ ਟੈਲੀਕਾਮ ਕੰਪਨੀਆਂ ਨਵੇਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਡਾਟਾ ਪਲਾਨ ਆਫ਼ਰ ਦੇ ਰਹੀ ਹੈ।

ਰਿਲਾਇੰਸ ਜਿਓ 'ਵਰਕ ਫ਼ਾਰ ਹੋਮ' ਪੈਕ ਲਿਆਂਦਾ
ਰਿਲਾਇੰਸ ਜਿਓ ਨੇ ਸ਼ਨਿਚਰਵਾਰ ਨੂੰ 'ਵਰਕ ਫ਼ਾਰ ਹੋਮ' ਪੈਕ ਲਾਂਚ ਕੀਤਾ। ਇਹ ਪਲਾਨ ਖ਼ਾਸ ਕਰ ਕੇ ਉਨ੍ਹਾਂ ਲੋਕਾਂ ਦੇ ਲਈ ਜੋ ਇਸ ਸਮੇਂ ਕੋਰੋਨਾ ਵਾਇਰਸ ਦੇ ਕਾਰਨ ਘਰਾਂ ਤੋਂ ਹੀ ਕੰਮ ਕਰ ਰਹੇ ਹਨ।

ਯੋਜਨਾ ਮੁਤਾਬਕ ਗਾਹਕ ਪ੍ਰਤੀ ਦਿਨ 2 ਜੀਬੀ ਡਾਟਾ ਦਾ ਲਾਭ ਲੈ ਸਕਦੇ ਹਨ। ਉੱਥੇ ਹੀ ਡਾਟਾ ਦੇ ਖ਼ਤਮ ਹੋ ਜਾਣ ਤੋਂ ਬਾਅਦ ਗਾਹਕ 64 KBPS ਦੀ ਘੱਟ ਗਤੀ ਉੱਤੇ ਦਿਨ ਭਰ ਦੇ ਇੰਟਰਨੈੱਟ ਦਾ ਡਾਟਾ ਅਸੀਮਿਤ ਵਰਤੋਂ ਕਰ ਸਕਦੇ ਹਨ।

ਇਸ ਪੈਕ ਦੀ ਮਿਆਦ 51 ਦਿਨਾਂ ਦੀ ਹੈ ਅਤੇ ਇਸ ਦੀ ਕੀਮਤ 251 ਰੁਪਏ ਹੈ। ਇਸ ਪੈਕ ਵਿੱਚ ਵੁਆਇਸ ਕਾਲ ਅਤੇ ਐੱਸਐੱਮਐੱਸ ਦੀ ਸੁਵਿਧਾ ਨਹੀਂ ਹੈ।

BSNL ਲੈਂਡਲਾਇਨ ਅਤੇ ਨਵੇਂ ਗਾਹਕਾਂ ਨੂੰ 1 ਮਹੀਨੇ ਮੁਫ਼ਤ ਬ੍ਰਾਂਡਬੈਂਡ
ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ BSNL ਨੇ ਆਪਣੇ ਲੈਂਡਲਾਇਨ ਅਤੇ ਨਵੇਂ ਗਾਹਕਾਂ ਦੇ ਲਈ ਇੱਕ ਮਹੀਨੇ ਦਾ ਮੁਫ਼ਤ ਬ੍ਰਾਂਡਬੈਂਡ ਸੇਵਾ ਦੇਣ ਦਾ ਐਲਾਨ ਕੀਤਾ। ਇਸ ਪਹਿਲ ਦਾ ਮਕਸਦ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਨੂੰ ਸੌਖਾ ਬਣਾਉਣ ਵਿੱਚ ਮਦਦ ਕਰਨਾ ਹੈ।

ਇਸ ਪਲਾਨ ਵਿੱਚ 10 MBPS ਦੀ ਸਪੀਡ ਨਾਲ 5 ਜੀਬੀ ਡਾਟਾ ਮੁਫ਼ਤ ਮਿਲੇਗਾ। ਇਸ ਤੋਂ ਬਾਅਦ 1 MBPS ਦੀ ਸਪੀਡ ਨਾਲ ਅਨ-ਲਿਮਟਿਡ ਡਾਟਾ ਮਿਲੇਗਾ। ਉੱਥੇ ਹੀ ਖ਼ਾਸ ਗੱਲ ਇਹ ਹੈ ਕਿ 5 ਜੀਬੀ ਰੋਜ਼ਾਨਾ ਮਿਲਣ ਵਾਲੇ ਡਾਟਾ ਲਿਮਟ ਤੋਂ ਬਾਅਦ ਵੀ ਕੋਈ ਐੱਫ਼ਯੂਪੀ ਲਿਮਟ ਨਹੀਂ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.