ਨਵੀਂ ਦਿੱਲੀ: ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਜੀਐਸਟੀ ਅਧਿਕਾਰੀਆਂ ਵੱਲੋਂ 20 ਜਨਵਰੀ 2021 ਨੂੰ ਗੁਜਰਾਤ ਦੇ ਵਾਪੀ ਅਧਾਰਤ ਵਪਾਰੀਆਂ ਨਾਲ ਕੁੱਟਮਾਰ ਤੇ ਮਾਨਸਿਕ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਸ ਗੰਭੀਰ ਮਾਮਲੇ 'ਤੇ ਸਖ਼ਤ ਨੋਟਿਸ ਲੈਂਦਿਆਂ ਕੈਟ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਪੱਤਰ ਭੇਜ ਕੇ ਵਪਾਰੀਆਂ ਨਾਲ ਹੋਏ ਮਾੜੇ ਵਿਵਹਾਰ, ਮਾਨਸਿਕ ਪਰੇਸ਼ਾਨੀ ਤੇ ਕੁੱਟਮਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ।
'ਕਿਸੇ ਵੀ ਸਥਿਤੀ 'ਚ ਕੋਈ ਸਮਝੌਤਾ ਨਹੀਂ'
ਕੈਟ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਵਪਾਰੀਆਂ ਦੇ ਸਤਿਕਾਰ ਨਾਲ ਇਸ ਮਾਮਲੇ ਨੂੰ ਖਿਲਵਾੜ ਦੱਸਿਆ ਅਤੇ ਕਿਹਾ ਕਿ ‘ਅਸੀਂ ਦੇਸ਼ ਦੇ ਸਤਿਕਾਰਯੋਗ ਕਾਰੋਬਾਰੀ ਹਾਂ ਤੇ ਅਵਾਰਾ ਨਹੀਂ ਹਾਂ, ਜੋ ਬਿਨਾਂ ਕਿਸੇ ਮਿਹਨਤਾਨੇ ਦੇ ਸਰਕਾਰ ਲਈ ਮਾਲੀਆ ਇਕੱਠਾ ਕਰ ਰਹੇ ਹਾਂ। ਸਾਡਾ ਵੀ ਸਵੈ-ਮਾਣ ਹੈ। ਜਿਸ ਦੇ ਨਾਲ, ਕਿਸੇ ਵੀ ਸਥਿਤੀ 'ਚ ਸਮਝੌਤਾ ਨਹੀਂ ਕੀਤਾ ਜਾ ਸਕਦਾ। ਦੇਸ਼ ਦਾ ਵਪਾਰੀ ਵਰਗ ਅਜਿਹੀ ਭਿਆਨਕ ਘਟਨਾ ਨੂੰ ਸਵੀਕਾਰ ਨਹੀਂ ਕਰੇਗਾ'।
'ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੇ ਨਿਰਦੇਸ਼'
10 ਫਰਵਰੀ ਨੂੰ ਗੁਜਰਾਤ ਹਾਈ ਕੋਰਟ ਨੇ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ 'ਚ, ਗੁਜਰਾਤ ਦੇ ਵਾਪੀ ਕਸਬੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ, ਰਸਾਇਣਕ ਨਿਰਮਾਤਾ ਹੇਮਾਨੀ ਇੰਟਰਮੀਡੀਏਟ ਪ੍ਰਾਈਵੇਟ ਲਿਮਟਿਡ, ਆਡੀਅਲ ਡਾਈ ਕੈਮ ਇੰਡਸਟਰੀਜ਼ ਅਤੇ ਇਸ ਦੇ ਮਾਲਕ ਪ੍ਰੇਮਜੀ ਹੇਮਾਨੀ ਨੂੰ ਟੈਕਸ ਅਧਿਕਾਰੀਆਂ ਵੱਲੋਂ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ ਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ।
'ਗੁਜਰਾਤ ਹਾਈਕੋਰਟ 16 ਫਰਵਰੀ ਨੂੰ ਕਰੇਗੀ ਸੁਣਵਾਈ '
ਡੀਜੀਜੀਆਈ ਦੇ ਵਧੀਕ ਡਾਇਰੈਕਟਰ ਅਤੇ ਸੀਨੀਅਰ ਇੰਟੈਲੀਜੈਂਸ ਅਫਸਰ ਨੇ ਕੰਪਨੀ ਦੇ ਕਰਮਚਾਰੀਆਂ 'ਤੇ ਵੀ ਸਰੀਰਕ ਹਿੰਸਾ ਤੇ ਅੱਤਿਆਚਾਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਕਰਮਚਾਰੀਆਂ ਨੂੰ ਦਫਤਰ ਦੇ ਅਹਾਤੇ ਦੇ ਸੀਸੀਟੀਵੀ ਕੈਮਰੇ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਤਲਾਸ਼ੀ ਮੁਹਿੰਮ ਦੌਰਾਨ ਮਾਨਸਿਕ ਤਣਾਅ ਅਤੇ ਤਣਾਅ ਦੇ ਦੌਰਾਨ ਸਾਰੇ ਵਿਅਕਤੀਆਂ ਦੇ ਬਿਆਨ ਜ਼ਬਰਦਸਤੀ ਲਏ ਗਏ।
ਸਰਚ ਐਕਸ਼ਨ ਦੇ ਪੰਚ ਗਵਾਹਾਂ ਨੇ ਅਦਾਲਤ 'ਚ ਦਾਖਲ ਕੀਤੇ ਗਏ ਇੱਕ ਹਲਫਨਾਮੇ ਵਿੱਚ ਦੋਸ਼ਾਂ ਨੂੰ ਪ੍ਰਮਾਣਿਤ ਵੀ ਕੀਤਾ। ਅੱਧੀ ਰਾਤ ਨੂੰ ਕੰਪਨੀ ਦੇ ਮਾਲਕਾਂ ਨੂੰ ਟੈਕਸ, ਵਿਆਜ ਅਤੇ ਜੁਰਮਾਨੇ ਅਦਾ ਕਰਨ ਲਈ 'ਮਜਬੂਰ' ਕੀਤਾ ਗਿਆ ਸੀ। ਵਾਪੀ 'ਚ, ਰਸਾਇਣਕ ਨਿਰਮਾਤਾਵਾਂ ਦੇ ਦੋ ਹੋਰਨਾਂ ਮਾਮਲਿਆਂ 'ਚ ਵੀ ਇੰਝ ਹੀ ਪਰੇਸ਼ਾਨ ਕੀਤਾ ਗਿਆ ਸੀ, ਜਿਸ 'ਤੇ ਗੁਜਰਾਤ ਹਾਈਕੋਰਟ 16 ਫਰਵਰੀ ਨੂੰ ਸੁਣਵਾਈ ਕਰੇਗੀ।
ਜੀਐਸਟੀ ਨਿਯਮਾਂ ਤਹਿਤ ਅਧਿਕਾਰੀਆਂ ਨੂੰ ਦਿੱਤੀ ਗਈ ਅਣਅਧਿਕਾਰਤ ਅਤੇ ਮਨਮਾਨੀ ਸ਼ਕਤੀਆਂ ਕਾਰਨ ਅਜਿਹੀਆਂ ਘਟਨਾਵਾਂ ਦੇ ਡਰ ਕਾਰਨ ਸੀਏਟੀ ਨੇ 26 ਫਰਵਰੀ 2021 ਨੂੰ ਭਾਰਤ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਜਿਸ ਦਾ ਸਾਰੇ ਦੇਸ਼ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ।
ਜੀਐਸਟੀ ਨਾਲ ਜੁੜੇ ਸਾਰੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਹੈ
ਇਸ ਦੌਰਾਨ ਕੈਟ ਅਤੇ ਈਟਵਾ ਦਾ ਇਕ ਵਫ਼ਦ ਸੀਏਟੀ ਜੀਐਸਟੀ ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਵਿਰੁੱਧ ਆਯੋਜਿਤ ਕੀਤੇ ਜਾਣ ਵਾਲੇ ਭਾਰਤ ਵਪਾਰ ਬੰਦ ਦੇ ਮੱਦੇਨਜ਼ਰ ਕੇਂਦਰੀ ਅਪ੍ਰਤੱਖ ਟੈਕਸ ਬੋਰਡ ਦੇ ਐਮ ਅਜੀਤ ਕੁਮਾਰ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਜਿਸ 'ਚ ਜੀਐਸਟੀ ਨਾਲ ਜੁੜੇ ਮੁੱਦਿਆਂ 'ਤੇ ਵਿਸਥਾਰ ਨਾਲ ਗੱਲਬਾਤ ਹੋਵੇਗੀ।