ਹੈਦਰਾਬਾਦ : ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਕੁੱਤਿਆਂ ਦੀਆਂ ਵੀਡਿਓ (Dog Videos) ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਕੋਈ ਵੀ ਉਨ੍ਹਾਂ ਦੀ ਵਫ਼ਾਦਾਰੀ (Loyalty) ਦੇ ਸਾਹਮਣੇ ਖੜਾ ਨਹੀਂ ਹੋ ਸਕਦਾ। ਉਸੇ ਸਮੇਂ, ਉਹ ਨਾਂ ਮਹਿਜ਼ ਆਪਣੇ ਮਾਲਕਾਂ ਦੇ ਸਭ ਤੋਂ ਚੰਗੇ ਦੋਸਤ ਬਣ ਜਾਂਦੇ ਹਨ, ਬਲਕਿ ਉਨ੍ਹਾਂ ਤੋਂ ਬਿਨਾਂ ਉਨ੍ਹਾਂ ਨੂੰ ਸਮਾਂ ਬਿਤਾਉਣਾ ਵੀ ਮੁਸ਼ਕਲ ਲੱਗਦਾ ਹੈ। ਸੋਸ਼ਲ ਮੀਡੀਆ (Social Media) 'ਤੇ ਕੁੱਤੇ ਦੀ ਇੱਕ ਸ਼ਾਨਦਾਰ ਵੀਡੀਓ ਵਾਇਰਲ (VideoViral) ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।
-
This is how dog competition should be... 🐶 😂😂 #dogs pic.twitter.com/y9eLnJcDvj
— 𝕐o̴g̴ (@Yoda4ever) July 21, 2021 " class="align-text-top noRightClick twitterSection" data="
">This is how dog competition should be... 🐶 😂😂 #dogs pic.twitter.com/y9eLnJcDvj
— 𝕐o̴g̴ (@Yoda4ever) July 21, 2021This is how dog competition should be... 🐶 😂😂 #dogs pic.twitter.com/y9eLnJcDvj
— 𝕐o̴g̴ (@Yoda4ever) July 21, 2021
ਇਸ ਵੀਡੀਓ ਨੂੰ ਅਮਰੀਕਾ (America) ਦੇ ਸਾਬਕਾ ਬਾਸਕਟਬਾਲ ਖਿਡਾਰੀ ਰੈਕਸ ਚੈਪਮੈਨ (Former Basketball Player Rex Chapman) ਨੇ ਸਾਂਝਾ ਕੀਤਾ ਹੈ। ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਕੁੱਤੇ ਨੂੰ ਇਸ ਵੀਡੀਓ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ, ਪਰ ਇਸ ਕੁੱਤੇ ਨੂੰ ਉਸ ਦੇ ਲਈ ਟ੍ਰੇਨਿੰਗ ਦੇਣਾ ਲੋਹੇ ਦੇ ਚਣੇ ਚਬਾਉਣ ਜਿੰਨਾ ਮੁਸ਼ਕਲ ਹੈ।
ਜਦੋਂ ਕੁੱਤਾ ਜੰਪ ਬਾਰ ਦੇ ਟੈਸਟ ਲਈ ਪਹੁੰਚਦਾ ਹੈ, ਤਾਂ ਇਹ ਟੱਪਣ ਲਈ ਕੋਈ ਕੋਸ਼ਿਸ਼ ਨਹੀਂ ਕਰਦਾ। ਉਹ ਦੂਜੇ ਪਾਸੇ ਡਿੱਗਦਾ ਹੈ, ਪਰ ਖੁਸ਼ਕਿਸਮਤੀ ਨਾਲ ਉਸ ਨੂੰ ਕੋਈ ਸੱਟ ਨਹੀਂ ਲੱਗੀ। ਉਹ ਕੁੱਝ ਸਕਿੰਟਾਂ ਲਈ ਘਾਹ 'ਤੇ ਪਿਆ ਹੋਇਆ ਹੈ। ਇਸ ਦੌਰਾਨ ਆਲੇ ਦੁਆਲੇ ਦੇ ਲੋਕ ਉਸ ਦੀ ਕਯੂਟਨੈਸ ਭਰੇ ਮਨਮੋਹਕ ਅੰਦਾਜ਼ ਨੂੰ ਵੇਖਦੇ ਹਨ। ਹਲਾਂਕਿ ਉਸ ਨੂੰ ਮੁੜ ਆਪਣੇ ਪੈਰਾਂ 'ਤੇ ਆਉਣ ਲਈ ਖ਼ੁਦ ਨੂੰ ਤਿਆਰ ਕਰਨਾ ਪਿਆ।
ਇਸ ਪਿਆਰੇ ਕੁੱਤੇ ਦੀ ਵੀਡੀਓ ਕੁੱਝ ਹੀ ਦੇਰ 'ਚ ਬਹੁਤ ਵਾਇਰਲ ਹੋ ਗਈ ਹੈ। ਪਲੇਅਰ ਰੈਕਸ ਚੈਪਮੈਨ ਨੇ ਇਸ ਕੁੱਤੇ ਲਈ ਲਿਖਿਆ ਹੈ ਕਿ ਕੁੱਝ ਕੁੱਤੇ ਸਿਖਲਾਈ ਕੋਰਸਾਂ ਲਈ ਨਹੀਂ ਬਣੇ ਹੁੰਦੇ, ਇਸ ਦੇ ਲਈ ਇੰਤਜ਼ਾਰ ਕਰੋ।
ਲੋਕ ਕਰ ਰਹੇ ਦਿਲਚਸਪ ਕੁਮੈਂਡ
ਹੁਣ ਤੱਕ ਇਹ ਵੀਡੀਓ 25 ਲੱਖ ਤੋਂ ਜ਼ਿਆਦਾ ਵਾਰ ਵੇਖੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਲੋਕ ਇਸ ਵੀਡੀਓ ਦੇ ਜਵਾਬ 'ਚ ਵੀਡੀਓ ਟਵੀਟ ਕਰ ਰਹੇ ਹਨ। ਇੱਕ ਯੂਜ਼ਰ ਨੇ ਇੱਕ ਵੀਡੀਓ ਟਵੀਟ ਕਰ ਲਿਖਿਆ, ' ਅਜਿਹਾ ਹੋਣਾ ਚਾਹੀਦਾ ਹੈ ਕੁੱਤੇ ਦਾ ਮਕਾਬਲਾ '..ਇੱਕ ਹੋਰ ਯੂਜ਼ਰ ਨੇ ਲਿੱਖਿਆ ਕਿ ' ਮੈਂ ਇਹ ਸਮੱਸਿਆ ਵੇਖਣ ਵਿੱਚ ਅਸਫਲ ਹਾਂ, ਮੈਂ ਉਸ ਨੂੰ 10 ਚੋਂ 11 ਅੰਕ ਦਿੰਦਾ ਹਾਂ, ਸਿਖਲਾਈ ਪੂਰੀ ਕਰਨ ਦੇ ਲਈ 10 ਤੇ ਇਸ ਦੀ ਖਾਸ ਸ਼ੈਲੀ ਦੇ ਲਈ ਇੱਕ ਅੰਕ ਹੋਰ।' ਇੱਕ ਹੋਰ ਯੂਜ਼ਰ ਨੇ ਲਿਖਿਆ, ' ਇਸ ਨੂੰ ਓਪਨ ਮਾਈਕ ਦੇ ਨਾਲ ਕੰਮ ਕਰਨ ਦੇ ਲਈ ਕਾਨਫਰੰਸ ਕਾਲ 'ਤੇ ਮਲਟੀਟਾਸਕਿੰਗ ਕਰਦੇ ਸਮੇਂ ਨਾਂ ਵੇਖੋਂ ' ਕਿ ਟ੍ਰਿਗਰ ਚੇਤਾਵਨੀ ਦੇ ਨਾਲ ਪੋਸਟ ਕੀਤਾ ਜਾਣਾ ਚਾਹੀਦਾ ਸੀ। '
ਇਹ ਵੀ ਪੜ੍ਹੋ : Tokyo Olympics: ਉਦਘਾਟਨੀ ਸਮਾਰੋਹ 'ਚ ਖਿੱਚ ਦਾ ਕੇਂਦਰ ਰਹਿਣਗੇ ਫਰਸਟ ਲੇਡੀ ਬਾਈਡਨ, ਵੇਖੋ ਵਿਡੀਉ