ETV Bharat / business

20 ਲੱਖ ਕਰੋੜ ਦੇ ਰਾਹਤ ਪੈਕੇਜ 'ਤੇ ਕੈਬਿਨੇਟ ਮੰਤਰੀਆਂ ਦੀ ਬੈਠਕ - fm nirmala

ਮੀਟਿੰਗ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਈ ਅਰਥ-ਵਿਵਸਥਾ ਵਿੱਚ ਸੁਧਾਰ ਦੇ ਲਈ ਜਾਰੀ ਕੀਤੇ ਗਏ 20 ਲੱਖ ਕਰੋੜ ਦੇ ਪੈਕੇਜ ਦੇ ਲਾਗੂ ਕਰਨ ਨੂੰ ਲੈ ਕੇ ਚਰਚਾ ਹੋਣੀ ਹੈ। ਇਸ ਮੀਟਿੰਗ ਵਿੱਚ MSME ਦੀ ਸਹਾਇਤਾ ਉੱਤੇ ਧਿਆਨ ਹੋਵੇਗਾ।

20 ਲੱਖ ਕਰੋੜ ਦੇ ਰਾਹਤ ਪੈਕੇਜ 'ਤੇ ਕੈਬਿਨੇਟ ਮੰਤਰੀਆਂ ਦੀ ਬੈਠਕ

author img

By

Published : May 23, 2020, 11:30 PM IST

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨਿਚਰਵਾਰ ਨੂੰ ਦਿੱਲੀ ਵਿੱਚ ਮੰਤਰੀ-ਮੰਡਲ ਦੀ ਇੱਕ ਬੈਠਕ ਲੈ ਰਹੇ ਹਨ, ਜਿਸ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਈ ਅਰਥ-ਵਿਵਸਥਾ ਵਿੱਚ ਸੁਧਾਰ ਦੇ ਲਈ ਜਾਰੀ ਕੀਤੇ ਗਏ 20 ਲੱਖ ਕਰੋੜ ਦੇ ਪੈਕੇਜ ਦੇ ਲਾਗੂ ਹੋਣ ਨੂੰ ਲੈ ਕੇ ਚਰਚਾ ਹੋਣੀ ਹੈ।

ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ MSME (ਲਘੂ, ਛੋਟੇ ਅਤੇ ਮੱਧਮ ਸ਼੍ਰੇਣੀ ਦੀ ਕੰਪਨੀਆਂ) ਦੀ ਸਹਾਇਤਾ ਉੱਤੇ ਧਿਆਨ ਰਹੇਗਾ। ਜਾਣਕਾਰੀ ਹੈ ਕਿ ਸ਼ਨਿਚਰਵਾਰ ਨੂੰ ਹੀ ਸਾਰੇ ਮੰਤਰਾਲੇ ਇਸ ਪੂਰੀ ਯੋਜਨਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ਾਂ ਅਤੇ ਦੂਸਰੀ ਜਾਣਕਾਰੀ ਉੱਤੇ ਡ੍ਰਾਫ਼ਟ ਤਿਆਰ ਕਰ ਲੈਣਗੇ।

ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਪਾਰਕ ਅਤੇ ਰੇਲ ਮੰਤਰੀ ਪੀਊਸ਼ ਗੋਇਲ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਕਈ ਵਾਰ ਮੰਤਰੀਆਂ ਦੀ ਬੈਠਕ ਹੋ ਚੁੱਕੀ ਹੈ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲੌਕਡਾਊਨ 4.0 ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਹਾਲਿਆ ਮੀਟਿੰਗ ਹੋਈ ਸੀ।

ਪਿਛਲੇ ਹਫ਼ਤੇ ਵਿੱਤ ਮੰਤਰੀ ਸੀਤਾਰਮਨ ਨੇ ਰਾਹਤ ਪੈਕੇਜ ਦੇ ਐਲਾਨ ਨਾਲ ਦੱਸਿਆ ਸੀ ਕਿ ਇਸ ਦੇ ਤਹਿਤ 45 ਲੱਖ MSME (ਜਿੰਨ੍ਹਾਂ ਦੀ ਟਰਨਓਵਰ 31 ਅਕਤੂਬਰ ਤੱਕ 100 ਕਰੋੜ ਦਾ ਟਰਨਓਵਰ ਰਹਿੰਦਾ ਹੈ) ਨੂੰ 3 ਲੱਖ ਕਰੋੜ ਦਾ ਕਾਲੇਟ੍ਰਲ-ਮੁਫ਼ਤ ਲੋਨ ਮਿਲੇਗਾ।

ਇਸ ਮੀਟਿੰਗ ਤੋਂ ਪਹਿਲਾਂ ਵਿੱਤ-ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਅਰਥ-ਵਿਵਸਥਾ ਦੇ ਵੱਖ-ਵੱਖ ਸੈਕਟਰਾਂ ਦੀ ਮਦਦ ਦੇ ਲਈ ਬਹੁਤ ਸੋਚ-ਵਿਚਾਰ ਕਰ ਕੇ ਇਹ ਪੈਕੇਜ ਦਿੱਤਾ ਗਿਆ ਹੈ ਅਤੇ ਇਹ ਪੈਕੇਜ ਕਈ ਵਿਕਸਿਤ ਦੇਸ਼ਾਂ ਸਮੇਤ ਦੂਸਰੇ ਦੇਸ਼ਾਂ ਦੇ ਰਾਹਤ ਪੈਕੇਜ ਤੋਂ ਬਹੁਤ ਵਧੀਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.