ਹੈਦਰਾਬਾਦ : ਸ਼ੋਸਲ ਮੀਡੀਆ 'ਤੇ ਆਏ ਦਿਨ ਅਜੀਬੋ ਗ਼ਰੀਬ ਵੀਡੀਓ ਸਾਂਝੇ ਹੁੰਦੇ ਰਹਿੰਦੇ ਹਨ ਜਿਹਨਾਂ ਨੂੰ ਦੇਖ ਕਦੇ ਹਾਸੀ, ਕਦੇ ਮਨ ਬੈਚੇਨ ਅਤੇ ਕਦੇ ਹੈਰਾਨੀ ਨਾਲ ਆਪ ਮੁਹਾਰੇ ਮੂੰਹ ਵਿੱਚ ਨਿਕਲ ਜਾਂਦਾ ਹੈ ਵਾਹ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੈਲੇਨਟਾਈਨ ਹਫ਼ਤਾ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਕਰਨਾਟਕ ਦੇ ਮਨੀਪਾਲ ਦੇ ਰਹਿਣ ਵਾਲੇ ਇੱਕ ਲੜਕੇ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇੱਕ ਮੁੰਡਾ ਆਪਣੀ ਪ੍ਰੇਮਿਕਾ ਨੂੰ ਸੂਟਕੇਸ ਵਿੱਚ ਬੰਦ ਕਰਕੇ ਲਿਜਾ ਰਿਹਾ ਸੀ, ਪਰ ਚੈਕਿੰਗ ਦੌਰਾਨ ਫੜਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਦੇ ਮਨੀਪਾਲ ਦਾ ਇੱਕ ਅਜੀਬ ਮਾਮਲਾ ਹੈ। ਜਿੱਥੇ ਅੱਧੀ ਰਾਤ ਨੂੰ ਇੱਕ ਵਿਦਿਆਰਥੀ ਆਪਣੀ ਪ੍ਰੇਮਿਕਾ ਨੂੰ ਸੂਟਕੇਸ ਵਿੱਚ ਲੁਕਾ ਕੇ ਹੋਸਟਲ ਤੋਂ ਬਾਹਰ ਜਾ ਰਿਹਾ ਸੀ। ਫਿਰ ਕਿਸੇ ਨੇ ਗਾਰਡ ਨੂੰ ਸੂਚਨਾ ਦਿੱਤੀ। ਜਦੋਂ ਹੋਸਟਲ ਦੇ ਗਾਰਡ ਨੇ ਸੂਟਕੇਸ ਦੀ ਜਾਂਚ ਕੀਤੀ ਤਾਂ ਉਸਦੀ ਹਰਕਤ ਫੜੀ ਗਈ।
-
Lmao I got that video pic.twitter.com/uyxqIFrWx0
— aa-rue (@pleasecanunot) February 2, 2022 " class="align-text-top noRightClick twitterSection" data="
">Lmao I got that video pic.twitter.com/uyxqIFrWx0
— aa-rue (@pleasecanunot) February 2, 2022Lmao I got that video pic.twitter.com/uyxqIFrWx0
— aa-rue (@pleasecanunot) February 2, 2022
ਘਟਨਾ ਨਾਲ ਜੁੜੇ ਵਿਦਿਆਰਥੀ ਅਤੇ ਉਸ ਦੇ ਕਾਲਜ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਇਕ ਵਿਦਿਆਰਥੀ ਨੇ ਆਪਣੇ ਪ੍ਰੇਮੀ ਨੂੰ ਸੂਟਕੇਸ 'ਚ ਬੰਦ ਕਰਕੇ ਹੋਸਟਲ 'ਚੋਂ ਬਾਹਰ ਕੱਢਣ ਦੀ ਚਾਲ ਚੱਲੀ, ਪਰ ਉਹ ਫੜਿਆ ਗਿਆ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਗੇਟ 'ਤੇ ਲੜਕੇ ਤੋਂ ਸੂਟਕੇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਾਹਿਰ ਹੈ ਕਿ ਗਾਰਡ ਨੇ ਉਸ ਨੂੰ ਸੂਟਕੇਸ ਖੋਲ੍ਹਣ ਲਈ ਕਿਹਾ ਸੀ। ਉਸ ਨੇ ਬਿਨਾਂ ਦਿਲ ਦੇ ਸੂਟਕੇਸ ਖੋਲ੍ਹਿਆ ਤਾਂ ਉਸ ਵਿੱਚੋਂ ਇੱਕ ਕੁੜੀ ਨਿਕਲੀ। ਵਾਇਰਲ ਵੀਡੀਓ ਕਰਨਾਟਕ ਦੇ ਮਨੀਪਾਲ ਦੇ ਵਿਦਿਆਰਥੀ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਚੀਤੇ ਦੇ ਜਬੜੇ ਤੋਂ ਬੱਚੀ ਨੂੰ ਖੋਹ ਲਿਆਈ ਮਾਂ, ਪੰਜ ਮਿੰਟ ਤੱਕ ਕਰਦੀ ਰਹਿ ਜੱਦੋ-ਜਹਿਦ