ETV Bharat / bharat

ਪੰਜਾਬ ‘ਚ 70 ਫੀਸਦੀ ਯੋਗ ਆਬਾਦੀ ਨੂੰ ਲੱਗੀ ਵੈਕਸੀਨ

ਭਾਰਤ ਨੇ ਜਿੱਥੇ ਕੋਵਿਡ (COVID) ਦੀ ਲੜਾਈ ਲੜਦਿਆਂ ਆਪਣੀ ਆਬਾਦੀ ਵਿੱਚੋਂ 100 ਕਰੋੜ ਆਬਾਦੀ ਨੂੰ ਵੈਕਸੀਨ (100 Crore People Vaccinated) ਲਗਾਉਣ ਦੇ ਟੀਚੇ ਨੂੰ ਸਰ ਕਰ ਲਿਆ ਹੈ, ਉਥੇ ਹੀ ਦੇਸ਼ ਦੀ ਕੁਲ ਕਰੀਬ 80 ਫੀਸਦੀ ਆਬਾਦੀ ਦੇ ਕੌਮੀ ਟੀਕਾਕਰਣ (National Vaccination) ਦੇ ਮੁਕਾਬਲੇ ਪੰਜਾਬ ਵੀ ਪਿੱਛੇ ਨਹੀਂ ਰਿਹਾ। ਸੂਬੇ ਵਿੱਚ ਬੁੱਧਵਾਰ ਤੱਕ 70 ਫੀਸਦੀ ਦੇ ਕਰੀਬ ਆਬਾਦੀ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ਪੰਜਾਬ ‘ਚ 70ਫੀਸਦੀ ਯੋਗ ਆਬਾਦੀ ਨੂੰ ਲੱਗੀ ਵੈਕਸੀਨ

author img

By

Published : Oct 21, 2021, 3:30 PM IST

ਚੰਡੀਗੜ੍ਹ: ਸਮੁੱਚਾ ਦੇਸ਼ ਅੱਜ 100 ਕਰੋੜਵੇਂ ਵਿਅਕਤੀ ਨੂੰ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਟੀਕਾ ਲਗਾਉਣ ਦਾ ਜਸ਼ਨ ਮਨਾ ਰਿਹਾ ਹੈ। ਇਸੇ ਦੌਰਾਨ ਪੰਜਾਬ ਵੀ ਹੁਣ ਤੱਕ 75 ਫੀਸਦੀ ਦੇ ਕਰੀਬ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਏ ਜਾਣ ਦੀ ਸਥਿਤੀ ਵਿੱਚ ਪੁੱਜ ਗਿਆ ਹੈ। ਭਾਰਤ ਦੀ ਕੁਲ ਆਬਾਦੀ ਲਗਭਗ 135 ਕਰੋੜ ਹੈ ਤੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narender Modi) ਨੇ ਟੀਕਾ ਲਗਵਾਉਣ ਵਾਲੇ 100 ਕਰੋੜਵੇਂ ਵਿਅਕਤੀ ਨਾਲ ਮੁਲਾਕਾਤ ਕੀਤੀ। ਭਾਰਤ ਹੁਣ ਤੱਕ 100 ਕਰੋੜ ਆਬਾਦੀ ਨੂੰ ਟੀਕਾ ਲਗਾ ਕੇ ਲਗਭਗ 80 ਫੀਸਦੀ ਆਬਾਦੀ ਨੂੰ ਟੀਕਾ ਲਗਾਉਣ ਵਾਲਾ ਦੇਸ਼ ਬਣ ਗਿਆ ਹੈ।

ਇਹ ਹਨ ਅੰਕੜੇ

ਪੰਜਾਬ ਵਿੱਚ ਹੁਣ ਤੱਕ 2 ਕਰੋੜ 13 ਲੱਖ 94 ਹਜਾਰ 223 (21394223) ਡੋਜ਼ਾਂ (Vaccines) ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਡੋਜਾਂ ਨਾਲ ਪੰਜਾਬ ਦੀ ਕੁਲ ਕਰੀਬ ਤਿੰਨ ਕਰੋੜ (Punjab has about 3 crore population) ਦੀ ਆਬਾਦੀ ਵਿੱਚੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਵਿੱਚੋਂ ਬੁੱਧਵਾਰ ਤੱਕ ਇੱਕ ਕਰੋੜ 55 ਲੱਖ 80 ਹਜਾਰ (15580000) ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ਇਹ ਹੈ ਪੰਜਾਬ ਦੀ ਸਥਿਤੀ

ਪੰਜਾਬ ਦੇ ਅੰਕੜੇ ਦੱਸਦੇ ਹਨ ਕਿ ਬੁੱਧਵਾਰ ਤੱਕ ਕੁਲ 2 ਕਰੋੜ 13 ਲੱਖ 94 ਹਜਾਰ 223 (21394223) ਵੈਕਸੀਨ ਲਗਾਈ ਜਾ ਚੁੱਕੀ ਸੀ। ਪੰਜਾਬ ਦੀ ਵਸੋਂ ਦੀ ਗੱਲ ਕਰੀਏ ਤਾਂ ਇਸ ਵੇਲੇ ਤਿੰਨ ਕਰੋੜ ਦੇ ਨੇੜੇ ਆਬਾਦੀ ਪੁੱਜ ਗਈ ਹੈ। ਇਸ ਹਿਸਾਬ ਨਾਲ ਪੰਜਾਬ ਵਿੱਚ ਹੁਣ ਤੱਕ 18 ਸਾਲ ਦੀ ਉਮਰ ਤੋਂ ਉਪਰ ਵੈਕਸੀਨ ਲੈਣ ਯੋਗ ਆਬਾਦੀ ਵਿੱਚੋਂ ਲਗਭਗ 70 ਫੀਸਦੀ ਆਬਾਦੀ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਥੇ ਜਿਕਰਯੋਗ ਹੈ ਕਿ ਪੰਜਾਬ ਵਿੱਚ ਵੈਕਸੀਨ ਦੀ ਘਾਟ ਦੀ ਗੱਲ ਵੀ ਕੀਤੀ ਜਾਂਦੀ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਇਹ ਟੀਚਾ ਪੂਰਾ ਕਰਨਾ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਹੈ।

ਕਿਸ ਨੇ ਕਿੰਨੀ ਲਗਵਾਈ ਵੈਕਸੀਨ

ਹੈਲਥ ਵਰਕਰਾਂ ਦਾ ਕੋਰੋਨਾ ਮਰੀਜਾਂ ਦੀ ਸੰਭਾਲ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ਵਰਕਰਾਂ ਨੂੰ ਕੋਰੋਨਾ ਵੈਕਸੀਨ ਲਗਾਉਣਾ ਸਰਕਾਰ ਦੀ ਤਰਜੀਹ ਰਹੀ ਹੈ ਤਾਂ ਕਿ ਉਹ ਆਪ ਸਿਹਤਮੰਦ ਰਹਿਣ ਤੇ ਮਰੀਜਾਂ ਦੀ ਸੰਭਾਲ ਕਰ ਸਕਣ। ਇਸ ਦੇ ਨਾਲ ਹੀ ਕਈ ਹੋਰ ਅਜਿਹੇ ਵਾਲੰਟੀਅਰ ਸੀ, ਜਿਨ੍ਹਾਂ ਦੀਆਂ ਡਿਊਟੀਆਂ ਕੋਰੋਨਾ ਨਾਲ ਲੜਾਈ ਵਿੱਚ ਫਰੰਟ ‘ਤੇ ਲੱਗੀਆਂ ਤੇ ਇਨ੍ਹਾਂ ਦੀ ਵੈਕਸੀਨੇਸ਼ਨ ਵੀ ਜਰੂਰੀ ਸੀ। ਪੰਜਾਬ ਦੇ ਹੈਲਥ ਵਰਕਰਾਂ ਤੇ ਫਰੰਟ ਲਾਈਨਰਾਂ ਵਿੱਚੋਂ ਇੱਕ ਇੱਕ ਕਰੋੜ 36 ਲੱਖ 8 ਹਜਾਰ 369 (1368369) ਨੇ ਪਹਿਲੀ ਡੋਜ਼ ਤੇ ਚਾਰ ਲੱਖ 65 ਹਜਾਰ 113 (465113) ਨੇ ਦੋਵੇਂ ਡੋਜ਼ਾਂ ਲੈ ਲਈਆਂ ਹਨ।

45 ਸਾਲ ਤੋਂ ਵੱਧ ਉਮਰ ਦੀ ਇਹ ਹੈ ਸਥਿਤੀ

ਇਸੇ ਤਰ੍ਹਾਂ 45 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਪਹਿਲੇ ਗੇੜ ਵਿੱਚ ਕਵਰ ਕੀਤਾ ਗਿਆ ਸੀ। ਪਹਿਲਾਂ ਬਜੁਰਗਾਂ ਨੂੰ ਟੀਕਾ ਲਗਾਇਆ ਗਿਆ ਤੇ ਬਾਅਦ ਵਿੱਚ ਸਰਕਾਰ ਨੇ ਵੈਕਸੀਨ ਦੀ ਉਪਲਬਧਤਾ ਦੇ ਹਿਸਾਬ ਨਾਲ 45 ਸਾਲ ਤੋਂ ਉਪਰ ਵਾਲਿਆਂ ਲਈ ਵੈਕਸੀਨ ਲਗਾਉਣੀ ਸ਼ੁਰੂ ਕੀਤੀ। ਇਸ ਗੇੜ ਵਿੱਚ ਵੈਕਸੀਨ ਦੀ ਭਾਰੀ ਮੰਗ ਰਹੀ ਤੇ ਹਸਪਤਾਲਾਂ ਵਿੱਚ ਪਹਿਲੀ ਵੈਕਸੀਨ ਲਗਵਾਉਣ ਉਪਰੰਤ ਦੂਜੀ ਵੈਕਸੀਨ ਲਗਾਉਣ ਦੇ ਦੌਰਾਨ ਦਾ ਸਮਾਂ ਵਧਾ ਦਿੱਤਾ ਗਿਆ ਤੇ ਅਜੇ ਤੱਕ ਕਈ ਲੋਕ ਦੂਜੀ ਵੈਕਸੀਨ ਲਗਵਾਉਣ ਦੀ ਉਡੀਕ ਕਰ ਰਹੇ ਹਨ। ਅੰਕੜਿਆਂ ਮੁਤਾਬਕ 45 ਸਾਲ ਤੋਂ ਵੱਧ ਉਮਰ ਦੇ 60 ਲੱਖ 45 ਹਜਾਰ 795 (6045795) ਵਿਅਕਤੀ ਪਹਿਲੀ ਡੋਜ਼ ਲਗਵਾ ਚੁੱਕੇ ਹਨ, ਜਦੋਂਕਿ 28 ਲੱਖ 44 ਹਜਾਰ 789 (2844789) ਵਿਅਕਤੀਆਂ ਨੂੰ ਦੂਜੀ ਡੋਜ਼ ਵੀ ਲੱਗ ਚੁੱਕੀ ਹੈ।

ਇਹ ਹੈ 18 ਤੋਂ 44 ਸਾਲ ਦੀ ਵੈਕਸੀਨੇਸ਼ਨ

ਇਸ ਖਿੱਤੇ ਦੀ ਗੱਲ ਕੀਤੀ ਜਾਵੇ ਤਾਂ 45 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਤੋਂ ਬਾਅਦ 18 ਤੋਂ 44 ਸਾਲ ਦੇ ਉਮਰ ਵਰਗ ਲਈ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ। ਹੁਣ ਤੱਕ 80 ਲੱਖ 48 ਹਜਾਰ 980 (8048980) ਵਿਅਕਤੀ ਪਹਿਲੀ ਡੋਜ਼ ਲਗਵਾ ਚੁੱਕੇ ਹਨ, ਜਦੋਂਕਿ 26 ਲੱਖ 21 ਹਜਾਰ 178 (2621178) ਵਿਅਕਤੀਆਂ ਨੂੰ ਦੂਜੀ ਡੋਜ਼ ਵੀ ਲੱਗ ਚੁੱਕੀ ਹੈ। 45 ਸਾਲ ਤੋਂ ਉਪਰ ਅਤੇ 18 ਤੋਂ 45 ਸਾਲ ਤੱਕ ਦੇ ਉਮਰ ਵਰਗ ਨੂੰ ਟੀਕਾਕਰਣ ਲਈ ਕਈ ਨਿਜੀ ਸੰਸਥਾਵਾਂ ਵੀ ਅੱਗੇ ਆਈਆਂ ਤੇ ਥਾਂ-ਥਾਂ ਵੈਕਸੀਨੇਸ਼ਨ ਕੈਂਪ ਲਗਾਏ ਗਏ। ਇਹ ਕੈਂਪ ਵੀ ਸਰਕਾਰ ਦੀ ਟੀਕਾਕਰਣ ਮੁਹਿੰਮ ਵਿੱਚ ਕਾਫੀ ਸਹਾਈ ਸਾਬਤ ਹੋਏ ਹਨ।

ਵੈਕਸੀਨ ਦੀ ਰਹੀ ਘਾਟ

ਪੰਜਾਬ ਵਿੱਚ ਵੈਕਸੀਨ (Vaccination in Punjab) ਦੀ ਘਾਟ ਵੀ ਰਹੀ। ਸਰਕਾਰ ਵੱਲੋਂ ਕੇਂਦਰ ਸਰਕਾਰ ‘ਤੇ ਵੈਕਸੀਨ ਦੀ ਢੁੱਕਵੀਂ ਮਾਤਰਾ ਮੁਹੱਈਆ ਨਾ ਕਰਵਾਉਣ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ ਤੇ ਇੱਥੋਂ ਤੱਕ ਕਿ ਤੱਤਕਾਲੀ ਸਿਹਤ ਮੰਤਰੀ ਬਲਬੀਰ ਸਿੱਧੂ (Health Minister Balbir Singh Sidhu) ਦਾ ਕਈ ਵਾਰ ਬਿਆਨ ਆਇਆ ਕਿ ਵੈਕਸੀਨ ਦੀ ਮਾਤਰਾ ਸਿਰਫ ਇੱਕ ਦਿਨ ਲਈ ਹੀ ਬਚੀ ਹੈ। ਇਸ ਦੌਰਾਨ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਕੇਂਦਰ ਸਰਕਾਰ ਨਾਲ ਸੰਪਰਕ ਵੀ ਕੀਤਾ ਤੇ ਵੈਕਸੀਨ ਮੰਗਵਾਈ। ਇਸ ਵੇਲੇ ਸੂਬੇ ਵਿੱਚ ਵੈਕਸੀਨ ਲਗਵਾਉਣ ਵਿੱਚ ਕੋਈ ਹਫੜਾ ਦਫੜੀ ਨਹੀਂ ਹੈ ਤੇ ਆਰਾਮ ਨਾਲ ਵੈਕਸੀਨ ਲਗਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ:ਕੋਵਿਡ ਟੀਕਾਕਰਨ: ਭਾਰਤ ਨੇ ਰਚਿਆ ਇਤਿਹਾਸ, 100 ਕਰੋੜ ਦਾ ਅੰਕੜਾ ਕੀਤਾ ਪਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.