ETV Bharat / bharat

Karnataka Election 2023: ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ, ਕਿਹਾ- "ਕਰਨਾਟਕ ਚੋਣਾਂ ਤੁਹਾਡੇ ਲਈ ਨਹੀਂ" - ਨਰਿੰਦਰ ਮੋਦੀ

ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ 'ਚ ਇਕ ਚੋਣ ਸਭਾ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੀਐੱਮ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚੋਣ ਪ੍ਰਚਾਰ ਲਈ ਸੂਬੇ ਵਿੱਚ ਆਉਂਦੇ ਹਨ ਪਰ ਕਰਨਾਟਕ ਬਾਰੇ ਨਹੀਂ ਬੋਲਦੇ। ਤੁਸੀਂ ਆਪਣੇ ਬਾਰੇ ਗੱਲ ਕਰੋ। ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਪਿਛਲੇ ਤਿੰਨ ਸਾਲਾਂ ਵਿੱਚ ਸੂਬੇ ਲਈ ਕੀ ਕੀਤਾ ਹੈ। ਪੜ੍ਹੋ ਪੂਰੀ ਖਬਰ...

Rahul Gandhi hits out at PM, says- "Karnataka elections not about you"
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ, ਕਿਹਾ- "ਕਰਨਾਟਕ ਚੋਣਾਂ ਤੁਹਾਡੇ ਲਈ ਨਹੀਂ"
author img

By

Published : May 1, 2023, 7:59 PM IST

ਤੁਰੂਵੇਕੇਰੇ (ਕਰਨਾਟਕ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਰਨਾਟਕ ਚੋਣਾਂ ਉਨ੍ਹਾਂ ਲਈ ਨਹੀਂ ਹਨ। ਰਾਹੁਲ ਗਾਂਧੀ ਨੇ ਇਹ ਗੱਲ ਪ੍ਰਧਾਨ ਮੰਤਰੀ ਦੇ ਦੋਸ਼ਾਂ ਬਾਰੇ ਕਹੀ ਕਿ ਕਾਂਗਰਸ ਵੱਲੋਂ ਉਨ੍ਹਾਂ ਨਾਲ 91 ਵਾਰ ਦੁਰਵਿਵਹਾਰ ਕੀਤਾ ਗਿਆ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਬਾਰੇ ਗੱਲ ਕਰਨ ਦੀ ਬਜਾਏ ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਕੰਮ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨ।

"ਤੁਸੀਂ ਪ੍ਰਚਾਰ ਕਰਨ ਲਈ ਕਰਨਾਟਕ ਆਉਂਦੇ ਹੋ, ਪਰ ਕਰਨਾਟਕ ਬਾਰੇ ਨਹੀਂ ਬੋਲਦੇ" : ਇੱਥੇ ਤੁਮਾਕੁਰੂ ਜ਼ਿਲ੍ਹੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਤੁਸੀਂ (ਪ੍ਰਧਾਨ ਮੰਤਰੀ ਮੋਦੀ) ਪ੍ਰਚਾਰ ਕਰਨ ਲਈ ਕਰਨਾਟਕ ਆਉਂਦੇ ਹੋ, ਪਰ ਕਰਨਾਟਕ ਬਾਰੇ ਨਹੀਂ ਬੋਲਦੇ। ਤੁਸੀਂ ਆਪਣੇ ਬਾਰੇ ਗੱਲ ਕਰੋ। ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਪਿਛਲੇ ਤਿੰਨ ਸਾਲਾਂ ਵਿੱਚ ਕਰਨਾਟਕ ਵਿੱਚ ਕੀ ਕੀਤਾ ? ਤੁਹਾਨੂੰ ਆਪਣੇ ਭਾਸ਼ਣਾਂ ਵਿੱਚ ਦੱਸਣਾ ਚਾਹੀਦਾ ਹੈ ਕਿ ਤੁਸੀਂ ਅਗਲੇ ਪੰਜ ਸਾਲਾਂ ਵਿੱਚ ਕੀ ਕਰੋਗੇ, ਤੁਸੀਂ ਨੌਜਵਾਨਾਂ ਲਈ ਕੀ ਕਰੋਗੇ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, 'ਇਹ ਚੋਣ ਤੁਹਾਡੇ ਲਈ ਨਹੀਂ ਹਨ, ਇਹ ਕਰਨਾਟਕ ਦੇ ਲੋਕਾਂ ਅਤੇ ਉਨ੍ਹਾਂ ਦੇ ਭਵਿੱਖ ਬਾਰੇ ਹੈ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਤੁਹਾਨੂੰ 91 ਵਾਰ ਗਾਲ੍ਹਾਂ ਕੱਢੀਆਂ, ਪਰ ਤੁਸੀਂ ਕਰਨਾਟਕ ਲਈ ਕੀ ਕੀਤਾ ਇਸ ਬਾਰੇ ਗੱਲ ਨਹੀਂ ਕੀਤੀ? ਆਪਣੇ ਅਗਲੇ ਭਾਸ਼ਣ ਵਿੱਚ ਦੱਸੋ ਕਿ ਤੁਸੀਂ ਕਰਨਾਟਕ ਲਈ ਕੀ ਕੀਤਾ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਤੁਸੀਂ ਕੀ ਕਰੋਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਜ਼ਹਿਰੀਲੇ ਸੱਪ ਵਾਲੀ ਟਿੱਪਣੀ ਨੂੰ ਲੈ ਕੇ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਉਸ ਦੇ ਨੇਤਾਵਾਂ ਨੇ ਹੁਣ ਤੱਕ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ 91 ਵਾਰ ਅਪਮਾਨਿਤ ਕੀਤਾ ਹੈ।

ਤੁਹਾਡੇ ਭਾਸ਼ਣ ਸਿਰਫ਼ ਨਰਿੰਦਰ ਮੋਦੀ ਬਾਰੇ : ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਹ ਕਰਨਾਟਕ ਆਉਂਦੇ ਹਨ ਅਤੇ ਭਾਸ਼ਣ ਦਿੰਦੇ ਹਨ ਤਾਂ ਉਹ ਆਪਣੀ ਪਾਰਟੀ ਦੇ ਆਗੂਆਂ, ਜਿਵੇਂ ਕਿ ਸਿਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਅਤੇ ਉਨ੍ਹਾਂ ਦੇ ਕੰਮ ਬਾਰੇ ਚਰਚਾ ਕਰਦੇ ਹਨ। ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਅਸੀਂ ਆਪਣੇ ਸਾਰੇ ਆਗੂਆਂ ਦੇ ਨਾਂ ਲੈਂਦੇ ਹਾਂ। ਤੁਸੀਂ ਇੱਥੇ ਆ ਕੇ ਆਪਣੇ ਮੁੱਖ ਮੰਤਰੀ (ਬਸਵਰਾਜ ਬੋਮਈ) ਅਤੇ (ਬੀ. ਐੱਸ.) ਯੇਦੀਯੁਰੱਪਾ (ਸਾਬਕਾ ਮੁੱਖ ਮੰਤਰੀ) ਦਾ ਨਾਂ ਨਹੀਂ ਲੈਂਦੇ। ਤੁਹਾਡੇ ਭਾਸ਼ਣ ਸਿਰਫ਼ ਨਰਿੰਦਰ ਮੋਦੀ ਬਾਰੇ ਹਨ।

ਇਹ ਵੀ ਪੜ੍ਹੋ : Honey Trap: ਸੋਸ਼ਲ ਮੀਡੀਆ ਸਟਾਰ ਜਸਨੀਤ ਦੇ ਸਾਥੀ ਲੱਕੀ ਸੰਧੂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕਰਨਾਟਕ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਭਾਜਪਾ ਦੇ ਕਾਰਜਕਾਲ ਦੌਰਾਨ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਅਤੇ ਸਰਕਾਰ ਵੱਲੋਂ ਕੀਤੇ ਗਏ ਸਾਰੇ ਕੰਮਾਂ ਲਈ 40 ਫੀਸਦੀ ਕਮਿਸ਼ਨ ਲਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਹ ਜਨਤਾ ਦੀ ਬਿਹਤਰੀ ਲਈ ਕੰਮ ਕਰਨ ਦੀ ਬਜਾਏ ਆਮ ਆਦਮੀ ਅਤੇ ਗਰੀਬ ਲੋਕਾਂ ਦੀ ਲੁੱਟ ਕਰ ਰਹੇ ਹਨ। ਕਾਂਗਰਸ ਨੇਤਾ ਨੇ ਕਿਹਾ, 'ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਭ੍ਰਿਸ਼ਟਾਚਾਰ ਅਤੇ 40 ਫੀਸਦੀ ਕਮਿਸ਼ਨ ਦੀ ਜਾਣਕਾਰੀ ਨਹੀਂ ਹੈ। ਉਹ ਸਭ ਜਾਣਦੇ ਹਨ... ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਾ ਹਾਂ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਲੁੱਟ ਬਾਰੇ ਜਾਣਨ ਦੇ ਬਾਵਜੂਦ ਤੁਸੀਂ ਕੋਈ ਕਾਰਵਾਈ ਕੀਤੀ?' ਤੁਸੀਂ ਨਹੀਂ ਕੀਤਾ, ਕਿਉਂ? ਤੁਹਾਨੂੰ ਕਰਨਾਟਕ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.