ਚੰਡੀਗੜ੍ਹ : ਵਾਟਸਐਪ ਨੇ ਭਾਰਤ ਵਿੱਚ 30 ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਮੁਤਾਬਕ 16 ਤੋਂ 31 ਜੁਲਾਈ ਤੱਕ 594 ਸ਼ਿਕਾਇਤਾ ਨਾਲ ਜੁੜੀਆਂ ਰਿਪੋਰਟਾਂ ਮਿਲੀਆਂ ਸਨ। ਇਸ ਤੋਂ ਬਾਅਦ ਐਕਸ਼ਨ ਲੈਂਦਿਆਂ ਕੰਪਨੀ ਨੇ ਇਹ ਕਾਰਵਾਈ ਕੀਤੀ। ਇਹ ਜਾਣਕਾਰੀ WhatsApp Company ਨੇ ਨਵੇਂ ਆਈ.ਟੀ ਨਿਯਮਾਂ ਤਹਿਤ ਅਨੁਪਾਲਨ ਰਿਪੋਰਟ ਜਰੀਏ ਦਿੱਤੀ।
ਵਾਟਸਐਪ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਨ੍ਹਾਂ ਖਾਤਿਆਂ ਤੇ ਰੋਕ ਲਗਾਈ ਗਈ ਹੈ, ਉਨ੍ਹਾਂ ਵਿੱਚੋਂ 95 ਫੀਸਦੀ ਤੋਂ ਜਿਆਦਾ ਬੈਨ ਆਟੋਮੇਟਿਡ ਜਾਂ ਬਲੌਕ ਮੈਸੇਜਿੰਗ ਦੇ ਗਲਤ ਇਸਤੇਮਾਲ ਕਰਨ ਕਾਰਨ ਹੈ।
ਇਹ ਵੀ ਪੜ੍ਹੋ:ਭਾਰਤ ਸਰਕਾਰ ਅੱਗੇ ਝੁਕਿਆ Twitter, ਨਵੇਂ IT ਰੂਲ ਵੀ ਮੰਨੇ
ਵਾਟਸਐਪ ਆਪਣੇ ਪਲੇਟਫਾਰਮ 'ਤੇ ਦੁਰਵਰਤੋਂ ਨੂੰ ਰੋਕਣ ਲਈ ਗਲੋਬਲ ਪੱਧਰ 'ਤੇ ਔਸਤਨ ਹਰ ਮਹੀਨੇ 80 ਲੱਖ ਖਾਤਿਆਂ ਉੱਤੇ ਰੋਕ ਲਗਾਉਂਦਾ ਹੈ।