ETV Bharat / bharat

ਮਹਾਰਾਸ਼ਟਰ: ਜਲਗਾਓਂ 'ਚ ਮੁੰਬਈ-ਪਟਨਾ ਐਕਸਪ੍ਰੈਸ ਰੇਲਗੱਡੀ ਦੇ ਡੱਬੇ ਹੋਏ ਵੱਖ, ਵੱਡਾ ਹਾਦਸਾ ਟੱਲਿਆ

author img

By

Published : Jul 26, 2022, 6:30 PM IST

ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਟਲ ਗਿਆ। ਇੱਥੇ ਮੁੰਬਈ ਤੋਂ ਪਟਨਾ ਜਾ ਰਹੀ ਇੱਕ ਐਕਸਪ੍ਰੈਸ ਟਰੇਨ ਦੇ ਕੁਝ ਡੱਬੇ ਵੱਖ ਹੋ ਗਏ, ਹਾਲਾਂਕਿ ਇਸ ਘਟਨਾ 'ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ।

ਜਲਗਾਓਂ 'ਚ ਮੁੰਬਈ-ਪਟਨਾ ਐਕਸਪ੍ਰੈਸ ਰੇਲਗੱਡੀ ਦੇ ਡੱਬੇ ਹੋਏ ਵੱਖ, ਵੱਡਾ ਹਾਦਸਾ ਟੱਲਿਆ

ਮੁੰਬਈ— ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ 'ਚ ਮੰਗਲਵਾਰ ਦੁਪਹਿਰ ਮੁੰਬਈ ਤੋਂ ਪਟਨਾ ਜਾ ਰਹੀ ਇਕ ਐਕਸਪ੍ਰੈੱਸ ਟਰੇਨ ਦੇ ਕੁਝ ਡੱਬੇ ਵੱਖ ਹੋ ਗਏ। ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਆਨ-ਟ੍ਰੈਕ ਲੋਕਮਾਨਿਆ ਤਿਲਕ ਟਰਮੀਨਸ-ਪਟਨਾ ਐਕਸਪ੍ਰੈਸ ਟਰੇਨ ਦੇ ਡੱਬੇ S5 ਅਤੇ S6 ਮੁੰਬਈ ਤੋਂ 300 ਕਿਲੋਮੀਟਰ ਦੂਰ ਭੁਸਾਵਲ ਡਿਵੀਜ਼ਨ ਦੇ ਚਾਲੀਸਗਾਂਵ ਅਤੇ ਵਾਘਲੀ ਸਟੇਸ਼ਨਾਂ ਵਿਚਕਾਰ ਦੁਪਹਿਰ 12.38 ਵਜੇ ਵੱਖ ਹੋ ਗਏ।

ਉਨ੍ਹਾਂ ਕਿਹਾ ਕਿ ਰੇਲਵੇ ਸਟਾਫ ਨੇ ਉਨ੍ਹਾਂ ਨੂੰ ਦੁਬਾਰਾ ਜੋੜਿਆ ਅਤੇ ਦੁਪਹਿਰ ਕਰੀਬ 1.06 ਵਜੇ ਟਰੇਨ ਸੁਰੱਖਿਅਤ ਅੱਗੇ ਦੀ ਯਾਤਰਾ ਲਈ ਰਵਾਨਾ ਹੋ ਗਈ। ਰੇਲਵੇ ਅਧਿਕਾਰੀਆਂ ਮੁਤਾਬਕ ਜੇਕਰ ਕਿਸੇ ਟਰੇਨ ਦੇ ਡੱਬੇ ਵੱਖ ਹੋ ਜਾਂਦੇ ਹਨ ਤਾਂ ਹਵਾ ਦਾ ਦਬਾਅ ਘੱਟ ਹੋਣ 'ਤੇ ਇਸ ਦੀਆਂ ਬ੍ਰੇਕਾਂ ਆਪਣੇ ਆਪ ਲੱਗ ਜਾਂਦੀਆਂ ਹਨ ਅਤੇ ਥੋੜ੍ਹੀ ਦੂਰੀ 'ਤੇ ਚੱਲਣ ਤੋਂ ਬਾਅਦ ਟਰੇਨ ਰੁੱਕ ਜਾਂਦੀ ਹੈ।

ਜਲਗਾਓਂ 'ਚ ਮੁੰਬਈ-ਪਟਨਾ ਐਕਸਪ੍ਰੈਸ ਰੇਲਗੱਡੀ ਦੇ ਡੱਬੇ ਹੋਏ ਵੱਖ

ਇਸ ਤੋਂ ਪਹਿਲਾਂ ਦਿਨ 'ਚ, ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ 'ਤੇ ਇਕ ਲੋਕਲ ਟਰੇਨ ਪਟੜੀ ਤੋਂ ਉਤਰ ਗਈ, ਜਿਸ ਨਾਲ ਹਾਰਬਰ ਲਾਈਨ 'ਤੇ ਉਪਨਗਰੀ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਹਾਰਬਰ ਲਾਈਨ ਦੱਖਣੀ ਮੁੰਬਈ ਨੂੰ ਨਵੀਂ ਮੁੰਬਈ ਅਤੇ ਨੇੜਲੇ ਰਾਏਗੜ੍ਹ ਜ਼ਿਲ੍ਹੇ ਵਿੱਚ ਪਨਵੇਲ ਨਾਲ ਜੋੜਦੀ ਹੈ।

ਇਹ ਵੀ ਪੜੋ:- ਆਰਡੀਨੈਂਸ ਡਿਪੂ 77 ਪ੍ਰਤੀਸ਼ਤ ਤੱਕ ਸਪਲਾਈ ਯਕੀਨੀ ਬਣਾਉਣ ਵਿੱਚ ਅਸਫਲ: ਕੈਗ

ETV Bharat Logo

Copyright © 2024 Ushodaya Enterprises Pvt. Ltd., All Rights Reserved.