ETV Bharat / bharat

ਬੀਜੇਪੀ ਆਗੂ ਨਵੀਨ ਜਿੰਦਲ ਖਿਲਾਫ ਮੋਹਾਲੀ ’ਚ ਮਾਮਲਾ ਦਰਜ, ਜਾਣੋ ਪੂਰਾ ਮਾਮਲਾ

author img

By

Published : Apr 8, 2022, 5:01 PM IST

ਬੀਜੇਪੀ ਆਗੂ ਨਵੀਨ ਜਿੰਦਲ ਦੇ ਖਿਲਾਫ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅਰਵਿੰਦ ਕੇਜਰੀਵਾਲ ਖਿਲਾਫ ਗਲਤ ਵੀਡੀਓ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਆਈਟੀ ਐਕਟ ਸਣੇ ਕਈ ਧਾਰਾਵਾਂ ਚ ਐਫਆਈਆਰ ਦਰਜ ਕੀਤੀ ਗਈ ਹੈ।

ਬੀਜੇਪੀ ਆਗੂਆਂ ਖਿਲਾਫ ਮਾਮਲਾ ਦਰਜ
ਬੀਜੇਪੀ ਆਗੂਆਂ ਖਿਲਾਫ ਮਾਮਲਾ ਦਰਜ

ਚੰਡੀਗੜ੍ਹ: ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੇ ਖਿਲਾਫ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੇ ਖਿਲਾਫ ਆਈਟੀ ਐਕਟ ਸਣੇ ਕਈ ਧਾਰਾਵਾਂ ਚ ਐਫਆਈਆਰ ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਬੁਲਾਰਾ ਨਵੀਨ ਜਿੰਦਲ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਰਾਹੀ ਨਵੀਨ ਜਿੰਦਲ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਪੰਜਾਬ ’ਚ ਖੁਦ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਰਿਸ਼ਵਤ ਲੈਣ ਦੀ ਗੱਲ ਮੰਨ ਰਹੇ ਹਨ।

  • महाठग @ArvindKejriwal के पास ओर कोई काम नहीं बचा हैं, पंजाब क्या मिला पंजाब पुलिस को अपने बाप की बापौती समझ बैठा, फर्जी मुक़दमे करो 1000 करो। तुम्हारे मुकदमों से मैं डरने वाला नहीं हूँ रोज तुम्हारी ऐसे ही पोल खोलता हूँ ओर आगे भी डंके की चोट पर खोलता रहूँगा।

    — Naveen Kumar Jindal 🇮🇳 (@naveenjindalbjp) April 8, 2022 " class="align-text-top noRightClick twitterSection" data=" ">

ਮਾਮਲਾ ਦਰਜ ਹੋਣ ਤੋਂ ਬਾਅਦ ਜਿੰਦਲ ਨੇ ਕੀਤਾ ਟਵੀਟ: ਮਾਮਲਾ ਦਰਜ ਹੋਣ ਤੋਂ ਬਾਅਦ ਭਾਜਪਾ ਬੁਲਾਰੇ ਨਵੀਨ ਜਿੰਦਲ ਵੱਲੋਂ ਟਵੀਟ ਕੀਤਾ ਗਿਆ। ਜਿਸ ਚ ਉਨ੍ਹਾਂ ਨੇ ਲਿਖਿਆ ਕਿ ਮਹਾਠੱਗ ਅਰਵਿੰਦ ਕੇਜਰੀਵਾਲ ਕੋਲ ਕੋਈ ਹੋਰ ਕੰਮ ਨਹੀਂ ਹੈ। ਫਰਜੀ ਮਾਮਲੇ 1000 ਕਰੋ। ਉਹ ਇਨ੍ਹਾਂ ਮਾਮਲਿਆਂ ਤੋਂ ਡਰਨ ਨਾਲੇ ਨਹੀਂ ਹਨ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਪੋਲਾਂ ਖੋਲ੍ਹਦੇ ਰਹਿਣਗੇ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ।

  • पंजाब पुलिस की एक और FIR , भाजपा नेता @naveenjindalbjp पर

    अगर ऐसे राजनैतिक बयानों पर FIR की जाती तो अरविंद केजरीवाल कभी राजनीति में आ ही नहीं पाते

    पंजाब पुलिस को केजरीवाल का तोता बनाने की साजिश ज्यादा दिन नहीं चल पाएगी pic.twitter.com/U7bLly8OMM

    — Kapil Mishra (@KapilMishra_IND) April 8, 2022 " class="align-text-top noRightClick twitterSection" data=" ">

'ਕੇਜਰੀਵਾਲ ਪੰਜਾਬ ਪੁਲਿਸ ਨੂੰ ਬਣਾ ਰਹੇ ਤੋਤਾ': ਉੱਥੇ ਹੀ ਦੂਜੇ ਪਾਸੇ ਐਫਆਈਆਰ ਦੀ ਕਾਪੀ ਨੂੰ ਸ਼ੇਅਰ ਕਰਦੇ ਹੋਏ ਭਾਜਪਾ ਆਗੂ ਕਪਿਲ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਭਾਜਪਾ ਆਗੂ ਨਵੀਨ ਜਿੰਦਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜੇਕਰ ਅਜਿਹੀ ਰਾਜਨੀਤੀ ਬਿਆਨਾਂ ’ਤੇ ਐਫਆਈਆਰ ਕੀਤੀਆਂ ਜਾਂਦੀਆਂ ਤਾਂ ਅਰਵਿੰਦ ਕੇਜਰੀਵਾਲ ਕਦੇ ਵੀ ਰਾਜਨੀਤੀ ਚ ਨਹੀਂ ਆ ਪਾਉਂਦੇ। ਪੰਜਾਬ ਨੂੰ ਕੇਜਰੀਵਾਲ ਦਾ ਤੋਤਾ ਬਣਾਉਣ ਦੀ ਸਾਜਿਸ਼ ਜਿਆਦਾ ਦਿਨ ਨਹੀਂ ਚੱਲ ਪਾਵੇਗੀ।

ਇਨ੍ਹਾਂ ਦੋ ਬੀਜੇਪੀ ਆਗੂਆਂ ਖਿਲਾਫ ਹੋ ਚੁੱਕਿਆ ਹੈ ਮਾਮਲਾ ਦਰਜ: ਕਾਬਿਲੇਗੌਰ ਹੈ ਕਿ ਬੀਜੇਪੀ ਆਗੂ ਨਵੀਨ ਜਿੰਦਲ ਤੋਂ ਪਹਿਲਾਂ ਮੋਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਥਾਣੇ ’ਚ ਬੀਜੇਪੀ ਆਗੂ ਤਜਿੰਦਰਪਾਲ ਸਿੰਘ ਬੱਗਾ ਅਤੇ ਪ੍ਰੀਤੀ ਗਾਂਧੀ ਦੇ ਖਿਲਾਫ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਦੇ ਖਿਲਾਫ ਵੀ ਕੇਜਰੀਵਾਲ ਦੇ ਖਿਲਾਫ ਗਲਤ ਪੋਸਟ ਸ਼ੇਅਰ ਕਰਨ ਦਾ ਇਲਜ਼ਾਮ ਹੈ।

ਇਹ ਵੀ ਪੜੋ: ਰੇਤ ਦੀਆਂ ਕੀਮਤਾਂ ਨੂੰ ਲੈ ਕੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.