ਨਵੀਂ ਦਿੱਲੀ: ਦਵਾਰਕਾ ਸਥਿਤ ਇੱਕ ਵੱਡੇ ਹੋਟਲ ਵਿੱਚ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਅਤੇ ਮੁਲਜ਼ਮ ਦੋਵੇਂ ਇੱਕ ਐਪ ਰਾਹੀਂ ਸੰਪਰਕ ਵਿੱਚ ਆਏ ਸਨ। ਮੁਲਜ਼ਮ ਹੈਦਰਾਬਾਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਦਰਅਸਲ, ਦਵਾਰਕਾ ਸੈਕਟਰ 23 ਪੁਲਿਸ ਸਟੇਸ਼ਨ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਦਰਜ ਹੋਏ ਮਾਮਲੇ ਦੇ ਆਧਾਰ 'ਤੇ ਪੁਲਿਸ ਅਗਲੇਰੀ ਕਾਰਵਾਈ ਕਰਦੇ ਹੋਏ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਦਵਾਰਕਾ ਜ਼ਿਲ੍ਹੇ ਦੇ ਡੀਸੀਪੀ ਐੱਮ ਹਰਸ਼ਵਰਧਨ ਨੇ ਮਾਮਲੇ 'ਚ ਦੱਸਿਆ ਕਿ 28 ਸਾਲਾ ਔਰਤ ਨੇ 3 ਜੂਨ ਨੂੰ ਸ਼ਿਕਾਇਤ ਦਿੱਤੀ ਸੀ। ਉਹ ਇੱਕ ਦੁਕਾਨ ਵਿੱਚ ਕੰਮ ਕਰਦੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਐਪ ਰਾਹੀਂ ਮੁਲਜ਼ਮ ਨੂੰ ਮਿਲੀ ਸੀ।
ਇਸ ਤੋਂ ਬਾਅਦ ਉਹ ਦਵਾਰਕਾ ਦੇ ਇਕ ਹੋਟਲ 'ਚ ਮੁਲਜ਼ਮ ਨੂੰ ਮਿਲਣ ਗਈ, ਜਿੱਥੇ 30 ਮਈ ਨੂੰ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ। ਉਦੋਂ ਤੋਂ ਮੁਲਜ਼ਮ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਮਹਿਲਾ ਦੀ ਸ਼ਿਕਾਇਤ 'ਤੇ ਦਵਾਰਕਾ ਸੈਕਟਰ 23 ਦੀ ਪੁਲਸ ਨੇ 3 ਜੂਨ ਨੂੰ ਹੀ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ। ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪ੍ਰੇਮੀ ਦੀ ਖੁਦਕੁਸ਼ੀ ਤੋਂ ਦੁਖੀ ਪ੍ਰੇਮਿਕਾ ਨੇ ਵੀ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਨਾਗਾਲੈਂਡ ਦੀ ਰਹਿਣ ਵਾਲੀ ਸੀ ਲੜਕੀ