ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਸਿੱਖਿਆ ਨੂੰ ਲੈ ਕੇ ਕੀ ਕੁੱਝ ਕਿਹਾ, ਜਾਣੋ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਟੀਚਾ, ਮਜ਼ਬੂਤ ਦੇਸ਼ ਅਤੇ ਮਜ਼ਬੂਤ ਨਾਗਰਿਕ ਬਣਾਉਣਾ ਹੈ ਅਤੇ ਸਰਕਾਰ ਦੀ ਸਾਰੀ ਨੀਤੀਆਂ ਇਸੇ 'ਤੇ ਕੰਮ ਕਰ ਰਹੀਆਂ ਹਨ। ਇਸ ਦੌਰਾਨ ਸਿੱਖਿਆਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ-
- ਭਾਰਤ ਸਰਕਾਰ ਨਵੀਂ ਸਿੱਖਿਆ ਨੀਤੀ ਲੈ ਕੇ ਆ ਰਹੀ ਹੈ ਜਿਸ ਅਧੀਨ ਪੂਰੀ ਦੁਨੀਆਂ ਵਿੱਚ ਸਰਵ ਉੱਚ ਸਿੱਖਿਆ ਨੀਤੀ ਦੇਸ਼ ਵਿੱਚ ਹੋਵੇਗੀ।
- ਭਾਰਤ ਸਿੱਖਿਆ ਦੇ ਖੇਤਰ ਵਿੱਚ ਕੇਂਦਰ ਬਣਨਾ ਚਾਹੁੰਦਾ ਹੈ ਅਤੇ ਇਸੇ ਤਹਿਤ ਸਟੱਡੀ ਇੰਨ ਇੰਡੀਆਂ ਯੋਜਨਾ ਲਿਆਂਦੀ ਜਾ ਰਹੀ ਹੈ। ਇਸ ਦੇ ਅਧੀਨ ਕੁੱਝ ਸਿੱਖਿਆ ਸੰਸਥਾਨਾਂ ਨੂੰ ਹੋਰ ਜ਼ਿਆਦਾ ਮਹੱਤਤਾ ਦਿੱਤੀ ਜਾਵੇਗੀ।
- ਵਿੱਤ ਮੰਤਰੀ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਤੋਂ ਆ ਕੇ ਵਿਦਿਆਰਥੀ ਇਥੇ ਪੜ੍ਹਣ ਅਤੇ ਇਸ ਦੇ ਲਈ ਸਟੱਡੀ ਇੰਨ ਇੰਡੀਆਂ ਯੋਜਨਾ ਤੇ ਕੰਮ ਕੀਤਾ ਜਾਵੇਗਾ।
- ਉੱਚ ਸਿੱਖਿਆ ਲਈ ਅਲੱਗ ਤੋਂ ਕਾਨੂੰਨ ਦਾ ਮਸੌਦਾ ਪੇਸ਼ ਕੀਤਾ ਜਾਵੇਗਾ। ਜਿਸ ਦੇ ਅਧੀਨ 400 ਕਰੋੜ ਰੁਪਏ ਖਰਚ ਕੀਤੇ ਜਾਣਗੇ।
- ਰਾਸ਼ਟਰੀ ਖੋਜ਼ ਸੰਸਥਾ ਬਣਾਈ ਜਾਵੇਗੀ।