ਨਵੀਂ ਦਿੱਲੀ : ਸ਼ਨਿਚਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਉੱਤੇ ਉਤਪਾਦ ਕਰ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਕਿਉਂਕਿ ਸਰਕਾਰ ਕੌਮਾਂਤਰੀ ਤੇਲ ਦੀਆਂ ਕੀਮਤਾਂ ਵਿੱਚ ਗਿਰਵਾਟ ਨਾਲ ਹੋਣ ਵਾਲੇ ਲਾਭ ਵਿੱਚ ਵਾਧੇ ਨੂੰ ਦੇਖ ਰਹੀ ਹੈ।
ਅਧਿਕਾਰਤ ਜਾਣਕਾਰੀ ਮੁਤਾਬਕ ਪੈਟਰੋਲ ਉੱਤੇ 2 ਰੁਪਏ ਤੋਂ ਲੈ ਕੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 4 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਸਪੈਸ਼ਲ ਉਤਪਾਦ ਕਰ ਵਧਾ ਦਿੱਤਾ ਗਿਆ ਹੈ।
-
Excise duty on both petrol and diesel increased by Rs 3 per litre pic.twitter.com/PZn59cfd5o
— ANI (@ANI) March 14, 2020 " class="align-text-top noRightClick twitterSection" data="
">Excise duty on both petrol and diesel increased by Rs 3 per litre pic.twitter.com/PZn59cfd5o
— ANI (@ANI) March 14, 2020Excise duty on both petrol and diesel increased by Rs 3 per litre pic.twitter.com/PZn59cfd5o
— ANI (@ANI) March 14, 2020
ਇਹ ਵੀ ਪੜ੍ਹੋ : ਕੋਰੋਨਾ ਵਾਇਰਸ: ਭਾਰਤ ਨੇ ਬੰਦ ਕੀਤੀਆਂ ਕੌਮਾਂਤਰੀ ਸਰਹੱਦਾਂ, ਵਪਾਰ 'ਤੇ ਪਿਆ ਚੋਖਾ ਅਸਰ
ਇਸ ਤੋਂ ਇਲਾਵਾ ਪੈਟਰੋਲ ਉੱਤੋ ਰੋਡ ਸੈੱਸ 1 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 10 ਰੁਪਏ ਪ੍ਰਤੀ ਲੀਟਰ ਵਧਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਇਸ ਵਿਸ਼ੇਸ਼ ਕਰ ਵਿੱਚ ਉਸ ਸਮੇਂ ਵਾਧਾ ਕੀਤਾ ਹੈ ਜਦੋਂ ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕੱਚੇ ਤੇਲ ਦੀ ਕੀਮਤ ਲਗਭਗ 30 ਫ਼ੀਸਦੀ ਘੱਟ ਕੇ 33.85 ਡਾਲਰ ਪ੍ਰਤੀ ਬੈਰਲ ਹੋ ਚੁੱਕੀ ਹੈ।