ਮੇਰਠ: ਜ਼ਿਲ੍ਹੇ ਵਿੱਚ 2 ਦੋਸਤਾਂ ਨੂੰ ਪਹਿਲਾਂ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਜਦੋਂ ਰਿਸ਼ਤੇਦਾਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੋਵਾਂ ਦੋਸਤਾਂ ਦੀ ਕੁੱਟਮਾਰ ਕੀਤੀ ਗਈ, ਇਸ ਦੇ ਨਾਲ ਹੀ ਪੁਲਿਸ ਇਸ ਦੀ ਜਾਣਕਾਰੀ ਤੋਂ ਇਨਕਾਰ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਕ ਲੜਕੀ ਮੈਡੀਕਲ ਥਾਣਾ ਖੇਤਰ ਦੇ ਸ਼ਾਸਤਰੀਨਗਰ ਦੀ ਰਹਿਣ ਵਾਲੀ ਹੈ, ਦੂਜੀ ਲੜਕੀ ਲਾਲਕੁਰਤੀ ਦੀ ਰਹਿਣ ਵਾਲੀ ਹੈ, ਦੋਵੇਂ ਲੜਕੀਆਂ ਇੱਕ ਕਾਲਜ ਤੋਂ ਬੀ.ਕਾਮ ਦੀ ਪੜ੍ਹਾਈ ਕਰ ਰਹੀਆਂ ਹਨ। ਇੱਕ ਸਾਲ ਪਹਿਲਾਂ ਦੋਵੇਂ ਲੜਕੀਆਂ ਨੋਇਡਾ ਵਿੱਚ ਕੰਮ ਕਰਨ ਗਈਆਂ ਸਨ, ਦੋਵੇਂ ਇਕੱਠੀ ਰਹਿੰਦੀਆਂ ਸਨ। ਦੋਵੇਂ ਕੁੜੀਆਂ ਇੱਕ ਹੀ ਕਮਰੇ ਵਿੱਚ ਰਹਿੰਦੀਆਂ ਜ਼ਿਆਦਾਤਰ ਪੜ੍ਹਾਈ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਸਨ।
ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਦੋਵੇਂ ਸਹੇਲੀਆਂ ਦਾ ਵਿਆਹ ਹੋ ਗਿਆ ਹੈ ਤਾਂ ਲਾਲਕੁਰਤੀ ਦੀ ਰਹਿਣ ਵਾਲੀ ਲੜਕੀ ਦੇ ਰਿਸ਼ਤੇਦਾਰ ਉਸ ਨੂੰ ਨੋਇਡਾ ਤੋਂ ਘਰ ਲੈ ਆਏ। ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਦੀ ਕੁੱਟਮਾਰ ਵੀ ਕੀਤੀ, ਮਾਮਲਾ ਪੁਲਿਸ ਤੱਕ ਪਹੁੰਚ ਗਿਆ।
ਇੰਸਪੈਕਟਰ ਮੈਡੀਕਲ ਸੰਤ ਸਰਵਣ ਸਿੰਘ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਦੋਵਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਪੁਲਿਸ ਦੋਵਾਂ ਦੇ ਵਿਆਹ ਦੀ ਜਾਣਕਾਰੀ ਤੋਂ ਇਨਕਾਰ ਕਰ ਰਹੀ ਹੈ।
ਇਹ ਵੀ ਪੜੋ:- ਜੰਮੂ-ਕਸ਼ਮੀਰ: ਬਾਂਦੀਪੋਰਾ 'ਚ ਅੱਤਵਾਦੀ ਟਿਕਾਣਾ ਕਿਵੇਂ ਹੋਇਆ ਤਬਾਹ, ਦੇਖੋ ਵੀਡੀਓ