ETV Bharat / bharat

ਸਿੱਕਮ ਪੁਲਿਸ ਦੇ ਜਵਾਨ ਨੇ ਆਪਣੇ ਹੀ ਸਾਥੀਆਂ 'ਤੇ ਚਲਾਈ ਗੋਲੀ

author img

By

Published : Jul 18, 2022, 5:17 PM IST

Updated : Jul 18, 2022, 5:54 PM IST

ਦਿੱਲੀ ਦੇ ਰੋਹਿਣੀ ਵਿੱਚ ਹੈਦਰਪੁਰ ਟਰੀਟਮੈਂਟ ਪਲਾਂਟ ਵਿੱਚ ਸਿੱਕਮ ਪੁਲਿਸ ਦੇ ਇੱਕ ਜਵਾਨ ਨੇ ਆਪਣੇ ਹੀ ਤਿੰਨ ਸਾਥੀਆਂ ਉੱਤੇ ਗੋਲੀ ਚਲਾ ਦਿੱਤੀ ਹੈ।

Sikkim Police jawan opened fire on his own comrades

ਨਵੀਂ ਦਿੱਲੀ: ਦਿੱਲੀ ਦੇ ਰੋਹਿਣੀ 'ਚ ਹੈਦਰਪੁਰ ਵਾਟਰ ਟਰੀਟਮੈਂਟ ਪਲਾਂਟ 'ਚ ਸਿੱਕਮ ਪੁਲਿਸ ਦੇ ਇਕ ਜਵਾਨ ਨੇ ਆਪਣੇ ਤਿੰਨ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ 'ਚ ਦੋ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਜਵਾਨ ਨੇ ਅੰਬੇਡਕਰ ਹਸਪਤਾਲ 'ਚ ਦਮ ਤੋੜ ਦਿੱਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਪਛਾਣ ਲਾਂਸ ਨਾਇਕ ਪ੍ਰਵੀਨ ਰਾਏ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੈਦਰਪੁਰ ਵਾਟਰ ਪਲਾਂਟ ’ਤੇ ਹੀ ਲੱਗੀ ਹੋਈ ਸੀ। ਸਾਰੇ ਜਵਾਨ ਬੈਰਕ ਦੇ ਅੰਦਰ ਬੈਠੇ ਸਨ ਅਤੇ ਕੁਝ ਗੱਲਾਂ ਕਰ ਰਹੇ ਸਨ। ਉਹ ਸਿਵਲ ਡਰੈੱਸ ਵਿੱਚ ਸੀ। ਦੁਪਹਿਰ 3 ਵਜੇ ਦੇ ਕਰੀਬ ਅਚਾਨਕ ਇਨ੍ਹਾਂ ਜਵਾਨਾਂ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਇਹ ਮਾਮਲਾ ਆਪਸੀ ਝਗੜੇ ਵਿਚ ਬਦਲ ਗਿਆ। ਇਸ ਦੌਰਾਨ ਪ੍ਰਵੀਨ ਨੇ ਤਿੰਨ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਸਾਰੇ ਮ੍ਰਿਤਕਾਂ ਦੀ ਪਛਾਣ ਕਮਾਂਡਰ ਪਿੰਟੂ ਨਮਗਿਆਲ ਭੂਟੀਅਨ, ਕਾਂਸਟੇਬਲ ਧਨੰਗ ਸੁੱਬਾ ਅਤੇ ਕਾਂਸਟੇਬਲ ਇੰਦਰ ਲਾਲ ਛੱਤਰੀਆ ਵਜੋਂ ਹੋਈ ਹੈ। ਕੇ.ਐਨ.ਕਾਟਜੂ ਥਾਣਾ ਪੁਲਸ ਨੇ ਦੋਸ਼ੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰੋਹਤਕ ਦੀ ਆਟੋ ਮੋਬਾਈਲ ਕੰਪਨੀ 'ਚ ਧਮਾਕਾ, 2 ਮਜ਼ਦੂਰਾਂ ਦੀ ਮੌਤ, 2 ਝੁਲਸੇ

Last Updated : Jul 18, 2022, 5:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.